DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

RSS ਮੁੱਖੀ ਮੋਹਨ ਭਾਗਵਤ ਲੰਡਨ ਵਿਖੇ ਗੁਰਦੁਆਰਾ ਸਾਹਿਬ ਵਿੱਚ ਹੋਏ ਨਤਮਸਤਕ

 ਵਿਲਸਡਨ ਸਥਿਤ ਸ੍ਰੀ ਸਵਾਮੀ ਨਾਰਾਇਣ ਮੰਦਰ ਦੇ ਵੀ ਕੀਤੇ ਦਰਸ਼ਨ 

  • fb
  • twitter
  • whatsapp
  • whatsapp
featured-img featured-img
ਆਰਐੱਸਐੱਸ ਮੁਖੀ ਮੋਹਨ ਭਾਗਵਤ ਦੀ ਫਾਈਲ ਫੋਟੋ।
Advertisement

ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੁੱਖੀ ਮੋਹਨ ਭਾਗਵਤ ਲੰਡਨ ਵਿੱਚ ਭਾਰਤ ਤੋਂ ਬਾਹਰ ਸਭ ਤੋਂ ਪੁਰਾਣੇ ਗੁਰਦੁਆਰੇ ਵਿੱਚ ਨਤਮਸਤਕ ਹੋਏ ਅਤੇ ਬ੍ਰਿਟਿਸ਼ ਸਿੱਖ ਭਾਈਚਾਰੇ ਨਾਲ ਗੱਲਬਾਤ ਕੀਤੀ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਮਰੀਕਾ ਅਤੇ ਕੈਨੇਡਾ ਦੀ ਯਾਤਰਾ ਤੋਂ ਬਾਅਦ ਵਿਦੇਸ਼ ਦੌਰੇ ਦੇ ਆਖ਼ਰੀ ਪੜਾਅ ਵਿੱਚ ਬ੍ਰਿਟੇਨ ਪਹੁੰਚੇ ਭਾਗਵਤ ਨੇ ਲੰਡਨ ਸਥਿਤ ਇਤਿਹਾਸਕ ਖਾਲਸਾ ਜੱਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ।

Advertisement

ਇਹ ਭਾਰਤ ਤੋਂ ਬਾਹਰ ਸਭ ਤੋਂ ਪੁਰਾਣੇ ਗੁਰਦੁਆਰਿਆਂ ਵਿੱਚੋਂ ਇੱਕ ਹੈ ਅਤੇ ਇਸ ਦੀ ਸਥਾਪਨਾ 1908 ਵਿੱਚ ਹੋਈ ਸੀ।

Advertisement

ਉਨ੍ਹਾਂ ਨੇ ਲੰਡਨ ਦੇ ਵਿਲਸਡਨ ਸਥਿਤ ਸ੍ਰੀ ਸਵਾਮੀ ਨਾਰਾਇਣ ਮੰਦਰ ਦੇ ਵੀ ਦਰਸ਼ਨ ਕੀਤੇ, ਜਿੱਥੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ।

ਸਾਹਨੀ ਨੇ ਇੱਕ ਬਿਆਨ ਵਿੱਚ ਕਿਹਾ, "ਸ੍ਰੀ ਮੋਹਨ ਭਾਗਵਤ ਨੇ ਰੁਮਾਲਾ ਸਾਹਿਬ ਚੜ੍ਹਾਇਆ, ਕੜਾਹ ਪ੍ਰਸ਼ਾਦ ਲਿਆ ਅਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਇੱਕ ਸਾਰਥਕ ਗੱਲਬਾਤ ਕੀਤੀ।"

ਉਨ੍ਹਾਂ ਕਿਹਾ ਕਿ ਸਿੱਖ ਪਰੰਪਰਾਵਾਂ ਅਨੁਸਾਰ, ਗੁਰੂ ਘਰ ਵਿੱਚ ਹਰ ਉਸ ਸ਼ਰਧਾਲੂ ਦਾ ਸਵਾਗਤ ਹੈ, ਜਿਹੜਾ "ਪੂਰੀ ਨਿਮਰਤਾ ਨਾਲ ਅਰਦਾਸ ਕਰਨ ਅਤੇ ਗੁਰੂ ਦਾ ਆਸ਼ੀਰਵਾਦ ਲੈਣ" ਆਉਂਦਾ ਹੈ।

ਭਾਗਵਤ ਲੰਡਨ ਦੇ ਇੱਕ ਕਮਿਊਨਿਟੀ ਸੈਂਟਰ ਵਿੱਚ ਆਪਣੇ ਬ੍ਰਿਟੇਨ ਦੌਰੇ ਦੇ ਸਭ ਤੋਂ ਪ੍ਰਮੁੱਖ ਜਨਤਕ ਸਮਾਗਮ ਨੂੰ ਸੰਬੋਧਨ ਕਰਨਗੇ। ਇਸ ਸਮਾਗਮ ਦਾ ਵਿਸ਼ਾ 'ਏਕਤਾ ਦਾ ਉਤਸਵ' ਰੱਖਿਆ ਗਿਆ ਹੈ।

ਭਾਗਵਤ ਦੀ ਵਿਦੇਸ਼ ਯਾਤਰਾ ਸੋਮਵਾਰ ਨੂੰ ਸਮਾਪਤ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ ਉਹ ਭਾਰਤ ਪਰਤਣਗੇ।

Advertisement
×