DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੋਹਣ ਸਿੰਘ ਪੂੰਨੀ ਦੀ ਕਿਤਾਬ ‘ਅਮਰੀਕਾ ਦੇ ਗ਼ਦਰੀ ਯੋਧੇ’ ਰਿਲੀਜ਼

ਸਰੀ: ਗ਼ਦਰ ਮੈਮੋਰੀਅਲ ਸੁਸਾਇਟੀ ਆਫ ਬੀਸੀ, ਕੈਨੇਡਾ ਵੱਲੋਂ ਉੱਘੇ ਇਤਿਹਾਸਕਾਰ ਅਤੇ ਲੇਖਕ ਸੋਹਣ ਸਿੰਘ ਪੂੰਨੀ ਦੀ ਪੰਜਵੀਂ ਕਿਤਾਬ ‘ਅਮਰੀਕਾ ਦੇ ਗ਼ਦਰੀ ਯੋਧੇ’ ਖਾਲਸਾ ਲਾਇਬ੍ਰੇਰੀ ਸਰੀ (ਕੈਨੇਡਾ) ਵਿਖੇ ਸਾਹਿਤਕ ਇਕੱਠ ਵਿੱਚ ਲੋਕ ਅਰਪਣ ਕੀਤੀ ਗਈ। ਸਮਾਗਮ ਵਿੱਚ ਕੈਨੇਡਾ ਦੀਆਂ ਸਾਹਿਤਕ, ਸੱਭਿਆਚਾਰਕ,...

  • fb
  • twitter
  • whatsapp
  • whatsapp
Advertisement

ਸਰੀ: ਗ਼ਦਰ ਮੈਮੋਰੀਅਲ ਸੁਸਾਇਟੀ ਆਫ ਬੀਸੀ, ਕੈਨੇਡਾ ਵੱਲੋਂ ਉੱਘੇ ਇਤਿਹਾਸਕਾਰ ਅਤੇ ਲੇਖਕ ਸੋਹਣ ਸਿੰਘ ਪੂੰਨੀ ਦੀ ਪੰਜਵੀਂ ਕਿਤਾਬ ‘ਅਮਰੀਕਾ ਦੇ ਗ਼ਦਰੀ ਯੋਧੇ’ ਖਾਲਸਾ ਲਾਇਬ੍ਰੇਰੀ ਸਰੀ (ਕੈਨੇਡਾ) ਵਿਖੇ ਸਾਹਿਤਕ ਇਕੱਠ ਵਿੱਚ ਲੋਕ ਅਰਪਣ ਕੀਤੀ ਗਈ। ਸਮਾਗਮ ਵਿੱਚ ਕੈਨੇਡਾ ਦੀਆਂ ਸਾਹਿਤਕ, ਸੱਭਿਆਚਾਰਕ, ਧਾਰਮਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਗ਼ਦਰੀ ਯੋਧਿਆਂ ਦੇ ਪਰਿਵਾਰਾਂ ਨਾਲ ਸਬੰਧਿਤ ਸ਼ਖ਼ਸੀਅਤਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਕੈਨੇਡਾ ’ਚ ਵੋਟ ਦਾ ਹੱਕ ਦਿਵਾਉਣ ਵਾਲੇ ਭਾਈ ਨਗਿੰਦਰ ਸਿੰਘ ਗਿੱਲ ਚੂਹੜਚੱਕ ਦੇ ਪੁੱਤਰ ਸੁਖਵਿੰਦਰ ਸਿੰਘ ਗਿੱਲ ਅਤੇ ਕੈਨੇਡਾ ਦੀ ਇਤਿਹਾਸਕ ਡਾਇਰੀ ਲਿਖਣ ਵਾਲੇ ਭਾਈ ਅਰਜਨ ਸਿੰਘ ਚੰਦ ਨਵਾਂ ਦੇ ਪੁੱਤਰ ਅਮਰਜੀਤ ਸਿੰਘ ਬਰਾੜ ਤੇ ਕਈ ਹੋਰ ਪਰਿਵਾਰ ਸ਼ਾਮਲ ਹੋਏ।

ਕਿਤਾਬ ‘ਅਮਰੀਕਾ ਦੇ ਗ਼ਦਰੀ ਯੋਧੇ’ ’ਤੇ ਹੋਈ ਵਿਚਾਰ ਗੋਸ਼ਟੀ ’ਚ ਪੰਜਾਬੀ ਪ੍ਰੈੱਸ ਕਲੱਬ ਬੀਸੀ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਗ਼ਦਰੀ ਯੋਧਿਆਂ ਦੀਆਂ ਜੀਵਨੀਆਂ ਵਿੱਚ ਦਰਜ ਬਿਆਨਾਂ ਦਾ ਨਿਚੋੜ ਇਹ ਹੈ ਕਿ 15 ਅਗਸਤ 1947 ਸਿਰਫ਼ ਸੱਤਾ ਪਰਿਵਰਤਨ ਸੀ, ਨਾ ਕਿ ਗ਼ਦਰੀਆਂ ਵਾਲੀ ਆਜ਼ਾਦੀ। ਸਮਾਗਮ ਦਾ ਸੰਚਾਲਨ ਕਰਦਿਆਂ ਡਾ. ਸੁਰਿੰਦਰਜੀਤ ਸਿੰਘ ਭੇਲਾ ਨੇ ਗ਼ਦਰ ਮੈਮੋਰੀਅਲ ਸੁਸਾਇਟੀ ਦੀ ਸਥਾਪਨਾ, ਇਤਿਹਾਸ ਅਤੇ ਮਨੋਰਥ ਬਾਰੇ ਚਾਨਣਾ ਪਾਇਆ ਅਤੇ ਗ਼ਦਰ ਨਾਲ ਸਬੰਧਿਤ ਇਤਿਹਾਸਕ ਦਾਸਤਾਵੇਜ਼ ਸੰਗ੍ਰਹਿ ਕਰਨ ਦੀ ਵਚਨਬੱਧਤਾ ਪ੍ਰਗਟਾਈ।

