DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: 20 ਹਜ਼ਾਰ ਦਾ ਉਧਾਰ ਮੋੜਨ ਲਈ ਕੀਤਾ ਸੀ ਐੱਨ ਆਰ ਆਈ ਮਕਾਨ ਮਾਲਕਣ ਦਾ ਕਤਲ

Punjab News: ਪਿਤਾ ਦੇ ਇਲਾਜ ਲਈ ਉਧਾਰ ਲਏ 20 ਹਜ਼ਾਰ ਰੁਪਏ ਮੋੜਨੇ ਸਨ; ਮੁਲਜ਼ਮ ਨੇ ਜੁਰਮ ਕਬੂਲਿਆ

  • fb
  • twitter
  • whatsapp
  • whatsapp
Advertisement

Punjab News: ਖੰਨਾ ਪੁਲੀਸ ਨੇ 81 ਸਾਲਾ ਪਰਵਾਸੀ ਭਾਰਤੀ ਮਹਿਲਾ ਜਗਪਾਲ ਕੌਰ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਉਸ ਦੇ ਕਿਰਾਏਦਾਰ ਨੂੰ ਗ੍ਰਿਫਤਾਰ ਕਰਕੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਉਸ ਨੇ ਆਪਣੀ ਮਾਲਕਣ ਦਾ ਕਤਲ ਇਸ ਲਈ ਕੀਤਾ ਕਿਉਂਕਿ ਉਸ ਨੇ ਅਲੀਗੜ੍ਹ (ਯੂ.ਪੀ.) ਦੇ ਕਿਸੇ ਵਿਅਕਤੀ ਦੇ 20,000 ਰੁਪਏ ਦੇਣੇ ਕਰਨੇ ਸਨ।

ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਹੁਲ ਵਜੋਂ ਹੋਈ ਹੈ, ਜੋ ਅਲੀਗੜ੍ਹ (ਯੂ.ਪੀ.) ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਖੰਨਾ ਦੀ ਨਵੀਂ ਆਬਾਦੀ ਵਿੱਚ ਮ੍ਰਿਤਕ ਮਹਿਲਾ ਦੇ ਘਰ ਵਿੱਚ ਰਹਿ ਰਿਹਾ ਸੀ।

Advertisement

ਖੰਨਾ ਦੀ ਐੱਸ ਐੱਸ ਪੀ ਦਰਪਣ ਅਹਲੂਵਾਲੀਆ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 1 ਫਰਵਰੀ 2026 ਨੂੰ ਪੁਲੀਸ ਕੰਟਰੋਲ ਰੂਮ ਦੇ 112 ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਮਿਲੀ ਸੀ ਕਿ ਖੰਨਾ ਦੇ ਇੱਕ ਘਰ ਵਿੱਚ ਇੱਕ ਬਜ਼ੁਰਗ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਹੈ। ਕਤਲ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲੀਸ ਪਾਰਟੀ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਫੋਰੈਂਸਿਕ ਅਤੇ ਤਕਨੀਕੀ ਸੈੱਲ ਦੀਆਂ ਟੀਮਾਂ ਵੱਲੋਂ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਸੀ।

Advertisement

ਇਸ ਘਟਨਾ ਨੂੰ ਚੁਣੌਤੀ ਵਜੋਂ ਲੈਂਦਿਆਂ ਐਸ.ਪੀ ਡਿਟੈਕਟਿਵ ਪਵਨਜੀਤ ਦੀ ਨਿਗਰਾਨੀ ਹੇਠ ਦੋ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਕਤਲ ਕਰਨ ਵਾਲੇ ਅਣਪਛਾਤੇ ਵਿਅਕਤੀ ਦੀ ਭਾਲ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪੁਲੀਸ ਨੂੰ ਕਿਰਾਏਦਾਰ ਰਾਹੁਲ ਦੀ ਭੂਮਿਕਾ ਸ਼ੱਕੀ ਲੱਗੀ ਅਤੇ ਉਸ ਅਨੁਸਾਰ ਸ਼ੱਕੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ।

