DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਾਜਵੰਤ ਰਾਜ ‘ਦਿਲਬਰ ਨੂਰਪੁਰੀ ਐਵਾਰਡ’ ਨਾਲ ਸਨਮਾਨਿਤ

ਸਰੀ: ਸਰੀ ਦੇ ਜਾਣੇ-ਪਛਾਣੇ ਸ਼ਾਇਰ ਰਾਜਵੰਤ ਰਾਜ ਨੂੰ ਪੰਜਾਬੀ ਸਾਹਿਤ ਵਿੱਚ ਪਾਏ ਜਾ ਰਹੇ ਉਨ੍ਹਾਂ ਦੇ ਰਚਨਾਤਮਕ ਯੋਗਦਾਨ ਅਤੇ ਸਾਹਿਤਕ ਸਰਗਰਮੀ ਲਈ ਦਿਲਬਰ ਨੂਰਪੁਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗ਼ਜ਼ਲ ਮੰਚ ਸਰੀ ਦੀ ਇੱਕ ਸਾਹਿਤਕ ਇਕੱਤਰਤਾ ਦੌਰਾਨ ਸ਼ਾਇਰ ਇੰਦਰਜੀਤ ਧਾਮੀ...

  • fb
  • twitter
  • whatsapp
  • whatsapp
Advertisement

ਸਰੀ: ਸਰੀ ਦੇ ਜਾਣੇ-ਪਛਾਣੇ ਸ਼ਾਇਰ ਰਾਜਵੰਤ ਰਾਜ ਨੂੰ ਪੰਜਾਬੀ ਸਾਹਿਤ ਵਿੱਚ ਪਾਏ ਜਾ ਰਹੇ ਉਨ੍ਹਾਂ ਦੇ ਰਚਨਾਤਮਕ ਯੋਗਦਾਨ ਅਤੇ ਸਾਹਿਤਕ ਸਰਗਰਮੀ ਲਈ ਦਿਲਬਰ ਨੂਰਪੁਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗ਼ਜ਼ਲ ਮੰਚ ਸਰੀ ਦੀ ਇੱਕ ਸਾਹਿਤਕ ਇਕੱਤਰਤਾ ਦੌਰਾਨ ਸ਼ਾਇਰ ਇੰਦਰਜੀਤ ਧਾਮੀ ਅਤੇ ਹੋਰਾਂ ਵੱਲੋਂ ਰਾਜਵੰਤ ਰਾਜ ਨੂੰ ਇਹ ਸਨਮਾਨ ਭੇਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ 1100 ਡਾਲਰ ਦੀ ਨਕਦ ਰਾਸ਼ੀ, ਪਲੈਕ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।

ਦਿਲਬਰ ਨੂਰਪੁਰੀ ਐਵਾਰਡ ਦੀ ਸਥਾਪਨਾ ਸ਼ਾਇਰ ਇੰਦਰਜੀਤ ਧਾਮੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੇ ਮਰਹੂਮ ਪਿਤਾ ਦਿਲਬਰ ਨੂਰਪੁਰੀ ਦੀ ਯਾਦ ਨੂੰ ਸਮਰਪਿਤ ਕਰਦਿਆਂ ਕੀਤੀ ਗਈ ਹੈ। ਸਾਲ 2016 ਤੋਂ ਆਰੰਭ ਹੋਈ ਇਸ ਸਨਮਾਨ-ਪਰੰਪਰਾ ਤਹਿਤ ਹੁਣ ਤੱਕ 22 ਸਾਹਿਤਕਾਰਾਂ ਨੂੰ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਅਤੇ ਚੰਗੇਰਾ ਸਾਹਿਤ ਰਚਣ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ। ਧਾਮੀ ਪਰਿਵਾਰ ਵੱਲੋਂ ਹਰ ਸਾਲ ਦਿੱਤਾ ਜਾਂਦਾ ਇਹ ਸਨਮਾਨ ਪੰਜਾਬੀ ਸਾਹਿਤ ਦੀ ਸਿਰਜਣਾ ਨਾਲ ਜੁੜੇ ਰਚਨਾਕਾਰਾਂ ਦੀ ਹੌਸਲਾ-ਅਫ਼ਜ਼ਾਈ ਦਾ ਇੱਕ ਵਿਲੱਖਣ ਉਪਰਾਲਾ ਬਣ ਰਿਹਾ ਹੈ।

