DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ

ਸਰੀ: ਸਿੱਖਿਆ ਦੇ ਖੇਤਰ ਵਿੱਚ ਅਹਿਮ ਕਦਮ ਚੁੱਕਦਿਆਂ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੇ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿੱਚ ਉੱਚ ਸਿੱਖਿਆ ਵੱਲ ਵਧ ਰਹੇ ਪੰਜ ਯੋਗ ਵਿਦਿਆਰਥੀਆਂ ਨੂੰ ਇੱਕ-ਇੱਕ ਹਜ਼ਾਰ ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ।...

  • fb
  • twitter
  • whatsapp
  • whatsapp
Advertisement

ਸਰੀ: ਸਿੱਖਿਆ ਦੇ ਖੇਤਰ ਵਿੱਚ ਅਹਿਮ ਕਦਮ ਚੁੱਕਦਿਆਂ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੇ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿੱਚ ਉੱਚ ਸਿੱਖਿਆ ਵੱਲ ਵਧ ਰਹੇ ਪੰਜ ਯੋਗ ਵਿਦਿਆਰਥੀਆਂ ਨੂੰ ਇੱਕ-ਇੱਕ ਹਜ਼ਾਰ ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਕਾਲਰਸ਼ਿਪ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਮਨਲੀਨ ਕੌਰ ਧਾਲੀਵਾਲ, ਧਿਰਤੀ ਕਪੂਰ, ਤੇਜ ਕੌਰ ਸਰਾਂ, ਗੁਰਜੋਤ ਸਿੰਘ ਭੰਗੂ ਅਤੇ ਹੈਵਨਪ੍ਰੀਤ ਵਿਰਕ ਸ਼ਾਮਲ ਹਨ, ਜੋ ਐਨਵਰ ਕ੍ਰੀਕ ਅਤੇ ਫਰੈਂਕ ਹਰਟ ਸਕੂਲਾਂ ਦੇ ਹੋਣਹਾਰ ਵਿਦਿਆਰਥੀ ਹਨ। ਸਰੀ ਸਕੂਲ ਬੋਰਡ ਟਰੱਸਟੀਜ਼ ਦੇ ਚੇਅਰਮੈਨ ਗੈਰੀ ਟਾਈਮੋਕ, ਡਿਪਟੀ ਚੇਅਰਮੈਨ ਗੈਰੀ ਥਿੰਦ ਅਤੇ ਸਰੀ 36 ਸਕੂਲ ਡਿਸਟ੍ਰਿਕਟ ਦੀ ਆਫ਼ਿਸ ਕਲਰਕ ਜੂਨ ਐਨਜ਼ ਨੇ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਸਮਾਰੋਹ ਦੀ ਸ਼ੋਭਾ ਵਧਾਈ।

ਇਸ ਮੌਕੇ ਟਰੱਸਟੀ ਗੈਰੀ ਟਾਈਮੋਕ ਅਤੇ ਗੈਰੀ ਥਿੰਦ ਨੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਕੇ ਉਨ੍ਹਾਂ ਨੂੰ ਸਿੱਖਿਆ ਵੱਲ ਪ੍ਰੇਰਿਤ ਕਰਨਾ ਸਮਾਜ ਦੇ ਭਵਿੱਖ ਨੂੰ ਮਜ਼ਬੂਤ ਕਰਨ ਵਾਲਾ ਉਪਰਾਲਾ ਹੈ। ਸੁਸਾਇਟੀ ਮੈਂਬਰ ਚਰਨਜੀਤ ਸਿੰਘ ਮਰਵਾਹਾ, ਮੋਤਾ ਸਿੰਘ ਝੀਤਾ ਅਤੇ ਸੁਰਿੰਦਰ ਸਿੰਘ ਜੱਬਲ ਨੇ ਵੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਕਾਮਨਾ ਕਰਦਿਆਂ ‘ਵਿੱਦਿਆ ਵੀਚਾਰੀ ਤਾਂ ਪਰਉਪਕਾਰੀ’ ਦੀ ਗੁਰਬਾਣੀ ਸੋਚ ਅਨੁਸਾਰ ਕਾਰਜਸ਼ੀਲ ਸੁਸਾਇਟੀ ਅਤੇ ਕਮੇਟੀ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਸੁਸਾਇਟੀ ਦੇ ਬੁਲਾਰਿਆਂ ਨੇ ਕਿਹਾ ਕਿ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੇ ਆਪਣੇ ਸੇਵਾਮਈ ਅਤੇ ਗੌਰਵਮਈ ਇਤਿਹਾਸ ਦੇ 53 ਸਾਲ ਪੂਰੇ ਕਰ ਲਏ ਹਨ ਅਤੇ ਸਰੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਇਮਾਰਤ ਦੇ 15 ਸਾਲ ਮੁਕੰਮਲ ਹੋਣ ’ਤੇ ਧਾਰਮਿਕ, ਸਮਾਜਿਕ ਅਤੇ ਸਿੱਖਿਆ ਖੇਤਰ ਵਿੱਚ ਆਪਣੀ ਮਜ਼ਬੂਤ ਪਛਾਣ ਦਰਜ ਕਰਵਾਈ ਹੈ। ਪਿਛਲੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੁਸਾਇਟੀ ਸੰਗਤ ਨੂੰ ਧਾਰਮਿਕ ਆਸਰਾ, ਸਮਾਜ ਨੂੰ ਸੇਵਾ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਰਾਹੀਂ ਸਸ਼ਕਤ ਕਰਨ ਦਾ ਨਿਰੰਤਰ ਯਤਨ ਕਰਦੀ ਆ ਰਹੀ ਹੈ। ਧਾਰਮਿਕ ਸੇਵਾਵਾਂ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਸੁਸਾਇਟੀ ਨੇ ਸਦਾ ਹੀ ਕੌਮ ਅਤੇ ਮਨੁੱਖਤਾ ਦੀ ਭਲਾਈ ਨੂੰ ਆਪਣਾ ਮੁੱਖ ਉਦੇਸ਼ ਬਣਾਇਆ ਹੈ। ਸੁਸਾਇਟੀ ਮੈਂਬਰ ਪਰਮਜੀਤ ਕੌਰ ਜੱਬਲ ਨੇ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਭੂਮਿਕਾ ਨਿਭਾਈ।

Advertisement

ਸੰਪਰਕ: +1 604 308 6663

Advertisement

Advertisement
×