DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰੂਸ ਵਿੱਚ ਪੰਜਾਬੀ ਪੜ੍ਹਾ ਰਹੀ ਰੂਸੀ ਪ੍ਰੋਫੈਸਰ ਲੁਡਮੀਲਾ ਖੋਖਲੋਵਾ

ਇਸ ਸਾਲ ਆਜ਼ਾਦੀ ਦਿਵਸ ਉੱਪਰ ਜਦੋਂ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੌਮੀ ਇਨਾਮ ਦੇ ਕੇ ਭਾਰਤ ਦੇ ਪਤਵੰਤੇ ਕਲਾਕਾਰਾਂ ਨੂੰ ਸਨਮਾਨਿਆ, ਉਸ ਮੌਕੇ ਪ੍ਰੋਫੈਸਰ ਲੁਡਮੀਲਾ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ। ਦਸ ਸਾਲ ਪਹਿਲਾਂ ਮੈਂ ਲੁਡਮੀਲਾ ਦੇ ਸੰਪਰਕ...

  • fb
  • twitter
  • whatsapp
  • whatsapp
Advertisement

ਇਸ ਸਾਲ ਆਜ਼ਾਦੀ ਦਿਵਸ ਉੱਪਰ ਜਦੋਂ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੌਮੀ ਇਨਾਮ ਦੇ ਕੇ ਭਾਰਤ ਦੇ ਪਤਵੰਤੇ ਕਲਾਕਾਰਾਂ ਨੂੰ ਸਨਮਾਨਿਆ, ਉਸ ਮੌਕੇ ਪ੍ਰੋਫੈਸਰ ਲੁਡਮੀਲਾ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ। ਦਸ ਸਾਲ ਪਹਿਲਾਂ ਮੈਂ ਲੁਡਮੀਲਾ ਦੇ ਸੰਪਰਕ ਵਿੱਚ ਆਇਆ ਸੀ, ਜਦੋਂ ਉਸ ਨੇ ਮੇਰੀ ਪੰਜਾਬੀ ਸਹਿਤ ਦੇ ਸ਼ੌਕ ਬਾਰੇ ਗੁਫ਼ਤਗੂ ਕੀਤੀ ਸੀ। ਪ੍ਰੋਫੈਸਰ ਲੁਡਮੀਲਾ ਨੇ ਮਾਸਕੋ ਸਟੇਟ ਯੂਨੀਵਰਸਿਟੀ ਤੋਂ ਐੱਮ.ਏ. ਹਿੰਦੀ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਸ ਦਾ ਪਤੀ ਯੂਨੀਵਰਸਿਟੀ ਵਿੱਚ ਸੰਸਕ੍ਰਿਤ ਅਤੇ ਪਾਲੀ ਭਾਸ਼ਾ ਦਾ ਪ੍ਰੋਫੈਸਰ ਹੈ| ਉਹ ਲੁਡਮੀਲਾ ਦਾ ਰਾਹ-ਦਸੇਰਾ ਬਣਿਆ ਅਤੇ ਦੋਵੇਂ ਪਤੀ-ਪਤਨੀ ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰਸਿੱਧ ਸਾਹਿਤਕਾਰ ਹਨ।