Advertisement

ਸਮਾਗਮ ਵਿੱਚ ਸ਼ਾਮਲ ਬੁਲਾਰਿਆਂ ’ਚ ਇੰਜਨੀਅਰ ਜਗਰੂਪ ਸਿੰਘ ਖੇੜਾ, ਕਾਮਰੇਡ ਆਗੂ ਭੁਪਿੰਦਰ ਸਿੰਘ ਮੱਲੀ, ਸਿੱਖ ਵਿਦਵਾਨ ਡਾ. ਪੂਰਨ ਸਿੰਘ ਗਿੱਲ, ਧਰਮਪਾਲ ਸ਼ਰਮਾ, ਹਰਚਰਨ ਸਿੰਘ ਸੰਧੂ, ਜਤਿੰਦਰ ਸਿੰਘ ਜੇ ਮਿਨਹਾਸ, ਅਵਤਾਰ ਸਿੰਘ ਢਿੱਲੋਂ, ਡਾ. ਪ੍ਰਗਟ ਸਿੰਘ ਅਤੇ ਨੌਜਵਾਨ ਆਗੂ ਕੁਵਿੰਟਲਨ ਯੂਨੀਵਰਸਿਟੀ, ਸਰੀ ਗੁਰਨੂਰ ਸਿੰਘ ਸ਼ਾਮਲ ਹੋਏ।

Advertisement

‘ਅਮਰੀਕਾ ਦੇ ਗ਼ਦਰੀ ਯੋਧੇ’ ਲੋਕ ਅਰਪਣ ਸਮਾਗਮ ਦੌਰਾਨ ਕੈਨੇਡਾ ਦੀਆਂ ਉੱਘੀਆਂ ਸ਼ਖ਼ਸੀਅਤਾਂ ਲੇਖਕ ਸੋਹਣ ਸਿੰਘ ਪੂੰਨੀ ਅਤੇ ਉਨ੍ਹਾਂ ਦੀ ਸੁਪਤਨੀ ਬੀਬੀ ਵਿਨੀ ਪੂੰਨੀ ਸਮੇਤ ਵਿਸ਼ਵ ਸਿੱਖ ਸੰਸਥਾ ਦੇ ਸਾਬਕਾ ਪ੍ਰਧਾਨ ਗਿਆਨ ਸਿੰਘ ਸੰਧੂ, ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਗੁਰਮੀਤ ਸਿੰਘ ਧਾਲੀਵਾਲ, ਮਰਹੂਮ ਚਿੱਤਰਕਾਰ ਜਰਨੈਲ ਸਿੰਘ ਦੀ ਪਤਨੀ ਬਲਜੀਤ ਕੌਰ, ਨੀਤੀ ਸਿੰਘ, ਸ਼ਬਨਮ ਮੱਲੀ, ਪ੍ਰਕਾਸ਼ ਕੌਰ ਬਰਾੜ, ਵਣਜਾਰਾ ਨੋਮੈਡ ਕਲੈਕਸ਼ਨ ਦੇ ਰਾਜ ਸਿੰਘ ਭੰਡਾਲ, ਵਿਗਿਆਨੀ ਡਾ. ਕੁਲਵੰਤ ਸਿੰਘ ਥਿੰਦ, ਵੈਨਕੂਵਰ ਵਿਚਾਰ ਮੰਚ ਦੇ ਮੋਹਨ ਗਿੱਲ, ਰਜਿੰਦਰ ਸਿੰਘ ਪੰਧੇਰ, ਸਿੱਖ ਵਿਚਾਰ ਮੰਚ ਦੇ ਕੇਸਰ ਸਿੰਘ ਕੂੰਨਰ, ਬਲਵੀਰ ਸਿੰਘ ਸੰਘਾ, ਗ਼ਜ਼ਲ ਮੰਚ ਦੇ ਰਾਜਵੰਤ ਰਾਜ ਬਾਗੜੀ, ਰਾਮ ਆਸਰਾ, ਗੁਰਮੁਖ ਸਿੰਘ ਦਿਓਲ ਅਤੇ ਪੰਜਾਬੀ ਰੰਗਮੰਚ ਦੀ ਹਸਤੀ ਗੁਰਦੀਪ ਸਿੰਘ ਭੁੱਲਰ ਹਾਜ਼ਰ ਸਨ।

ਸੰਪਰਕ: 7789809196

Advertisement
×