DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬਣਾਂ ਨੇ ਪਾਈ ਗਿੱਧੇ ਵਿੱਚ ਧਮਾਲ

ਬ੍ਰਿਸਬੇਨ: ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਤੀਸਰਾ ਗਿੱਧਾ ਕੱਪ ਸਲੀਮੈਨ ਥੀਏਟਰ ਵਿਖੇ ਸ਼ਾਨਦਾਰ ਪੈੜਾਂ ਪਾਉਂਦਾ ਹੋਇਆ ਸੰਪੰਨ ਹੋਇਆ। ਇਸ ਦੇ ਮੁੱਖ ਮਹਿਮਾਨ ਵਜੋਂ ਰੁਪਿੰਦਰ ਹਾਂਡਾ ਨੇ ਸ਼ਿਰਕਤ ਕੀਤੀ ਅਤੇ ਆਪਣੀ ਬੁਲੰਦ ਆਵਾਜ਼ ਨਾਲ...

  • fb
  • twitter
  • whatsapp
  • whatsapp
Advertisement

ਬ੍ਰਿਸਬੇਨ: ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਤੀਸਰਾ ਗਿੱਧਾ ਕੱਪ ਸਲੀਮੈਨ ਥੀਏਟਰ ਵਿਖੇ ਸ਼ਾਨਦਾਰ ਪੈੜਾਂ ਪਾਉਂਦਾ ਹੋਇਆ ਸੰਪੰਨ ਹੋਇਆ। ਇਸ ਦੇ ਮੁੱਖ ਮਹਿਮਾਨ ਵਜੋਂ ਰੁਪਿੰਦਰ ਹਾਂਡਾ ਨੇ ਸ਼ਿਰਕਤ ਕੀਤੀ ਅਤੇ ਆਪਣੀ ਬੁਲੰਦ ਆਵਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਹ ਗਿੱਧਾ ਕੱਪ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋ ਚੁੱਕਾ ਹੈ। ਇਸ ਮੁਕਾਬਲੇ ਵਿੱਚ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਜੱਜ ਪੈਨਲ ਵਿੱਚ ਡਾ. ਹਰਪ੍ਰੀਤ ਸ਼ੇਰਗਿੱਲ, ਪ੍ਰੋ. ਰਵਿੰਦਰਬੀਰ ਗਿੱਲ, ਜੋਬਨਜੀਤ ਕੌਰ, ਨਵਨੀਤ ਕੌਰ, ਹਰਜੀਤ ਕੌਰ ਅਤੇ ਅਮਨਦੀਪ ਸੰਧੂ ਸ਼ਾਮਲ ਸਨ।

ਗਿੱਧਾ ਕੱਪ ਵਿੱਚ ਆਸਟਰੇਲੀਆ ਤੇ ਨਿਊਜ਼ੀਲੈਂਡ ਤੋਂ 5 ਕੈਟੇਗਰੀਆਂ ਤਹਿਤ ਕੁੱਲ 15 ਟੀਮਾਂ ਨੇ ਭਾਗ ਲਿਆ। 10 ਸਾਲ ਤੋਂ ਘੱਟ ਉਮਰ ਦੇ ਆਡੀਓ ਗਰੁੱਪ ਵਿੱਚ ਪੰਜਾਬੀ ਹੈਰੀਟੇਜ਼ਰਜ ਨੇ ਪਹਿਲਾ ਸਥਾਨ, ਇਪਸਾ ਪਰੀਆਂ ਨੇ ਰਨਰ ਅੱਪ ਅਤੇ ਹੁਨਰ ਏ ਰੀਜੈਂਟ ਪਾਰਕ ਦੀ ਟੀਮ ਨੇ ਬੈਸਟ ਕੰਪੀਟੀਟਰ ਦਾ ਐਵਾਰਡ ਹਾਸਲ ਕੀਤਾ। 16 ਸਾਲ ਤੋਂ ਘੱਟ ਉਮਰ ਦੇ ਆਡੀਓ ਗਰੁੱਪ ਵਿੱਚ ਇਪਸਾ ਦੀਆਂ ਕੁੜੀਆਂ ਨੇ ਜੇਤੂ ਐਵਾਰਡ, ਪੰਜਾਬੀ ਹੈਰੀਟੇਜ਼ਰਜ ਨੇ ਰਨਰ ਅੱਪ ਅਤੇ ਮੈਲਬੌਰਨ ਦੀ ਮਿਸਿਜ ਬੀ ਗਿੱਧਾ ਅਕੈਡਮੀ ਨੇ ਬੈਸਟ ਕੰਪੀਟੀਟਰ ਦਾ ਐਵਾਰਡ ਹਾਸਲ ਕੀਤਾ। 16 ਸਾਲ ਤੋਂ ਉੱਪਰ ਦੇ ਉਮਰ ਲਾਈਵ ਗਰੁੱਪ ਵਿੱਚ ਮਹਿਕ ਪੰਜਾਬ ਦੀ ਟੀਮ ਨੇ ਜੇਤੂ ਸਥਾਨ, ਇਪਸਾ ਦੀਆਂ ਰਕਾਨਾਂ ਅਤੇ ਪੰਜਾਬੀ ਹੈਰੀਟੇਜ਼ਰਜ ਦੀ ਟੀਮ ਨੇ ਸਾਂਝੇ ਰੂਪ ਵਿੱਚ ਦੂਸਰਾ ਸਥਾਨ ਹਾਸਲ ਕੀਤਾ। 16 ਸਾਲ ਤੋਂ ਉੱਪਰ ਦੇ ਆਡੀਓ ਵਰਗ ਵਿੱਚ ਪੰਜਾਬੀ ਹੈਰੀਟੇਜ਼ਰਜ ਨੇ ਪਹਿਲਾ ਸਥਾਨ, ਇਪਸਾ ਰਾਣੀਆਂ ਨੇ ਦੂਸਰਾ ਸਥਾਨ ਅਤੇ ਮਿਸਿਜ ਬੀ ਗਿੱਧਾ ਅਕੈਡਮੀ ਮੈਲਬੌਰਨ ਨੇ ਬੈਸਟ ਕੰਪੀਟੀਟਰ ਦਾ ਖ਼ਿਤਾਬ ਜਿੱਤਿਆ।

