DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjabi lawyer fraud: ਕੈਨੇਡਾ ’ਚ ਪੰਜਾਬੀ ਵਕੀਲ ਗ੍ਰਿਫ਼ਤਾਰ, 30 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼

ਜਾਇਦਾਦ ਖ਼ਰੀਦ-ਵੇਚ ਮਾਮਲਿਆਂ ’ਚ 43 ਲੱਖ ਡਾਲਰ ਠੱਗੇ; ਲਾਇਸੈਂਸ ਰੱਦ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਇੱਕ ਵਕੀਲ ਨੂੰ ਆਪਣੇ ਮੁਵੱਕਿਲਾਂ ਨਾਲ ਜਾਇਦਾਦ ਦੀ ਖ਼ਰੀਦ-ਵੇਚ ਮੌਕੇ ਧੋਖੇ ਨਾਲ 43 ਲੱਖ ਡਾਲਰ (30 ਕਰੋੜ ਰੁਪਏ) ਠੱਗਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਲਾਅ ਸੁਸਾਇਟੀ ਵੱਲੋਂ ਉਸ ਦਾ ਵਕਾਲਤ ਲਾਇਸੈਂਸ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ। ਪੁਲੀਸ ਨੇ ਵਕੀਲ ਦੀ ਪਛਾਣ ਬਰੈਂਪਟਨ ਵਾਸੀ ਪਵਨਜੀਤ ਸਿੰਘ ਮਾਨ (52) ਵਜੋਂ ਜਾਰੀ ਕੀਤੀ ਹੈ, ਜਿਸ ਵੱਲੋਂ ‘ਪੀ ਜੇ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ’ ਨਾਂ ਹੇਠ ਜਾਇਦਾਦ ਖ਼ਰੀਦ-ਵੇਚ ਮਾਮਲਿਆਂ (ਟਰੱਸਟ ਅਕਾਊਂਟ) ਦਾ ਕੰਮ ਕੀਤਾ ਜਾ ਰਿਹਾ ਸੀ। ਪੁਲੀਸ ਨੂੰ ਖ਼ਦਸ਼ਾ ਹੈ ਕਿ ਕਈ ਹੋਰ ਲੋਕ ਵੀ ਉਸ ਤੋਂ ਪੀੜਤ ਹੋ ਸਕਦੇ ਹਨ, ਜਿਨ੍ਹਾਂ ਨੂੰ ਸਾਹਮਣੇ ਆਉਣ ਲਈ ਕਿਹਾ ਗਿਆ ਹੈ।

ਧੋਖਾਧੜੀ ਮਾਮਲਿਆਂ ਨਾਲ ਸਬੰਧਤ ਪੁਲੀਸ ਟੀਮ ਨੇ ਇਸ ਮਾਮਲੇ ਦੀ ਜਾਂਚ ਉਦੋਂ ਸ਼ੁਰੂ ਕੀਤੀ, ਜਦੋਂ ਲਾਅ ਸੁਸਾਇਟੀ ਨੇ ਉਸ ਦਾ ਵਕਾਲਤ ਲਾਇਸੈਂਸ ਰੱਦ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਕਥਿਤ ਦੋਸ਼ੀ ਨੇ ਖ਼ਰੀਦ-ਵੇਚ ਟਰੱਸਟ ਦੇ ਬੈਂਕ ਖ਼ਾਤੇ ਦੀ ਦੁਰਵਰਤੋਂ ਕਰਕੇ ਉਸ ਉੱਤੇ ਭਰੋਸਾ ਕਰਨ ਵਾਲੇ ਜਾਇਦਾਦ ਖ਼ਰੀਦਦਾਰਾਂ ਅਤੇ ਵਿਕਰੇਤਾ ਨਾਲ 43 ਲੱਖ ਡਾਲਰ ਦੀ ਰਕਮ ਠੱਗ ਲਈ ਹੈ। ਪੁਲੀਸ ਨੇ ਉਸ ਦੇ ਵਿਰੁੱਧ ਧੋਖਾਧੜੀ ਨਾਲ ਸਬੰਧਤ ਚਾਰ ਦੋਸ਼ ਆਇਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement

ਪੁਲੀਸ ਨੇ ਖ਼ਦਸ਼ਾ ਪ੍ਰਗਟਾਉਂਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਹੋਰ ਵੀ ਕੋਈ ਵਿਅਕਤੀ ਇਸ ਵਕੀਲ ਤੋਂ ਪੀੜਤ ਹੈ ਤਾਂ ਉਹ ਪੁਲੀਸ ਨਾਲ ਸੰਪਰਕ ਕਰੇ ਤਾਂ ਜੋ ਉਸ ਵਿਰੁੱਧ ਹੋਰ ਦੋਸ਼ ਆਇਦ ਕੀਤੇ ਜਾ ਸਕਣ। ਪੁਲੀਸ ਨੇ ਆਮ ਲੋਕਾਂ ਨੂੰ ਸੁਝਾਅ ਦਿੱਤਾ ਹੈ ਕਿ ਖ਼ਰੀਦ-ਵੇਚ ਮਾਮਲਿਆਂ ਮੌਕੇ ਪੈਸੇ ਦਾ ਲੈਣ-ਦੇਣ ਕਰਨ ਤੋਂ ਪਹਿਲਾਂ ਟਰੱਸਟ ਖ਼ਾਤੇ ਚਲਾਉਣ ਵਾਲਿਆਂ ਬਾਰੇ ਲਾਅ ਸੁਸਾਇਟੀ ਤੋਂ ਜਾਣਕਾਰੀ ਹਾਸਲ ਕਰਕੇ ਹੀ ਉਨ੍ਹਾਂ ਨਾਲ ਲੈਣ-ਦੇਣ ਕਰਨ।

Advertisement

Advertisement
×