DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰਾਂਟੋ ’ਚ ਧਾਰਮਿਕ ਸਥਾਨਾਂ ’ਤੇ ਗੋਲੀਬਾਰੀ, ਬਚਾਅ

ਲੰਘੀ ਰਾਤ ਗਰੇਟਰ ਟਰਾਂਟੋ ਖੇਤਰ ‘ਚ ਸਥਿੱਤ ਯਹੂਦੀਆਂ ਦੇ ਦੋ ਪੂਜਾ ਸਥਾਨਾਂ (ਸਿਨਗੌਗ) ਤੇ ਗੋਲੀਬਾਰੀ ਕੀਤੀ ਗਈ, ਜਿਸ ਕਾਰਨ ਇਮਾਰਤਾਂ ਦੇ ਸ਼ੀਸ਼ੇ ਟੁੱਟੇ, ਪਰ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋ ਬਚਾਅ ਰਿਹਾ। ਯੌਰਕ ਪੁਲੀਸ ਅਨੁਸਾਰ ਪਹਿਲੀ ਘਟਨਾ ਰਾਤ...

  • fb
  • twitter
  • whatsapp
  • whatsapp
Advertisement
ਲੰਘੀ ਰਾਤ ਗਰੇਟਰ ਟਰਾਂਟੋ ਖੇਤਰ ‘ਚ ਸਥਿੱਤ ਯਹੂਦੀਆਂ ਦੇ ਦੋ ਪੂਜਾ ਸਥਾਨਾਂ (ਸਿਨਗੌਗ) ਤੇ ਗੋਲੀਬਾਰੀ ਕੀਤੀ ਗਈ, ਜਿਸ ਕਾਰਨ ਇਮਾਰਤਾਂ ਦੇ ਸ਼ੀਸ਼ੇ ਟੁੱਟੇ, ਪਰ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋ ਬਚਾਅ ਰਿਹਾ। ਯੌਰਕ ਪੁਲੀਸ ਅਨੁਸਾਰ ਪਹਿਲੀ ਘਟਨਾ ਰਾਤ ਪੌਣੇ ਬਾਰਾਂ ਵਜੇ ਯੌਰਕ ਹਿੱਲ ਬੁਲੇਵਰਡ ਤੇ ਕਲਾਰਕ ਐਵੇਨਿਊ ਸਥਿਤ ਪੂਜਾ ਘਰ ਤੇ ਵਾਪਰੀ, ਜਿੱਥੇ ਅਗਲੇ ਗੇਟ ’ਤੇ ਘਟੋ ਘੱਟ 6 ਗੋਲੀਆਂ ਦੇ ਨਿਸ਼ਾਨ ਸਨ, ਜਿਸ ਕਾਰਨ ਦਰਵਾਜੇ ਦੇ ਸ਼ੀਸ਼ੇ ਟੁੱਟ ਗਏ।
ਉਸ ਮੌਕੇ ਇਮਾਰਤ ’ਚ ਦੋ ਵਿਅਕਤੀ ਮੌਜੂਦ ਸਨ, ਪਰ ਕਿਸੇ ਦੇ ਜ਼ਖਮੀ ਹੋਣ ਤੋਂ ਬਚਾਅ ਰਿਹਾ। ਸੀਸੀਟੀਵੀ ਕੈਮਰਿਆਂ ‘ਚੋਂ ਉੱਥੋਂ ਸੀਡਾਨ ਕਾਰ ਜਾਂਦੇ ਹੋਈ ਵੇਖੀ ਗਈ। ਗੋਲੀਬਾਰੀ ਦੀ ਦੂਜੀ ਘਟਨਾ ਥੌਰਨ ਹਿੱਲ ਸਥਿੱਤ ਇਸ ਤਰ੍ਹਾਂ ਦੇ ਦੂਜੇ ਸਥਾਨ ’ਤੇ ਹੋਈ। ਉੱਥੇ ਵੀ ਗੋਲੀਆਂ ਤਾਂ ਨਿਸ਼ਾਨਾ ਸੇਧ ਕੇ ਮਾਰੀਆਂ ਗਈਆਂ, ਪਰ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ। ਪੁਲੀਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਸ਼ੀਆਂ ਦੀ ਪਹਿਚਾਣ ਤੇ ਉਨ੍ਹਾਂ ਦੇ ਇਰਾਦਿਆਂ ਦੇ ਮਕਸਦ ਦਾ ਪਤਾ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਟਰਾਂਟੋ ਪੁਲੀਸ ਨੇ ਐਕਸ ਤੇ ਪਾਈ ਪੋਸਟ ’ਚ ਲਿਖਿਆ ਹੈ ਕਿ ਯਹੂਦੀ ਭਾਈਚਾਰੇ ਪ੍ਰਤੀ ਇਹੋ ਜਿਹੀਆਂ ਘਟਨਾਵਾਂ ਉਸ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਲਿਖਿਆ ਕਿ ਇਹ ਪਤਾ ਵੀ ਲਾਇਆ ਜਾ ਰਿਹਾ ਹੈ ਕਿ ਟਰਾਂਟੋ ਤੇ ਯੌਰਕ ਵਿੱਚ ਇੱਕੋ ਰਾਤ ਵਾਪਰੀਆਂ ਦੋਹੇਂ ਘਟਨਾਵਾਂ ਦਾ ਆਪਸ ’ਚ ਸਬੰਧਤ ਹਨ ਜਾਂ ਨਹੀਂ ਤੇ ਯਹੂਦੀ ਭਾਈਚਾਰੇ ਵਾਲੇ ਖੇਤਰਾਂ ਚ ਪੁਲੀਸ ਨਫਰੀ ਵਧਾਈ ਗਈ ਹੈ।
ਪੁਲੀਸ ਅਨੁਸਾਰ ਸੁਰੱਖਿਆ ਇਹਤਿਆਤ ਵਜੋਂ ਬਥੁਰਟ ਸਟੀਰੀਟ ਅਤੇ ਸ਼ੈਪਰਡ ਐਵੇਨਿਊ ਕੋਲ ਕਮਾਂਡ ਪੋਸਟ ਕਾਇਮ ਕਰ ਦਿੱਤੀ ਗਈ। ਟਰਾਂਟੋ ਪੁਲੀਸ ਮੁੱਖੀ ਨੇ ਕਿਹਾ ਕਿ ਯਹੂਦੀ ਭਾਈਚਾਰੇ ਨੂੰ ਸੁਰੱਖਿਆ ਪੱਖੋਂ ਚਿੰਤਤ ਹੋਣ ਦੀ ਲੋੜ ਨਹੀਂ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਜਲਦੀ ਹੀ ਦੋਸ਼ੀਆਂ ਅਤੇ ਉਨ੍ਹਾਂ ਦੇ ਇਰਾਦਿਆਂ ਬਾਰੇ ਪਤਾ ਲਾਕੇ ਮੁਲਜਮਾਂ ਨੂੰ ਸਖਤ ਸਜਾ ਦਿਵਾਈ ਜਾਏਗੀ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਘਟਨਾ ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਖਾਸ ਭਾਈਚਾਰੇ ਦੀ ਥਾਂ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹਨ। ਟਰਾਂਟੋ ਦੀ ਮੇਅਰ ਉਲੀਵੀਆ ਚਾਓ ਨੇ ਘਟਨਾ ਤੇ ਦੁੱਖ ਪ੍ਰਗਟਾਉਂਦੇ ਹੋਏ ਭਾਈਚਾਰੇ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਵੁਆਨ ਦੇ ਮੇਅਰ ਸਟੀਵਨ ਡੈਲ ਡੁੱਕਾ ਨੇ ਇਸ ਨੂੰ ਨਫਰਤੀ ਹਮਲਾ ਕਰਾਰ ਦਿੰਦਿਆਂ ਯਹੂਦੀ ਭਾਈਚਾਰੇ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਕੈਨੇਡਾ ਚ ਭਾਈਚਾਰਕ ਨਫਰਤੀ ਲੋਕਾਂ ਲਈ ਕੋਈ ਥਾਂ ਨਹੀਂ।
Advertisement
×