ਮੈਂ ਪ੍ਰੋਫੈਸਰ ਲੁਡਮੀਲਾ ਨੂੰ ਉਸ ਦੀ ਸਿੱਖ ਸਾਹਿਤ ਸਬੰਧੀ ਦੇਣ ਬਾਰੇ ਪੁੱਛਿਆ। ਉਸ ਨੇ ਵਾਪਸੀ ਈਮੇਲ ਰਾਹੀਂ ਆਪਣੇ ਸਨਮਾਨ ਸਮੇਂ ਦੀਆਂ ਫੋਟੋਆਂ ਭੇਜੀਆਂ ਅਤੇ ਖੋਜ ਪਰਚਿਆਂ ਦੀ ਸੂਚੀ ਭੇਜ ਦਿੱਤੀ। ਲੁਡਮੀਲਾ ਨੇ ਜੈਪੁਰ ਯੂਨੀਵਰਸਿਟੀ ਤੋਂ ਹਿੰਦੀ ਸਾਹਿਤ ਅਤੇ ਮਾਰਵਾੜੀ ਸਾਹਿਤ ਦੇ ਅੰਤਰ- ਸਬੰਧਾਂ ਦੇ ਵਿਸ਼ੇ ਉੱਪਰ ਪੀਐੱਚ.ਡੀ. ਕੀਤੀ। ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਉਸ ਨੂੰ ਭਾਸ਼ਾ ਵਿਗਿਆਨੀ ਦੇ ਪ੍ਰੋਫੈਸਰ ਦੀ ਉਪਾਧੀ ਉੱਪਰ ਰੱਖਿਆ ਗਿਆ। ਉਸ ਦੀ ਖੋਜ ਦਾ ਘੇਰਾ ਬਹੁਤ ਵਿਸ਼ਾਲ ਹੈ ਕਿਉਂਕਿ ਉਹ ਦੱਖਣੀ ਏਸ਼ੀਆ ਦੇ ਖੇਤਰ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਆਪਣੇ ਕਲਾਵੇ ਵਿੱਚ ਲਈ ਬੈਠੀ ਹੈ। ਮਾਸਕੋ ਸਟੇਟ ਯੂਨੀਵਰਸਿਟੀ ਦੇ ਦੱਖਣੀ ਏਸ਼ੀਆ ਕੇਂਦਰ ਵਿਭਾਗਾਂ ਵਿੱਚ ਉਹ ਹਿੰਦੀ ਤੋਂ ਇਲਾਵਾ ਪੰਜਾਬੀ ਅਤੇ ਉਰਦੂ ਦੇ ਵਿਸ਼ੇ ਵੀ ਪੜ੍ਹਾ ਰਹੀ ਹੈ।

Advertisement

ਲੁਡਮੀਲਾ ਖੋਖਲੋਵਾ ਦੇ ਖੋਜ ਪੱਤਰਾਂ ਦੀ ਗਿਣਤੀ 50 ਦੇ ਕਰੀਬ ਹੈ। ਇੱਥੇ ਅਸੀਂ ਉਸ ਦੇ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਬਾਰੇ ਛਪੇ ਹੋਏ ਖੋਜ ਪਰਚਿਆਂ ਦੀ ਚਰਚਾ ਕਰਾਂਗੇ। ਭਾਰਤ ਦੀ ਭਾਸ਼ਾ ਨੀਤੀ ਉੱਪਰ ਲੁਡਮੀਲਾ ਨੇ ਆਲੋਚਨਾਤਮਕ ਲੇਖ ਲਿਖਿਆ ਹੈ। ਉਹ ਹੈਰਾਨ ਹੈ ਕਿ ਭਾਰਤ ਹਰ ਸੂਬੇ ਵਿੱਚ ਦੋ ਭਾਸ਼ਾਈ ਨੀਤੀ ਲਾਗੂ ਕਰ ਰਿਹਾ ਹੈ: ਮਾਤ ਭਾਸ਼ਾ ਅਤੇ ਅੰਗਰੇਜ਼ੀ। ਉਸ ਨੇ ਉਦਾਹਰਨਾਂ ਦੇ ਕੇ ਦੱਸਿਆ ਹੈ ਕਿ ਦਿੱਲੀ ਵਿੱਚ ਬਹੁਤੇ ਪਰਿਵਾਰ ਹੋਰ ਸੂਬਿਆਂ ਤੋਂ ਆ ਕੇ ਵਸ ਗਏ ਹਨ। ਬਾਪ ਕੰਨੜ ਭਾਸ਼ਾ ਬੋਲਦਾ ਹੈ ਤੇ ਮਾਂ ਤਮਿਲ ਬੋਲਦੀ ਹੈ ਅਤੇ ਬੱਚੇ ਹਿੰਦੀ ਅਤੇ ਅੰਗਰੇਜ਼ੀ ਬੋਲਦੇ ਹਨ। 1961 ਦੀ ਮਰਦਮ ਸ਼ੁਮਾਰੀ ਦਾ ਹਵਾਲਾ ਦੇ ਕੇ ਦੱਸਦੀ ਹੈ ਕਿ ਪੰਜਾਬ ਦੇ ਹਿੰਦੂਆਂ ਨੇ ਫਿਰਕੂ ਭਾਵਨਾ ਤਹਿਤ ਪੰਜਾਬੀ ਦੀ ਜਗ੍ਹਾ ਹਿੰਦੀ ਨੂੰ ਮਾਤ ਭਾਸ਼ਾ ਦਰਜ ਕਰਵਾਇਆ, ਜਦਕਿ ਸਿੱਖਾਂ ਨੇ ਪੰਜਾਬੀ ਨੂੰ ਮਾਤ ਭਾਸ਼ਾ ਦਰਜ ਕੀਤਾ।

