DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Quebec Religious symbols ban: ਸਰਕਾਰ ਵੱਲੋਂ ਸਕੂਲੀ ਬੱਚਿਆਂ ’ਤੇ ਧਾਰਮਿਕ ਚਿੰਨ੍ਹ ਪਹਿਨਣ ’ਤੇ ਪਾਬੰਦੀ ਦਾ ਐਲਾਨ

ਸਿੱਖਿਆ ਮੰਤਰੀ ਜੋਇਲ ਅਰਸੈਨਿਊ ਵੱਲੋਂ ਵਿਧਾਨ ਸਭਾ ’ਚ ਨਵਾਂ ਬਿੱਲ ਲਿਆਉਣ ਦਾ ਐਲਾਨ

  • fb
  • twitter
  • whatsapp
  • whatsapp
featured-img featured-img
ਕਿਊਬੈਕ ਦੇ ਸਿੱਖਿਆ ਮੰਤਰੀ ਜੋਇਲ ਅਰਸੈਨਿਊ।
Advertisement

ਕੈਨੇਡਾ ਦੇ ਸੂਬੇ ਕਿਊਬੈਕ ’ਚ ਹਫ਼ਤਾ ਕੁ ਪਹਿਲਾਂ ਬਣੀ ਸਰਕਾਰ ਦੇ ਸਿੱਖਿਆ ਮੰਤਰੀ ਜੋਇਲ ਅਰਸੈਨਿਊ ਨੇ ਕਿਹਾ ਹੈ ਕਿ ਉਹ ਜਲਦੀ ਹੀ ਵਿਧਾਨ ਸਭਾ ਵਿੱਚ ਬਿੱਲ 9 ਲੈ ਕੇ ਆ ਰਹੇ ਹਨ, ਜਿਸ ਤਹਿਤ ਐਲੀਮੈਂਟਰੀ ਸਕੂਲਾਂ ਵਿੱਚ ਬੱਚਿਆਂ ਉੱਤੇ ਕੋਈ ਵੀ ਧਾਰਮਿਕ ਚਿੰਨ੍ਹ ਪਹਿਨ ਕੇ ਆਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।

ਮੰਤਰੀ ਨੇ ਆਪਣੇ ਮੁੱਖ ਮੰਤਰੀ ਪੌਲ ਸੇਂਟ ਪੀਅਰ ਪਾਲਡੀਮੋਰ ਦੀ ਹਾਜ਼ਰੀ ਵਿੱਚ ਕਿਹਾ ਕਿ ਉਨ੍ਹਾਂ ਦੀ ਨਵੀਂ ਬਣੀ ਕਿਊਬਕੋਇਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਸੂਬੇ ਵਿੱਚ ਸਮਾਨਤਾ (ਸੈਕੂਲਰ) ਵਾਲਾ ਮਾਹੌਲ ਸਿਰਜਣ ਨੂੰ ਪਹਿਲ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਭਰੋਸੇ ’ਤੇ ਹੀ ਵੋਟਰਾਂ ਨੇ ਸੱਤਾਧਾਰੀਆਂ ਨੂੰ ਪਾਸੇ ਕਰਕੇ ਸਾਡੀ ਪਾਰਟੀ ਨੂੰ ਬਹੁਮਤ ਨਾਲ ਨਿਵਾਜਿਆ ਹੈ, ਜਿਸ ਕਰਕੇ ਹੁਣ ਉਸ ਵਾਅਦੇ ਨੂੰ ਪੁਗਾਉਂਦੇ ਹੋਏ ਧਾਰਮਿਕ ਚਿੰਨ੍ਹਾਂ ਦੇ ਜਨਤਕ ਵਿਖਾਵੇ ਉੱਤੇ ਪਾਬੰਦੀ ਲਾਉਣਾ ਜ਼ਰੂਰੀ ਹੈ।

Advertisement

ਉੱਧਰ ਨੈਸ਼ਨਲ ਕੌਂਸਲ ਫ਼ਾਰ ਕੈਨੇਡੀਅਨ ਮੁਸਲਿਮਜ਼ ਦੇ ਪ੍ਰਧਾਨ ਸਟੀਫ਼ਨ ਬਰਾਊਨ ਨੇ ਕਿਹਾ ਹੈ ਕਿ ਸਰਕਾਰ ਸਮਾਨਤਾ ਦੀ ਆੜ ਹੇਠ ਲੋਕਾਂ ਦੀ ਧਾਰਮਿਕ ਆਜ਼ਾਦੀ ਵਿੱਚ ਸਿੱਧਾ ਦਖ਼ਲ ਦੇ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾ ਸਕਦਾ।

Advertisement

ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਤੁਸੀਂ ਚੋਣ ਜਿੱਤਣ ਲਈ ਇਹ ਵਾਅਦਾ ਵੀ ਕੀਤਾ ਸੀ ਕਿ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਮਿਲਣਗੇ, ਫਿਰ ਉਹ ਵਾਅਦਾ ਕਿੱਧਰ ਗਿਆ?

ਜ਼ਿਕਰਯੋਗ ਹੈ ਕਿ ਕਿਊਬੈਕ ਵਿੱਚ ਧਾਰਮਿਕ ਚਿੰਨ੍ਹਾਂ ਸਮੇਤ ਕੋਈ ਵੀ ਸਰਕਾਰੀ ਨੌਕਰੀ ਨਹੀਂ ਕਰ ਸਕਦਾ ਤੇ ਇਹ ਪਾਬੰਦੀ ਕਈ ਸਾਲਾਂ ਤੋਂ ਜਾਰੀ ਹੈ। ਕਿਊਬੈਕ ਕੈਨੇਡਾ ਦਾ ਉਹ ਸੂਬਾ ਹੈ, ਜਿੱਥੋਂ ਦੇ ਲੋਕਾਂ ਦੀ ਮੰਗ ’ਤੇ ਉੱਥੇ ਪਿਛਲੇ ਦਹਾਕਿਆਂ ਵਿੱਚ ਦੋ ਵਾਰ ਵੋਟਾਂ ਪਵਾਈਆਂ ਗਈਆਂ ਸਨ ਕਿ ਉਹ ਕੈਨੇਡਾ ਨਾਲ ਰਹਿਣਾ ਚਾਹੁੰਦੇ ਹਨ ਜਾਂ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਹਨ, ਪਰ ਦੋਵੇਂ ਵਾਰ ਵੱਖਵਾਦੀ ਮੰਗ ਨੂੰ ਬਹੁਮਤ ਨਾ ਮਿਲ ਸਕਿਆ।

Advertisement
×