DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਤਨਾਮ ਸਿੰਘ ਢਾਅ ਦੀ ਪਸੁਤਕ ‘ਪੰਜਾਬ ਦੇ ਅਮੋਲਕ ਹੀਰੇ’ ਰਿਲੀਜ਼

ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ਕੋਸੋ ਹਾਲ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਰਿਸ਼ੀ ਨਾਗਰ, ਸਤਨਾਮ ਢਾਅ ਅਤੇ ਮੁਖਿੰਦਰਪਾਲ ਸਿੰਘ ਉੱਪਲ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਹਰਮਿੰਦਰਪਾਲ ਸਿੰਘ ਦੇ ਸ਼ਬਦ-ਗਾਇਨ ਨਾਲ ਹੋਈ। ਜਸਵੀਰ ਸਿਹੋਤਾ, ਸੋਹਣ ਸਿੰਘ...

  • fb
  • twitter
  • whatsapp
  • whatsapp
Advertisement

ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ਕੋਸੋ ਹਾਲ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਰਿਸ਼ੀ ਨਾਗਰ, ਸਤਨਾਮ ਢਾਅ ਅਤੇ ਮੁਖਿੰਦਰਪਾਲ ਸਿੰਘ ਉੱਪਲ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਹਰਮਿੰਦਰਪਾਲ ਸਿੰਘ ਦੇ ਸ਼ਬਦ-ਗਾਇਨ ਨਾਲ ਹੋਈ। ਜਸਵੀਰ ਸਿਹੋਤਾ, ਸੋਹਣ ਸਿੰਘ ਭੁੱਚੋ ਅਤੇ ਜਰਨੈਲ ਤੱਗੜ ਨੇ ਕਵਿਤਾ-ਪਾਠ ਮਗਰੋਂ ਸਤਨਾਮ ਢਾਅ ਦੀ ਮੁਲਾਕਾਤਾਂ ਦੀ ਪੁਸਤਕ ‘ਪੰਜਾਬ ਦੇ ਅਨਮੋਲ ਹੀਰੇ’ ਰਿਲੀਜ਼ ਕੀਤੀ। ਇਹ ਮੁਲਾਕਾਤਾਂ ਪੰਜਾਬ ਦੀਆਂ ਚਾਰ ਉੱਘੀਆਂ ਹਸਤੀਆਂ-ਖੇਤੀ ਵਿਗਿਆਨੀ ਡਾ. ਗੁਰਦੇਵ ਸਿੰਘ ਖ਼ੁਸ਼ ਤੇ ਡਾ. ਗੁਰਦੇਵ ਸਿੰਘ ਘਣਗਸ, ਜੀਵ ਵਿਗਿਆਨੀ ਡਾ. ਪੁਸ਼ਪਿੰਦਰ ਜੈਰੂਪ ਅਤੇ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਨਾਲ ਕੀਤੀਆਂ ਹਨ।