Advertisement

ਸਮਾਗਮ ਦੌਰਾਨ ਇੰਦਰਜੀਤ ਧਾਮੀ ਨੇ ਕਿਹਾ ਕਿ ਆਪਣੇ ਮਰਹੂਮ ਪਿਤਾ ਦੀ ਯਾਦ ਨੂੰ ਸਾਹਿਤ ਨਾਲ ਜੋੜ ਕੇ ਜਿਊਂਦਾ ਰੱਖਣ ਦੀ ਕੋਸ਼ਿਸ਼ ਤਹਿਤ ਇਹ ਐਵਾਰਡ ਹਰ ਸਾਲ ਅਜਿਹੇ ਸਾਹਿਤਕਾਰ ਨੂੰ ਦਿੱਤਾ ਜਾਂਦਾ ਹੈ ਜੋ ਆਪਣੀ ਕਲਮ ਰਾਹੀਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਚੰਗੀਆਂ ਰਚਨਾਵਾਂ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਹਿਤਕਾਰ ਸਮਾਜ ਦੀ ਸੰਵੇਦਨਾ, ਸੋਚ ਅਤੇ ਸੱਭਿਆਚਾਰਕ ਵਿਰਾਸਤ ਦੇ ਵਾਹਕ ਹੁੰਦੇ ਹਨ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਇਸ ਮੌਕੇ ਹੁਣ ਤੱਕ ਸਨਮਾਨਿਤ ਕੀਤੇ ਗਏ 22 ਸਾਹਿਤਕਾਰਾਂ ਦਾ ਵੇਰਵਾ ਵੀ ਸਾਂਝਾ ਕੀਤਾ।

Advertisement

ਸਨਮਾਨ ਪ੍ਰਾਪਤ ਕਰਨ ਉਪਰੰਤ ਰਾਜਵੰਤ ਰਾਜ ਨੇ ਕਿਹਾ ਕਿ ਕਿਸੇ ਸਾਹਿਤਕਾਰ ਲਈ ਉਸ ਦੀ ਕਲਮ ਨੂੰ ਮਿਲਣ ਵਾਲਾ ਮਾਣ ਸਿਰਫ਼ ਨਿੱਜੀ ਖ਼ੁਸ਼ੀ ਦਾ ਪਲ ਨਹੀਂ ਹੁੰਦਾ, ਸਗੋਂ ਇਹ ਉਸ ਦੀ ਸਾਹਿਤ ਪ੍ਰਤੀ ਜ਼ਿੰਮੇਵਾਰੀ ਨੂੰ ਹੋਰ ਗੰਭੀਰ ਬਣਾਉਂਦਾ ਹੈ। ਉਸ ਨੇ ਕਿਹਾ ਕਿ ਦਿਲਬਰ ਨੂਰਪੁਰੀ ਐਵਾਰਡ ਮਿਲਣ ਨਾਲ ਉਹਦੀ ਸਾਹਿਤ ਪ੍ਰਤੀ ਜ਼ਿੰਮੇਵਾਰੀ ਹੋਰ ਵਧ ਗਈ ਹੈ ਅਤੇ ਉਹ ਆਪਣੀਆਂ ਰਚਨਾਵਾਂ ਰਾਹੀਂ ਇਸ ਸਨਮਾਨ ਦੇ ਮਾਣ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ। ਧਾਮੀ ਪਰਿਵਾਰ ਦਾ ਧੰਨਵਾਦ ਕਰਦਿਆਂ ਰਾਜਵੰਤ ਨੇ ਕਿਹਾ ਕਿ ਸਾਹਿਤਕਾਰ ਦੀ ਕਲਮ ਨੂੰ ਦਿੱਤਾ ਗਿਆ ਸਨਮਾਨ ਅਸਲ ਵਿੱਚ ਸਾਹਿਤ ਅਤੇ ਸਾਹਿਤਕ ਸੰਵੇਦਨਾ ਦਾ ਸਨਮਾਨ ਹੁੰਦਾ ਹੈ।

ਰਾਜਵੰਤ ਰਾਜ ਨੇ ਇਸ ਮੌਕੇ ਐਲਾਨ ਕੀਤਾ ਕਿ ਐਵਾਰਡ ਨਾਲ ਮਿਲੀ 1100 ਡਾਲਰ ਦੀ ਨਕਦ ਰਾਸ਼ੀ ਉਹ ਗ਼ਜ਼ਲ ਮੰਚ ਸਰੀ ਨੂੰ ਭੇਟ ਕਰ ਰਿਹਾ ਹੈ। ਉਸ ਨੇ ਕਿਹਾ ਕਿ ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬੀ ਗ਼ਜ਼ਲ ਅਤੇ ਸਾਹਿਤਕ ਸਰਗਰਮੀਆਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਇਹ ਰਾਸ਼ੀ ਉਸ ਦੇ ਹਿੱਸੇ ਦਾ ਇੱਕ ਛੋਟਾ ਜਿਹਾ ਯੋਗਦਾਨ ਹੋਵੇਗੀ। ਇਸ ਮੌਕੇ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਜਸਵਿੰਦਰ, ਕੁਲਵਿੰਦਰ, ਦਵਿੰਦਰ ਗੌਤਮ, ਦਸਮੇਸ਼ ਗਿੱਲ ਫਿਰੋਜ਼ ਸਮੇਤ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

Advertisement
×