Advertisement

ਲੁਡਮੀਲਾ ਪੰਜਾਬੀ ਭਾਸ਼ਾ ਨਾਲ ਹੋ ਰਹੇ ਵਿਤਕਰੇ ਬਾਰੇ ਚੰਗੀ ਤਰ੍ਹਾਂ ਜਾਣੂ ਅਤੇ ਫ਼ਿਕਰਮੰਦ ਹੈ। ਉਸ ਨੇ ਪਾਕਿਸਤਾਨ ਦੇ ਪੰਜਾਬ ਵਿੱਚ ਪੰਜਾਬੀ ਦੀ ਜਗ੍ਹਾ ਉਰਦੂ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੇਣ ਦੀ ਨਿਖੇਧੀ ਕੀਤੀ ਹੈ। ਉਸ ਦੇ ਖੋਜ ਪੱਤਰ ਦਾ ਵਿਸ਼ਾ ‘ਪੰਜਾਬੀ ਭਾਸ਼ਾ ਦੀ ਮੌਤ’ ਬਹੁਤ ਹੀ ਰੋਚਕ ਹੈ। ਪਾਕਿਸਤਾਨ ਵਿੱਚ 15 ਪ੍ਰਤੀਸ਼ਤ ਪਖਤੂਨ, ਪਸ਼ਤੋ ਮਾਤ ਭਾਸ਼ਾ ਦੇ ਹਾਮੀ ਹਨ, 13 ਪ੍ਰਤੀਸ਼ਤ ਸਿੰਧੀ ਆਪਣੇ ਸੂਬੇ ਵਿੱਚ ਸਿੰਧੀ ਮਾਤ ਭਾਸ਼ਾ ਨੂੰ ਲਾਗੂ ਕਰੀ ਬੈਠੇ ਹਨ, ਪ੍ਰੰਤੂ ਪਾਕਿਸਤਾਨ ਦੇ 45 ਪ੍ਰਤੀਸ਼ਤ ਪੰਜਾਬੀ ਆਪਣੀ ਮਾਤ ਭਾਸ਼ਾ ਨੂੰ ਤਿਲਾਂਜਲੀ ਦੇ ਕੇ ਉਰਦੂ ਨੂੰ ਜੱਫਾ ਮਾਰੀ ਬੈਠੇ ਹਨ। ਉਹ ਪੰਜਾਬੀਆਂ ਦੀ ਮੂਰਖਤਾ ਉੱਪਰ ਦੁਖੀ ਹੈ।

