DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Assembly Elections: ਕਨੇਡਾ ਦੀ ਧਰਤੀ ਤੋਂ ਅਕਾਲੀ ਦਲ ਵੱਲੋਂ ਪੰਜਾਬ ਵਿੱਚ 117 ਸੀਟਾਂ ’ਤੇ ਇਕੱਲਿਆਂ ਚੋਣ ਲੜਨ ਦਾ ਐਲਾਨ

ਆਗੂਆ ਨੇ ਕਿਹਾ- ਪੰਜਾਬ ਦੇ ਹਿਤਾਂ ਨੂੰ ਕਿਸੇ ਦਬਾਅ ਹੇਠ ਵੇਚਾਂਗੇ ਨਹੀਂ; ਬਰੈਪਟਨ ਕਾਨਫਰੰਸ ਦੌਰਾਨ ਭਗਵੰਤ ਮਾਨ ਸਰਕਾਰ ’ਤੇ ਤਿੱਖੇ ਨਿਸ਼ਾਨੇ

  • fb
  • twitter
  • whatsapp
  • whatsapp
featured-img featured-img
ਬਰੈਪਟਨ ਵਿੱਚ ਮਿੱਡੂਖੇੜਾ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ
Advertisement

Punjab Assembly Elections: ਸ਼੍ਰੋਮਣੀ ਅਕਾਲੀ ਦਲ ਦਾ ਵਿਸ਼ੇਸ਼ ਵਫ਼ਦ ਅੱਜਕਲ੍ਹ ਕਨੇਡਾ ਬੈਠੇ ਪੰਜਾਬੀ ਅਰਥਾਤ ਸਿੱਖ ਭਾਈਚਾਰੇ ਵਿੱਚ ਆਪਣੀ ਰਾਜਨੀਤਕ ਸਾਖ ਵਧਾਉਣ ਲਈ ਕਨੇਡਾ ਦੇ ਸਮੁੱਚੇ ਦੌਰੇ ’ਤੇ ਚੱਲ ਰਿਹਾ ਹੈ। ਇਸੇ ਤਹਿਤ ਅੱਜ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਬਰੈਪਟਨ ਸ਼ਹਿਰ ਵਿੱਚ ਇੱਕ ਸਿਆਸੀ ਕਾਨਫਰੰਸ ਦਾ ਕਰਵਾਈ ਗਈ, ਜਿੱਥੇ ਉਨ੍ਹਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਪੰਜਾਬ ਦੇ ਹਿਤਾਂ ਦੀ ਕੀਮਤ ’ਤੇ ਕਿਸੇ ਨਾਲ ਸਮਝੌਤਾ ਨਹੀਂ: ਅਕਾਲੀ ਆਗੂ

ਕਾਨਫਰੰਸ ਨੂੰ ਮੁੱਖ ਤੌਰ ’ਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਤੇਜਿੰਦਰ ਸਿੰਘ ਮਿੱਡੂਖੇੜਾ, ਮੱਖਣ ਸਿੰਘ ਬਰਾੜ ਮੋਗਾ, ਚੰਡੀਗੜ੍ਹ ਦੀ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ, ਪਰਮਜੀਤ ਸਿੰਘ ਢਿੱਲੋਂ ਸਮਰਾਲਾ, ਗੁਰਪ੍ਰੀਤ ਸਿੰਘ ਝੱਬਰ ਅਤੇ ਹਰਜਾਪ ਸਿੰਘ ਸੰਘਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਹਿਤਾਂ ਦੀ ਕੀਮਤ ’ਤੇ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਦਾ ਸਿੱਧਾ ਇਸ਼ਾਰਾ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਵੱਲ ਸੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀ ਇਕਜੁੱਟ ਹੋਣ ਤਾਂ ਪੰਜਾਬ ਵਿੱਚ ਨਿਰੋਲ ਅਕਾਲੀ ਸਰਕਾਰ ਬਣੇਗੀ ਅਤੇ ਪੰਜਾਬੀਆਂ ਦੇ ਸਾਰੇ ਮਸਲੇ ਹੱਲ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਪੰਜਾਬ ਤੋਂ ਬਾਹਰਲਾ ਕੋਈ ਵੀ ਵਿਅਕਤੀ, ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਾਂਗ ਇੱਕ ਇੰਚ ਵੀ ਜ਼ਮੀਨ ਨਹੀਂ ਖਰੀਦ ਸਕੇਗਾ। ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਪੰਜਾਬੀ ਆ ਰਹੀ ਚੋਣ ਨੂੰ ਇੱਕ ਚੈਲੇਂਜ (ਚੁਣੌਤੀ) ਵਜੋਂ ਲੈਣਗੇ।

Advertisement

ਬਰੈਪਟਨ ਦੀ ਅਕਾਲੀ ਕਾਨਫਰੰਸ ਵਿੱਚ ਜੁੜੇ ਲੋਕ
ਬਰੈਪਟਨ ਦੀ ਅਕਾਲੀ ਕਾਨਫਰੰਸ ਵਿੱਚ ਜੁੜੇ ਲੋਕ

ਮੌਜੂਦਾ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਹਮਲੇ

ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਗਾਲੀ ਦੀ ਕੰਗਾਰ (ਕੰਢੇ) ’ਤੇ ਖੜ੍ਹਾ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਆਪਣੀ ਗਲਤੀ ਮੰਨਣ ਦੀ ਥਾਂ ਉਹ ਉਲਟਾ ਅਕਾਲ ਤਖ਼ਤ ਨੂੰ ਵੰਗਾਰ ਰਹੇ ਹਨ, ਜਿਸ ਦਾ ਉੱਤਰ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਮੁੱਖ ਮੰਤਰੀ ਨੂੰ 'ਪੰਥ ਦੋਖੀ' ਕਰਾਰ ਦੇ ਕੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀਆਂ ਅਸ਼ਲੀਲ ਵੀਡੀਓਜ਼ ਨੇ ਸਿੱਖ ਪੰਥ ਦਾ ਸਿਰ ਨੀਵਾਂ ਕੀਤਾ ਹੈ। ਆਗੂਆਂ ਨੇ ਪਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ-ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਪਾਉਣ ਅਤੇ ਪਵਾਉਣ ਤਾਂ ਜੋ ਇਸ ਪੰਥ ਦੋਖੀ ਸਰਕਾਰ ਨੂੰ ਚੱਲਦਾ ਕੀਤਾ ਜਾ ਸਕੇ।

