ਗ਼ਦਰੀ ਬਾਬਾ ਸੰਤੋਖ ਸਿੰਘ ਧਰਦਿਓ ਯਾਦਗਾਰੀ ਪੁਰਸਕਾਰ ਲਈ ਕੁਲਵਿੰਦਰ ਬੁੱਟਰ ਦੀ ਚੋਣ

ਗ਼ਦਰੀ ਬਾਬਾ ਸੰਤੋਖ ਸਿੰਘ ਧਰਦਿਓ ਯਾਦਗਾਰੀ ਪੁਰਸਕਾਰ ਲਈ ਕੁਲਵਿੰਦਰ ਬੁੱਟਰ ਦੀ ਚੋਣ

ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਵੱਲੋਂ ਗ਼ਦਰੀ ਬਾਬਾ ਸੰਤੋਖ ਸਿੰਘ ਧਰਦਿਓ ਦੀ ਯਾਦ ਵਿਚ ਦੂਜਾ ਪੁਰਸਕਾਰ ਕੁਲਵਿੰਦਰ ਕੌਰ ਬੁੱਟਰ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਪਹਿਲਾ ਪੁਰਸਕਾਰ ਪੰਜਾਬੀ ਗ਼ਜ਼ਲਗੋ ਜਸਪਾਲ ਘਈ ਨੂੰ ਦਿੱਤਾ ਗਿਆ ਸੀ।

ਇਸ ਵਾਰ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ। ਪੁਰਸਕਾਰ ਲਈ ਨਾਮ ਨਾਮਜ਼ਦ ਕਰਨ ਲਈ ਛੇ ਮੈਂਬਰੀ ਕਮੇਟੀ ਵਿਚ ਇਪਸਾ ਦੇ ਪ੍ਰਧਾਨ ਦਲਵੀਰ ਹਲਵਾਰਵੀ, ਸਰਬਜੀਤ ਸੋਹੀ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਦੇ ਮੁੱਖ ਸੰਚਾਲਕ ਸ਼ੈਲਿੰਦਰਜੀਤ ਰਾਜਨ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸਕੱਤਰ ਸੁਖਰਾਜ ਸਿੰਘ ਭੁੱਲਰ ਅਤੇ ਸਭਾ ਦੇ ਸਰਪ੍ਰਸਤ ਰਘਬੀਰ ਸਿੰਘ ਸੋਹਲ ਸ਼ਾਮਲ ਸਨ। ਸਰਬਸੰਮਤੀ ਨਾਲ ਦੂਸਰੇ ਗ਼ਦਰੀ ਬਾਬਾ ਸੰਤੋਖ ਸਿੰਘ ਧਰਦਿਓ ਯਾਦਗਾਰੀ ਪੁਰਸਕਾਰ ਲਈ ਗ਼ਦਰੀ ਬਾਬੇ ਦੇ ਇਲਾਕੇ ਬਕਾਲਾ ਦੀ ਨੂੰਹ ਅਤੇ ਦੂਰਦਰਸ਼ਨ ਦੀ ਸਾਬਕਾ ਡਾਇਰੈਕਟਰ ਕੁਲਵਿੰਦਰ ਕੌਰ ਬੁੱਟਰ ਦਾ ਨਾਮ ਮਨੋਨੀਤ ਕੀਤਾ ਗਿਆ।

ਸਭਾ ਦੇ ਜਨਰਲ ਸਕੱਤਰ ਸ਼ੈਲਿੰਦਰਜੀਤ ਸਿੰਘ ਰਾਜਨ ਅਨੁਸਾਰ ਪੁਰਸਕਾਰ ਦੇਣ ਲਈ ਸਮਾਗਮ 4 ਅਪ੍ਰੈਲ ਨੂੰ ਸੰਤ ਮਾਝਾ ਸਿੰਘ ਕਰਮਜੋਤ ਸਿੰਘ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਵਿਖੇ ਹੋਏਗਾ। ਸਮਾਗਮ ਦੇ ਮੁੱਖ ਮਹਿਮਾਨ ਡਾਇਰੈਕਟਰ ਪੰਚਾਇਤਾਂ, ਪੰਜਾਬ ਸਰਕਾਰ ਅਵਤਾਰ ਸਿੰਘ ਭੁੱਲਰ ਹੋਣਗੇ ਅਤੇ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕ ਡਾ. ਅਨੂਪ ਸਿੰਘ ਕਰਨਗੇ। ਪ੍ਰਧਾਨਗੀ ਮੰਡਲ ਵਿਚ ਡਾ. ਹੀਰਾ ਸਿੰਘ, ਡਾ. ਗੋਪਾਲ ਬੁੱਟਰ, ਕਹਾਣੀਕਾਰ ਦੀਪ ਦਵਿੰਦਰ ਅਤੇ ਵਰਗਿਸ ਸਲਾਮਤ ਸ਼ਮੂਲੀਅਤ ਕਰਨਗੇ। ਇਸ ਮੌਕੇ ਕਵੀ ਦਰਬਾਰ ਵੀ ਕੀਤਾ ਜਾਏਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All