ਪ੍ਰੋਫੈਸਰ ਲੁਡਮੀਲਾ ਦੀ ਸਿੱਖ ਧਰਮ ਅਤੇ ਸਿੱਖ ਸਾਹਿਤ ਨੂੰ ਕੀ ਦੇਣ ਹੈ? ਇਸ ਬਾਰੇ ਉਸ ਦੇ ਖੋਜ ਪੱਤਰਾਂ ਅਤੇ ਅਨੁਵਾਦ ਕੀਤੀਆਂ ਪੁਸਤਕਾਂ ਤੋਂ ਜਾਣਕਾਰੀ ਉਪਲੱਬਧ ਹੋ ਜਾਂਦੀ ਹੈ। ਲੁਡਮੀਲਾ ਨੇ ਲੰਗਰ ਦੀ ਪਰੰਪਰਾ ਉੱਪਰ ਖੋਜ ਭਰਪੂਰ ਲੇਖ ਲਿਖਿਆ ਹੈ। ਉਸ ਦੀ ਧਾਰਨਾ ਹੈ ਕਿ ਲੰਗਰ ਸਮਾਜਿਕ ਬਰਾਬਰੀ ਦਾ ਪ੍ਰਤੀਕ ਹੈ। ਇਹ ਹਿੰਦੂ ਧਰਮ ਦੀ ਨਾ ਬਰਾਬਰੀ ਉੱਪਰ ਉਸਾਰੇ ਸਮਾਜ ਦੇ ਢਾਂਚੇ ਨੂੰ ਰੱਦ ਕਰਦਾ ਹੈ। ਗੁਰੂ ਨਾਨਕ ਦੇਵ ਜੀ ਅਤੇ ਬਾਬਰ ਬਾਦਸ਼ਾਹ ਦਰਮਿਆਨ ਹੋਈਆਂ ਮੀਟਿੰਗਾਂ ਨੂੰ ਲੁਡਮੀਲਾ ਨੇ ਇਤਿਹਾਸਕ ਨੁਕਤਾ-ਨਿਗਾਹ ਤੋਂ ਵਿਚਾਰਿਆ ਹੈ। ਇਸ ਵਿਸ਼ੇ ਉੱਪਰ ਉਸ ਨੇ ਦੋ ਲੇਖ ਲਿਖੇ ਹਨ। ਸਿੱਖ ਧਰਮ ਦੀਆਂ ਰਸਮਾਂ ਰੀਤਾਂ ਉੱਪਰ ਉਸ ਨੇ ਖੋਜ ਭਰਪੂਰ ਲੇਖ ਲਿਖੇ ਹਨ। ਉਸ ਦਾ ਵਿਚਾਰ ਹੈ ਕਿ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿੱਚ ਬਾਉਲੀ ਕਾਇਮ ਕਰਕੇ ਸਿੱਖਾਂ ਲਈ ਨਵਾਂ ਤੀਰਥ ਅਸਥਾਨ ਬਣਾਇਆ ਹੈ ਤਾਂ ਕਿ ਉਹ ਹਿੰਦੂ ਤੀਰਥ ਅਸਥਾਨਾਂ ਦਾ ਭ੍ਰਮਣ ਨਾ ਕਰਨ। ਸਿੱਖ ਵਿਆਹ ਪਰੰਪਰਾ ਨੂੰ ਨਿਵੇਕਲਾ ਰੂਪ ਦੇਣ ਖਾਤਰ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ‘ਘੋੜੀਆਂ’ ਅਤੇ ‘ਲਾਵਾਂ’ ਦੀ ਰਚਨਾ ਕੀਤੀ। ਭਾਵੇਂ ਸਿੱਖ ਸਮਾਜ ਵਿੱਚ ਹਿੰਦੂ ਰਸਮਾਂ ਦੀ ਭਰਮਾਰ ਰਹੀ ਹੈ, ਪ੍ਰੰਤੂ ਲਾਵਾਂ ਦੀ ਪਰੰਪਰਾ ਸਿੰਘ ਸਭਾ ਲਹਿਰ ਤੋਂ ਉਪਰੰਤ ਹਰ ਗੁਰਦੁਆਰੇ ਵਿੱਚ ਪ੍ਰਵਾਨ ਚੜ੍ਹੀ ਹੈ।