Advertisement

ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਵੱਲੋਂ ਇਸ ਵਾਰ ਸ਼ੁਰੂ ਕੀਤਾ ਗਿਆ ਗਿੱਧਾ ਗੌਰਵ ਪੁਰਸਕਾਰ ਹਰਜੀਤ ਕੌਰ ਨਿਊਜ਼ੀਲੈਂਡ ਨੂੰ ਦਿੱਤਾ ਗਿਆ। ਪੰਜਾਬ ਗੌਰਵ ਪੁਰਸਕਾਰ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਲਈ ਬ੍ਰਿਸਬੇਨ ਦੀ ਨਾਮੀ ਹਸਤੀ ਪਰਮਜੀਤ ਸਰਾਏ ਨੂੰ ਪ੍ਰਦਾਨ ਕੀਤਾ ਗਿਆ। ਗਿੱਧਾ ਕੱਪ ਦੇ ਸਵਾਗਤੀ ਬੋਲ ਅਮਨ ਸੰਧੂ ਅਤੇ ਰਮਨ ਢੀਂਡਸਾ ਵੱਲੋਂ ਬੋਲ ਕੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ ਗਿਆ। ਪ੍ਰੋਗਰਾਮ ਦੇ ਮਿਡਲ ਭਾਗ ਵਿੱਚ ਅਲਕਾ ਸ਼ਰਮਾ ਅਤੇ ਬੀਰਪਾਲ ਧਾਲੀਵਾਲ ਨੇ ਗਿੱਧਾ ਕੱਪ ਦਰਸ਼ਕਾਂ ਨੂੰ ਸੰਬੋਧਨ ਕੀਤਾ। ਮੁੱਖ ਮਹਿਮਾਨ ਦੇ ਆਉਣ ਤੋਂ ਪਹਿਲਾਂ ਸੰਸਥਾ ਦੀ ਪ੍ਰਧਾਨ ਸੋਨਾ ਖਹਿਰਾ ਅਤੇ ਹਰਮਨ ਦੁੱਗਲ ਵੱਲੋਂ ਚੰਗੇ ਵਿਚਾਰ ਪੇਸ਼ ਕੀਤੇ ਗਏ।

Advertisement

ਇਸ ਸਾਲ ਪਿਛਲੇ ਗਿੱਧਾ ਕੱਪਾਂ ਦੀਆਂ ਗ਼ਲਤੀਆਂ ਅਤੇ ਕਮਜ਼ੋਰੀਆਂ ਨੂੰ ਦੂਰ ਕਰਦਿਆਂ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਦੀ ਮੌਜੂਦਾ ਟੀਮ ਨੇ ਬਹੁਤ ਮਿਹਨਤ ਕੀਤੀ। ਇੰਟਰ ਸਟੇਟ ਅਤੇ ਇੰਟਰਨੈਸ਼ਨਲ ਟੀਮਾਂ ਨੇ ਮੁਕਾਬਲੇ ਨੂੰ ਚਾਰ ਚੰਨ ਲਾ ਦਿੱਤੇ। ਅੰਤਲੇ ਸਮਿਆਂ ਵਿੱਚ ਸੁਰਾਂ ਦੀ ਮਲਿਕਾ ਰੁਪਿੰਦਰ ਹਾਂਡਾ ਨੇ ਆਪਣੀ ਗਾਇਕੀ ਨਾਲ ਸਲੀਮੈਨ ਥੀਏਟਰ ਝੂਮਣ ਲਾ ਦਿੱਤਾ। ਸਟੇਟ ਸੈਕਟਰੀ ਦੀ ਭੂਮਿਕਾ ਵਿੱਚ ਅਮਨਪ੍ਰੀਤ ਟੱਲੇਵਾਲ, ਨਵੀ ਥਿੰਦ, ਜੋਤੀ ਬੈਂਸ ਗੋਰਾਇਆ ਅਤੇ ਗੁਰਦੀਪ ਜਗੇੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਨੂੰ ਸਾਰਾ ਦਿਨ ਮਨੋਰੰਜਨ ਕਰਦਿਆਂ ਪ੍ਰੋਗਰਾਮ ਨਾਲ ਜੋੜੀ ਰੱਖਿਆ। ਇਸ ਮੌਕੇ ਨੀਰੂ ਵਿਰਕ, ਅਮਨ ਟਿਵਾਣਾ, ਰੋਮਨ ਬਾਜਵਾ, ਪਿੰਦਰ ਬਾਜਵਾ, ਕੁਮਨ ਸੰਧੂ, ਮਨਵਿੰਦਰਜੀਤ ਕੌਰ ਆਦਿ ਨੇ ਇਨਾਮ ਵੰਡ ਸਮਾਰੋਹ ਵਿੱਚ ਸ਼ਿਰਕਤ ਕੀਤੀ। ਅੰਤ ਵਿੱਚ ਸੰਸਥਾ ਦੇ ਸੈਕਟਰੀ ਸਰਬਜੀਤ ਸੋਹੀ ਨੇ ਸਾਰੇ ਦਰਸ਼ਕਾਂ, ਮਾਪਿਆਂ, ਸਪਾਂਸਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।

Advertisement
×