DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

RSS ਮੁਖੀ Mohan Bhagwat ਦੀ ਲੰਡਨ ਗੁਰਦੁਆਰਾ ਫੇਰੀ: ਵਿਰੋਧ ਦੇ ਵਿਚਕਾਰ ਸਮਰਥਨ ’ਚ ਆਈਆਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ

ਵਿਕਰਮਜੀਤ ਸਾਹਨੀ ਅਤੇ ਪੀਟਰ ਵਿਰਦੀ ਨੇ ਵਿਰੋਧ ਪ੍ਰਦਰਸ਼ਨਾਂ ਦੀ ਕੀਤੀ ਨਿਖੇਧੀ

  • fb
  • twitter
  • whatsapp
  • whatsapp
featured-img featured-img
ਯੂਕੇ ਦੇ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੁੰਦੇ ਹੋਏ ਆਰ ਐਸ ਐਸ ਮੁਖੀ ਮੋਹਨ ਭਾਗਵਤ
Advertisement

ਕੌਮੀ ਸੋਇਮਸੇਵਕ ਸੇਵਕ ਸੰਘ (RSS) ਦੇ 100 ਸਾਲਾ ਸਥਾਪਨਾ ਵਰ੍ਹੇ ਦੇ ਕੌਮਾਂਤਰੀ ਪ੍ਰਚਾਰ ਦੌਰੇ ਦੌਰਾਨ ਲੰਡਨ ਦੇ ਇਤਿਹਾਸਕ ‘ਖਾਲਸਾ ਜਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ’ ਵਿਖੇ ਸੰਘ ਮੁਖੀ ਡਾ. ਮੋਹਨ ਭਾਗਵਤ ਦੀ ਫੇਰੀ ਨੂੰ ਲੈ ਕੇ ਜਿੱਥੇ ਵਿਦੇਸ਼ੀ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਇਸ ਦੇ ਸਮਰਥਨ ਵਿੱਚ ਆ ਗਈਆਂ ਹਨ। ਉਦਯੋਗਪਤੀ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਬ੍ਰਿਟਿਸ਼-ਭਾਰਤੀ ਕਾਰੋਬਾਰੀ ਤੇ ਸਮਾਜ ਸੇਵੀ ਪ੍ਰੋ. ਪੀਟਰ ਵਿਰਦੀ (ਹਰਦੀਪ ਸਿੰਘ ਵਿਰਦੀ) ਨੇ ਇਸ ਫੇਰੀ ਦਾ ਬਚਾਅ ਕੀਤਾ ਹੈ।

ਜ਼ਿਕਰਯੋਗ ਹੈ ਕਿ ਸਿੱਖ ਫੈਡਰੇਸ਼ਨ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਵਰਗੇ ਵਿਦੇਸ਼ੀ ਸਮੂਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਖ਼ਤ ਨਿੰਦਾ ਕੀਤੀ ਸੀ। ਇਸ ਤੋਂ ਇਲਾਵਾ ‘ਸਾਊਥ ਏਸ਼ੀਅਨ ਸੋਲੀਡੈਰਿਟੀ ਗਰੁੱਪ’ ਵੱਲੋਂ ਲੰਡਨ ਦੇ ਪਾਰਲੀਮੈਂਟ ਸਕੇਅਰ ਵਿਖੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਆਨੰਦ ਨੇ ਸਪੱਸ਼ਟ ਕੀਤਾ ਸੀ ਕਿ ਮੋਹਨ ਭਾਗਵਤ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣ ਲਈ ਇੱਕ ਸ਼ਰਧਾਲੂ ਵਜੋਂ ਆਏ ਸਨ।