ਪੰਜਾਬੀ ਯੂਨੀਵਰਸਿਟੀ ਵਿੱਚ ਮੈਂ ਰੂਸੀ ਅਤੇ ਫਰਾਂਸੀਸੀ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕੀਤੀ। 60 ਸਾਲ ਬਾਅਦ ਰੂਸੀ ਭਾਸ਼ਾ ਲਗਭਗ ਭੁੱਲ ਚੁੱਕੀ ਹੈ। ਜਦੋਂ ਲੁਡਮੀਲਾ ਨੇ ਜਨਮ ਸਾਖੀ, ਜਪੁਜੀ ਸਾਹਿਬ ਅਤੇ ਜਾਪ ਸਾਹਿਬ ਦੀਆਂ ਰੂਸੀ ਭਾਸ਼ਾਵਾਂ ਵਿੱਚ ਅਨੁਵਾਦਿਤ ਪੁਸਤਕਾਂ ਦੇ ਕੁਝ ਪੰਨੇ ਪੜ੍ਹਨ ਲਈ ਭੇਜੇ, ਤਾਂ ਮੈਂ ਇਨ੍ਹਾਂ ਦੇ ਸਿਰਲੇਖ ਹੀ ਪੜ੍ਹ ਸਕਿਆ। ਜਨਮ ਸਾਖੀਆਂ ਦੀ ਗਿਣਤੀ ਅੱਧੀ ਦਰਜਨ ਦੇ ਕਰੀਬ ਹੈ। ਜਪੁਜੀ ਸਾਹਿਬ ਦੀਆਂ 38 ਪੌੜੀਆਂ ਅਤੇ ਸਲੋਕ ਦਾ ਰੂਸੀ ਅਨੁਵਾਦ ਵਾਰਤਕ ਦੀ ਬਜਾਏ ਕਾਵ ਸਾਹਿਤ ਵਿੱਚ ਕੀਤਾ ਹੈ ਜਿਸ ਦਾ ਸਿਹਰਾ ਉਸ ਦੇ ਪਤੀ ਦੇ ਸਿਰ ਬੱਝਦਾ ਹੈ।

ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਜੋ ਸਿੱਖਾਂ ਦੀਆਂ ਨਿਤਨੇਮ ਦੀਆਂ ਬਾਣੀਆਂ ਵਿੱਚ ਸ਼ਾਮਿਲ ਹੈ। ਇਸ ਰਚਨਾ ਦਾ ਰੂਸੀ ਅਨੁਵਾਦ ਕਾਫ਼ੀ ਦਿਲਚਸਪ ਪ੍ਰਤੀਤ ਹੁੰਦਾ ਹੈ। ਸਟੈਨਫੋਰਡ ਯੂਨੀਵਰਸਿਟੀ ਦੀ ਅਲੀਨਾ ਦੀ ਮਦਦ ਨਾਲ ਮੈਂ ਲੁਡਮੀਲਾ ਦੇ ਰੂਸੀ ਅਨੁਵਾਦ ਦੀ ਥਾਹ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਸਿੱਖੀ ਸੇਵਾ ਦੀ ਪ੍ਰਸ਼ੰਸਾ ਕਰਨੋਂ ਨਾ ਰਹਿ ਸਕਿਆ।

ਪ੍ਰੋਫੈਸਰ ਲੁਡਮੀਲਾ ਰੂਸ ਵਿੱਚ ਪੰਜਾਬੀ ਪੜ੍ਹਾ ਰਹੀ ਹੈ। ਅੱਜਕੱਲ੍ਹ ਸਿੱਖ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚ ਚੁੱਕੇ ਹਨ। ਮਾਸਕੋ ਵਿੱਚ ਗੁਰਦੁਆਰਾ ਕਾਇਮ ਹੋ ਚੁੱਕਾ ਹੈ। ਮੇਰੀ ਉਮੀਦ ਹੈ ਕਿ ਪ੍ਰੋਫੈਸਰ ਲੁਡਮੀਲਾ ਖੋਖਲੋਵਾ ਗੁਰੂ ਗ੍ਰੰਥ ਸਾਹਿਬ ਦਾ ਰੂਸੀ ਅਨੁਵਾਦ ਕਰਕੇ ਸਿੱਖ ਧਰਮ ਦੀ ਮਹਾਨ ਸੇਵਾ ਕਰ ਸਕਦੀ ਹੈ। ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਪ੍ਰੋਫੈਸਰ ਲੁਡਮੀਲਾ ਦਾ ਸਨਮਾਨ ਕਰਨਾ ਬਣਦਾ ਹੈ।

Advertisement
×