ਅਹਲੂਵਾਲੀਆ ਨੇ ਅੱਗੇ ਦੱਸਿਆ ਕਿ 6 ਫਰਵਰੀ ਨੂੰ ਰਾਹੁਲ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਮੁਢਲੀ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਰਾਹੁਲ ਨੇ ਮੰਨਿਆ ਕਿ ਉਸ ਨੇ ਕਿਸੇ ਵਿਅਕਤੀ ਨੂੰ 20,000 ਰੁਪਏ ਨਕਦ ਮੋੜਨੇ ਸਨ ਜੋ ਉਸ ਨੇ ਆਪਣੇ ਪਿਤਾ ਦੇ ਇਲਾਜ ਲਈ ਉਧਾਰ ਲਏ ਸਨ। ਉਹ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਮ੍ਰਿਤਕ ਮਹਿਲਾ ਦੇ ਘਰ ਰਹਿ ਰਿਹਾ ਸੀ।

ਰਾਹੁਲ ਨੂੰ ਇਹ ਵੀ ਪਤਾ ਸੀ ਕਿ ਜਿਸ ਮਹਿਲਾ ਜਗਪਾਲ ਕੌਰ ਦੇ ਘਰ ਉਹ ਕਿਰਾਏਦਾਰ ਵਜੋਂ ਰਹਿੰਦਾ ਸੀ, ਉਸ ਨੂੰ ਹੋਰ ਕਈ ਕਿਰਾਏ ਦੀਆਂ ਜਾਇਦਾਦਾਂ ਤੋਂ ਕਿਰਾਇਆ ਆਉਂਦਾ ਸੀ। ਉਸ ਨੇ ਘਰ ਦੀ ਬਾਹਰਲੀ ਕੰਧ ਟੱਪ ਕੇ 31 ਜਨਵਰੀ ਅਤੇ 1 ਫਰਵਰੀ ਦੀ ਦਰਮਿਆਨੀ ਰਾਤ ਨੂੰ ਘਰ ਦੇ ਅੰਦਰ ਪ੍ਰਵੇਸ਼ ਕੀਤਾ ਅਤੇ ਲੁਕ ਕੇ ਬੈਠ ਗਿਆ। ਜਿਵੇਂ ਹੀ ਜਗਪਾਲ ਕੌਰ ਕਮਰੇ ਵਿੱਚੋਂ ਬਾਹਰ ਆਈ, ਉਸ ਨੇ ਪਿੱਛੋਂ ਜਾ ਕੇ ਉਸ ਦਾ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਮਹਿਲਾ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਸ ਨੂੰ ਬਾਥਰੂਮ ਵਿੱਚ ਬੰਦ ਕਰ ਦਿੱਤਾ ਅਤੇ ਉਸ ਦੀ ਅਲਮਾਰੀ ਵਿੱਚੋਂ ਉਸ ਦਾ ਪਰਸ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ।

ਐੱਸ ਐੱਸ ਪੀ ਨੇ ਦੱਸਿਆ ਕਿ ਮੁਲਜ਼ਮ ਆਪਣੇ ਨਾਲ ਉਹ ਦੁਪੱਟਾ ਵੀ ਲੈ ਗਿਆ ਸੀ ਜਿਸ ਦੀ ਵਰਤੋਂ ਉਸ ਨੇ ਬਜ਼ੁਰਗ ਮਹਿਲਾ ਦਾ ਗਲਾ ਘੁੱਟਣ ਲਈ ਕੀਤੀ ਸੀ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਲਈ ਮੋਬਾਈਲ ਫੋਨ ਤੋਂ ਬਿਨਾਂ ਅਤੇ ਨੰਗੇ ਪੈਰੀਂ ਘਰ ਦੇ ਅੰਦਰ ਗਿਆ ਸੀ।

Advertisement
×