Advertisement

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਐਕਸ ’ਤੇ ਇੱਕ ਪੋਸਟ ਪਾ ਕੇ ਇਸ ਵਿਰੋਧ ਪ੍ਰਦਰਸ਼ਨ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਮੁਖੀ ਇੱਕ ਸ਼ਰਧਾਲੂ ਵਜੋਂ ਆਏ ਸਨ ਅਤੇ ਉਨ੍ਹਾਂ ਨੇ ਰੁਮਾਲਾ ਸਾਹਿਬ ਭੇਟ ਕੀਤਾ। ਸਾਹਨੀ ਨੇ ਲਿਖਿਆ, “ਸਾਡੇ ਗੁਰੂਆਂ ਨੇ ‘ਸਰਬੱਤ ਦੇ ਭਲੇ’ ਦਾ ਸੰਦੇਸ਼ ਦਿੱਤਾ ਹੈ ਅਤੇ ਗੁਰੂ ਦੇ ਦਰਬਾਰ ’ਚ ਸ਼ਰਧਾ ਨਾਲ ਆਉਣ ਵਾਲੇ ਹਰ ਇਨਸਾਨ ਦਾ ਸਵਾਗਤ ਕੀਤਾ ਜਾਂਦਾ ਹੈ। ਜੇਕਰ ਕੋਈ ਮਤਭੇਦ ਹਨ ਵੀ, ਤਾਂ ਉਨ੍ਹਾਂ ਦਾ ਹੱਲ ਗੱਲਬਾਤ ਨਾਲ ਹੋਣਾ ਚਾਹੀਦਾ ਹੈ, ਹੰਗਾਮੇ ਨਾਲ ਨਹੀਂ।” ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਜਦੋਂ ਰਾਹੁਲ ਗਾਂਧੀ 1984 ਦੇ ਦੁਖਾਂਤ ਦੇ ਇਤਿਹਾਸ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਆਏ ਸਨ, ਤਾਂ ਉਨ੍ਹਾਂ ਨੂੰ ਵੀ ਸ਼ਰਧਾਲੂ ਵਜੋਂ ਮੱਥਾ ਟੇਕਣ ਅਤੇ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।

Advertisement

ਦੂਜੇ ਪਾਸੇ, ਪੀਟਰ ਵਿਰਦੀ ਨੇ ਵੀ ਐਕਸ ’ਤੇ ਲਿਖਿਆ, “ਗੁਰੂ ਦਾ ਦਰ ਸਭ ਲਈ ਖੁੱਲ੍ਹਾ ਹੈ; ਕਿਸੇ ਵੀ ਇੰਸਟਾਗ੍ਰਾਮ ਪੇਜ ਕੋਲ ਇਸ ਨੂੰ ਬੰਦ ਕਰਨ ਦਾ ਅਧਿਕਾਰ ਨਹੀਂ ਹੈ।” ਉਨ੍ਹਾਂ ਅੱਗੇ ਕਿਹਾ ਕਿ ਮੋਹਨ ਭਾਗਵਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਿਵਾਉਣ ਆਏ ਸਨ। ਮਹਿਮਾਨਨਵਾਜ਼ੀ ਦਾ ਮਤਲਬ ਕਿਸੇ ਦੀਆਂ ਨੀਤੀਆਂ ਦਾ ਸਮਰਥਨ ਕਰਨਾ ਨਹੀਂ ਹੁੰਦਾ ਅਤੇ ਨਾ ਹੀ ਗੱਲਬਾਤ ਕਰਨ ਦਾ ਮਤਲਬ ਆਤਮ-ਸਮਰਪਣ ਹੈ।

ਵਿਰਦੀ ਨੇ ਅਖੌਤੀ ਜਥੇਬੰਦੀਆਂ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਪੇਜ ਬਣਾ ਕੇ ‘ਸਿੱਖ ਪੁਲੀਸ’ ਬਣਨ ਵਾਲਿਆਂ ਕੋਲ ਸਿੱਖੀ, ਸੰਗਤ ਜਾਂ ਗੁਰੂ ਘਰ ’ਤੇ ਆਪਣਾ ਹੁਕਮ ਚਲਾਉਣ ਦਾ ਕੋਈ ਅਧਿਕਾਰ ਨਹੀਂ ਹੈ। ਗਾਲੀ-ਗਲੋਚ ਅਤੇ ਨਿੱਜੀ ਹਮਲੇ ਗੁਰੂਆਂ ਦੀਆਂ ਸਿੱਖਿਆਵਾਂ ਦੇ ਉਲਟ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਮਾਨਤਾ ਪ੍ਰਾਪਤ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਸਤਿਕਾਰਯੋਗ ਗੱਲਬਾਤ ਲਈ ਹਮੇਸ਼ਾ ਤਿਆਰ ਹਨ, ਪਰ ਕਿਸੇ ਅਣਪਛਾਤੇ ਸੋਸ਼ਲ ਮੀਡੀਆ ਖਾਤਿਆਂ ਵੱਲੋਂ ਬਣਾਏ ਝੂਠੇ ਵਿਵਾਦਾਂ ਅੱਗੇ ਝੁਕਣਗੇ ਨਹੀਂ।

Advertisement
×