ਜਗਦੇਵ ਸਿੱਧੂ ਨੇ ਇਸ ਕਿਤਾਬ ਬਾਰੇ ਪਰਚਾ ਪੜ੍ਹਦਿਆਂ ਸਤਨਾਮ ਢਾਅ ਦੇ ਮੁਲਾਕਾਤੀ ਹੁਨਰ ਦੀ ਸ਼ਲਾਘਾ ਕੀਤੀ ਅਤੇ ਕਿਤਾਬ ਨੂੰ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪ੍ਰੇਰਣਾਦਾਇਕ ਦੱਸਿਆ। ਰਿਸ਼ੀ ਨਾਗਰ ਨੇ ਕਿਤਾਬ ਦੀ ਸਾਰਥਿਕਤਾ ਬਾਰੇ ਗੱਲ ਕਰਦਿਆਂ ਸਤਨਾਮ ਢਾਅ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਕੁਝ ਨਿੱਕੀਆਂ ਨਿੱਕੀਆਂ ਘਟਨਾਵਾਂ ਦੇ ਦਿਲਚਸਪ ਵੇਰਵੇ ਸੁਣਾ ਕੇ ਮਾਹੌਲ ਨੂੰ ਖ਼ੁਸ਼ਗਵਾਰ ਬਣਾਇਆ। ਸਤਨਾਮ ਢਾਅ ਨੇ ਮੁਲਾਕਾਤਾਂ ਕਰਨ ਦੇ ਪਿਛੋਕੜ ਅਤੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਨਿਸ਼ਕਾਮ ਸਮਾਜ ਸੇਵੀ ਅਤੇ ਸਾਹਿਤ ਪ੍ਰੇਮੀ ਮੁਖਿੰਦਰਪਾਲ ਸਿੰਘ ਨੂੰ ਸ਼ਾਨਦਾਰ ਪਲੈਕ ਅਤੇ ਸ਼ਾਲ ਨਾਲ ਸਮਮਾਨਿਤ ਕੀਤਾ ਗਿਆ। ਮੁਖਿੰਦਰਪਾਲ ਸਿੰਘ ਉੱਪਲ ਨੇ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ‘ਮੋਹਨ ਕਿੰਝ ਬਣਦਾ ਤੂੰ ਸ਼ਾਇਰ ਜੇ ਮੈਂ ਨਾ ਮਰਦੀ’ ਸੁਣਾਈ।

Advertisement

ਸੁਰਿੰਦਰ ਗੀਤ ਨੇ ਗ਼ਜ਼ਲ ‘ਚੋਗ ਚੁਗਾ ਕੇ ਤਲ਼ੀਆਂ ’ਤੇ ਪੰਛੀ ਕੋਲ ਬੁਲਾਇਆ ਮੈਂ’, ਜੋਗਾ ਸਿੰਘ ਸਹੋਤਾ ਨੇ ਗੀਤ ‘ਸਾਡਾ ਤੇਰੇ ਨਾਲ ਸੋਹਣਿਆਂ ਜਹਾਨ ਵਸਦਾ’ ਸੁਣਾਇਆ। ਜਸਵੰਤ ਰਾਏ ਸ਼ਰਮਾ ਨੇ ਉੱਤਮ ਕਿਸਮ ਦੇ ਕਾਵਿ-ਟੋਟੇ ਅਤੇ ਕਰਤਾਰ ਸਿੰਘ ਬਲੱਗਣ ਦੀ ਕਵਿਤਾ ‘ਚਹੁੰ ਪਾਸਿਆਂ ਤੋਂ ਕਿਧਰੋਂ ਆਈ ਗੋਲ਼ੀ ਪਹਿਲਾਂ ਹਿੱਕ ’ਤੇ ਜਰੀ ਪੰਜਾਬੀਆਂ ਨੇ’ ਸੁਣਾਈ, ਪ੍ਰਿੰਸੀਪਲ ਚਰਨਦੀਪ ਕੌਰ ਨੇ ਮਾਂ ਬਾਰੇ ਕਵਿਤਾ, ਦਰਸ਼ਨ ਬਰਾੜ ਨੇ ਉਪਦੇਸ਼ਾਤਮਕ ਕਵਿਤਾ ਅਤੇ ਅਮਰੀਕ ਸਿੰਘ ਮਾਂਗਟ ਨੇ ਪੰਜਾਬ ਦੀ ਨਿੱਘਰਦੀ ਹਾਲਤ ਬਾਰੇ ਕਵਿਤਾ ਦੀ ਪੇਸ਼ਕਾਰੀ ਰਾਹੀਂ ਕਾਵਿ-ਮਾਹੌਲ ਸਿਰਜਿਆ। ਸੁਭਾਸ਼ ਸ਼ਰਮਾ ਨੇ ਸਾਹਿਰ ਲੁਧਿਆਣਵੀ ਅਤੇ ਜਾਵੇਦ ਅਖ਼ਤਰ ਦੀ ਇੱਕ ਯਾਦ ਸਾਂਝੀ ਕੀਤੀ। ਸੁਖਵਿੰਦਰ ਤੂਰ ਨੇ ਸੁਰੀਲੀ ਆਵਾਜ਼ ਵਿੱਚ ਗ਼ਜ਼ਲ ਗਾਇਕੀ ਰਾਹੀਂ ਸੰਗੀਤ ਦਾ ਜਾਦੂ ਬਿਖੇਰਿਆ, ਗ਼ਜ਼ਲ ਦੇ ਬੋਲ ਸਨ, ‘ਮੇਰੇ ਪੈਰਾਂ ’ਚ ਇੱਕ ਐਨਾ ਸਫ਼ਰ ਹੈ ਨਾ ਮੁੱਕਿਆ ਹੈ ਨਾ ਇਹ ਮੁੱਕਣਾ ਕਦੇ ਵੀ।’ ਤਰਲੋਕ ਚੁੱਘ ਨੇ ਲਘੂ ਕਵਿਤਾਵਾਂ ਅਤੇ ਚੁਟਕਲੇ ਸੁਣਾ ਕੇ ਦਰਸ਼ਕਾਂ ਦੇ ਮਨਾਂ ਨੂੰ ਟੁੰਬਿਆ ਤੇ ਹਸਾਇਆ।

