DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਮੱਲ ਅਖਾੜਾ’ ਪਰੰਪਰਾ ਨੂੰ ਸਮਰਪਿਤ ਸਿੱਖ ਖੇਡ ਮੇਲਾ

ਸਿਡਨੀ: ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਸਿੱਖਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਖਡੂਰ ਸਾਹਿਬ ਵਿਖੇ ਸ਼ੁਰੂ ਕੀਤੀ ਗਈ ‘ਮੱਲ ਅਖਾੜਾ’ ਦੀ ਇਤਿਹਾਸਕ ਪਰੰਪਰਾ ਨੂੰ ਸਮਰਪਿਤ ‘ਸਿੱਖ ਖੇਡਾਂ ਕਾਰਨੀਵਲ’ (ਮੇਲਾ) ਇੱਥੇ ਕਰਵਾਇਆ ਗਿਆ। ਆਸਟਰੇਲੀਅਨ ਸਿੱਖ ਐਸੋਸੀਏਸ਼ਨ (ਸਿਡਨੀ) ਵੱਲੋਂ ਹਰ...

  • fb
  • twitter
  • whatsapp
  • whatsapp
Advertisement

ਸਿਡਨੀ: ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਸਿੱਖਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਖਡੂਰ ਸਾਹਿਬ ਵਿਖੇ ਸ਼ੁਰੂ ਕੀਤੀ ਗਈ ‘ਮੱਲ ਅਖਾੜਾ’ ਦੀ ਇਤਿਹਾਸਕ ਪਰੰਪਰਾ ਨੂੰ ਸਮਰਪਿਤ ‘ਸਿੱਖ ਖੇਡਾਂ ਕਾਰਨੀਵਲ’ (ਮੇਲਾ) ਇੱਥੇ ਕਰਵਾਇਆ ਗਿਆ। ਆਸਟਰੇਲੀਅਨ ਸਿੱਖ ਐਸੋਸੀਏਸ਼ਨ (ਸਿਡਨੀ) ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਗਲੈਨਵੁੱਡ ਦੇ ਕਾਰਨੁਕੋਪੀਆ ਰਿਜ਼ਰਵ ਪਾਰਕ ਵਿਖੇ ਕਰਵਾਇਆ ਗਿਆ।

ਇਸ ਖੇਡ ਮੇਲੇ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਤੇ ਖਿਡਾਰਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ‘ਪਹਿਲਾਂ ਸਿਹਤ ਜ਼ਰੂਰੀ ਏ’ ਦਾ ਸੁਨੇਹਾ ਦਿੱਤਾ। ਮੇਲੇ ਦੌਰਾਨ ਦੌੜਾਂ, ਵਾਲੀਬਾਲ, ਰੱਸਾਕਸ਼ੀ ਅਤੇ ਲੰਮੀਆਂ ਛਾਲਾਂ ਵਰਗੇ ਦਿਲਚਸਪ ਖੇਡ ਮੁਕਾਬਲਿਆਂ ਨੇ ਖ਼ੂਬ ਰੰਗ ਬੰਨ੍ਹਿਆ। ਖਿਡਾਰੀਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗ਼ਮੇ ਜਿੱਤੇ, ਜਦਕਿ ਕਈ ਭਵਿੱਖ ਵਿੱਚ ਜਿੱਤ ਹਾਸਲ ਕਰਨ ਦੇ ਪੱਕੇ ਇਰਾਦੇ ਨਾਲ ਮੈਦਾਨ ਵਿੱਚ ਨਿੱਤਰੇ। ਸਾਰੇ ਪ੍ਰਤੀਯੋਗੀਆਂ ਦੇ ਚਿਹਰਿਆਂ ’ਤੇ ਆਸ ਅਤੇ ਉਮੀਦ ਦੀ ਅਨੋਖੀ ਚਮਕ ਵੇਖਣ ਨੂੰ ਮਿਲ ਰਹੀ ਸੀ।

Advertisement

ਭਾਵੇਂ ਮੌਸਮ ਵਿੱਚ ਆਈ ਅਚਾਨਕ ਤਬਦੀਲੀ ਕਾਰਨ ਮੀਂਹ ਦੇ ਛਰਾਟਿਆਂ ਨੇ ਵਿਘਨ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਵਰ੍ਹਦੇ ਮੀਂਹ ਵਿੱਚ ਵੀ ਖਿਡਾਰੀਆਂ ਦੇ ਜਜ਼ਬੇ, ਜੋਸ਼ ਤੇ ਦ੍ਰਿੜਤਾ ਵਿੱਚ ਕੋਈ ਕਮੀ ਨਹੀਂ ਆਈ। ਖੇਡ ਪ੍ਰਬੰਧਕਾਂ ਦੇ ਸੁਚੱਜੇ ਪ੍ਰਬੰਧਾਂ ਸਦਕਾ ਇਹ ਖੇਡ ਮੇਲਾ ਇੱਕ ਵੱਡੀ ਕਾਮਯਾਬੀ ਵਜੋਂ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਗੁਰਦੁਆਰਾ ਸਾਹਿਬ ਗਲੈਨਵੁੱਡ ਦੇ ਸੇਵਾਦਾਰਾਂ ਵੱਲੋਂ ਸੰਗਤਾਂ ਅਤੇ ਖਿਡਾਰੀਆਂ ਲਈ ਵੱਖ-ਵੱਖ ਪਕਵਾਨਾਂ ਦੇ ਅਟੁੱਟ ਲੰਗਰ ਵੀ ਵਰਤਾਏ ਗਏ।

Advertisement

ਸੰਪਰਕ: 98647-74858

Advertisement
×