Advertisement

ਐਨ.ਆਰ.ਆਈ ਭਰਾਵਾਂ ਲਈ ਵੱਡੇ ਵਾਅਦੇ: ਥਾਣੇ, ਕਰਜ਼ੇ ਅਤੇ ਵਿਸ਼ਵ-ਪੱਧਰੀ ਸਹੂਲਤਾਂ

ਸਰਦਾਰ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਵਾਅਦਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ, ਪਾਰਟੀ ਦੀ ਪਹਿਲੀ ਸਰਕਾਰ ਵਾਂਗ ਹੀ ਐਨ.ਆਰ.ਆਈ. (NRI) ਭਰਾਵਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ 'ਐਨ.ਆਰ.ਆਈ. ਥਾਣਿਆਂ' ਦਾ ਗਠਨ ਕੀਤਾ ਜਾਵੇਗਾ। ਜਿਹੜੇ ਬੱਚੇ ਵਿਦੇਸ਼ਾਂ ਤੋਂ ਭਾਰਤ (ਪੰਜਾਬ) ਜਾ ਕੇ ਕਾਰੋਬਾਰ ਕਰਨਾ ਚਾਹੁਣਗੇ, ਉਨ੍ਹਾਂ ਨੂੰ ਵਿਸ਼ੇਸ਼ ਲੋਨ (ਕਰਜ਼ੇ) ਦਿੱਤੇ ਜਾਇਆ ਕਰਨਗੇ ਅਤੇ ਪੰਜਾਬ ਵਿੱਚ 'ਸਕਿਲਡ ਯੂਨੀਵਰਸਿਟੀਆਂ' ਬਣਾਈਆਂ ਜਾਣਗੀਆਂ।

ਅਕਾਲੀ ਆਗੂ ਕਨੇਡਾ ਦੀਆਂ ਸੰਗਤਾਂ ਸਨਮਾਨ ਲੈਣ ਉਪਰੰਤ
ਅਕਾਲੀ ਆਗੂ ਕਨੇਡਾ ਦੀਆਂ ਸੰਗਤਾਂ ਸਨਮਾਨ ਲੈਣ ਉਪਰੰਤ

ਇਸੇ ਦੌਰਾਨ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੀ ਅਸਲ ਵਾਰਸ ਪਾਰਟੀ ਸਿਰਫ਼ ਅਕਾਲੀ ਦਲ ਹੀ ਹੈ। ਦਿੱਲੀ ਤੋਂ ਚੱਲਣ ਵਾਲੇ ਰੂਲ (ਸ਼ਾਸਨ) ਪੰਜਾਬ ਨੂੰ ਤਬਾਹੀ ਦੇ ਕੰਢੇ ’ਤੇ ਲੈ ਗਏ ਹਨ। ਉਨ੍ਹਾਂ ਕਨੇਡਾ ਵੱਸਦੀਆਂ ਪੰਜਾਬੀ ਮਾਵਾਂ-ਭੈਣਾਂ ਤੋਂ ਵੋਟਾਂ ਦੀ ਮੰਗ ਕੀਤੀ। ਬਰਜਿੰਦਰ ਸਿੰਘ ਮੱਖਣ ਬਰਾੜ ਨੇ ਸਿਹਤ ਅਤੇ ਸਿੱਖਿਆ ਪ੍ਰਣਾਲੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਪਾਰਟੀ ਨੇ ਹੈਲਥ ਅਤੇ ਐਜੂਕੇਸ਼ਨ ਦਾ ‘ਪ੍ਰਿੰਟ’ (ਬਲੂਪ੍ਰਿੰਟ) ਤਿਆਰ ਕਰ ਲਿਆ ਹੈ ਅਤੇ ਯੂਰਪ ਦੀ ਤਰਜ਼ ’ਤੇ ਪੰਜਾਬ ਵਿੱਚ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ।

ਕਾਨਫਰੰਸ ਦੇ ਅਖੀਰ ਵਿੱਚ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਵੱਡੀਆਂ ਲਹਿਰਾਂ ਹਮੇਸ਼ਾ ਕਨੇਡਾ ਦੀ ਧਰਤੀ ਤੋਂ ਹੀ ਉੱਠੀਆਂ ਹਨ, ਭਾਵੇਂ ਉਹ ਗ਼ਦਰੀ ਬਾਬਿਆਂ ਦੀ ਲਹਿਰ ਹੋਵੇ ਜਾਂ ਕੋਈ ਹੋਰ। ਇਸ ਮੌਕੇ ਬੇਅੰਤ ਸਿੰਘ ਧਾਲੀਵਾਲ, ਜੋਤੀਮਾਨ ਤਾਜਪੁਰੀ, ਅਤੇ ਨਿਰਵੈਰ ਸਿੰਘ ਟੱਕਰ ਮਾਛੀਵਾੜਾ ਆਦਿ ਨੇ ਵੀ ਸੰਬੋਧਨ ਕੀਤਾ।

Advertisement
×