Advertisement

ਸਰੂਪ ਸਿੰਘ ਮੰਡੇਰ ਅਤੇ ਜਸਵੰਤ ਸਿੰਘ ਸੇਖੋਂ ਨੇ ਕਵੀਸ਼ਰੀ ਕਰ ਕੇ ਅਖਾੜੇ ਦਾ ਰੰਗ ਬੰਨ੍ਹਿਆਂ। ਸਵਰਨ ਸਿੰਘ ਧਾਲੀਵਾਲ, ਬਲਦੇਵ ਸਿੰਘ ਦੁੱਲਟ, ਪ੍ਰਕਾਸ਼ ਕੌਰ ਅਤੇ ਮਾਸਟਰ ਹਰਭਜਨ ਸਿੰਘ ਨੇ ਵਿਭਿੰਨ ਵਿਸ਼ਿਆਂ ’ਤੇ ਵਿਚਾਰ ਰੱਖੇ। ਹਰਜਿੰਦਰਪਾਲ ਸਿੰਘ ਚਾਹਲ, ਬਲਕਾਰ ਸਿੰਘ ਦਿਉਲ, ਚਰਨਜੀਤ ਕੌਰ ਸੰਧੂ, ਕਰਨਜੋਤ ਕੌਰ, ਸਤਨਾਮ ਸ਼ੇਰਗਿੱਲ, ਸੁਖਦੇਵ ਕੌਰ ਢਾਅ, ਰਾਣੀ ਕੌਰ ਢਾਅ, ਬਲਦੇਵ ਢਾਅ, ਗੁਰਮੀਤ ਢਾਅ, ਗੁਰਬਖ਼ਸ਼ ਸਿੰਘ ਗਿੱਲ, ਬਲਵਿੰਦਰ ਸਿੰਘ ਮਾਨ, ਸੁਖਵਿੰਦਰ ਸਿੰਘ ਮੱਟੂ, ਪਰਮਜੀਤ ਸਿੰਘ ਭੰਗੂ, ਮਹਿੰਦਰ ਕੌਰ ਕਾਲੀਰਾਏ, ਪ੍ਰਿਤਪਾਲ ਸਿੰਘ, ਰਣਦੀਪ ਸਿੰਘ ਸੰਧੂ, ਜੈ ਸਿੰਘ ਉੱਪਲ ਅਤੇ ਭੁਪਿੰਦਰ ਸਿੰਘ ਨੇ ਵਿਚਾਰ-ਚਰਚਾ ਵਿੱਚ ਹਿੱਸਾ ਲੈ ਕੇ ਪੇਸ਼ਕਾਰੀਆਂ ਨੂੰ ਅਰਥ-ਭਰਪੂਰ ਬਣਾਇਆ। ਸਕੱਤਰ ਦਰਸ਼ਨ ਬਰਾੜ ਨੇ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ।

Advertisement
×