ਸਿੰਗਾਪੁਰ, 11 ਜੁਲਾਈ
ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਏਨ ਲੂੰਗ ਦੀ ਪੀਪਲਜ਼ ਐਕਸ਼ਨ ਪਾਰਟੀ (ਪੀਏਪੀ) ਨੇ ਕੋਵਿਡ-19 ਮਹਾਂਮਾਰੀ ਦੇ ਵਿਚਕਾਰ ਆਮ ਚੋਣਾਂ ਵਿਚ ਸੰਸਦ ਦੀਆਂ 93 ਵਿਚੋਂ 83 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਭਾਰਤੀ ਮੂਲ ਦੇ ਆਗੂ ਪ੍ਰੀਤਮ ਸਿੰਘ ਦੀ ਅਗਵਾਈ ਵਾਲੀ ਵਿਰੋਧੀ ਵਰਕਰਜ਼ ਪਾਰਟੀ ਨੇ ਦਸ ਸੀਟਾਂ ਹਾਸਲ ਕੀਤੀਆਂ ਹਨ। ਸੱਤਾਧਾਰੀ ਪਾਰਟੀ ਆਜ਼ਾਦੀ ਤੋਂ ਬਾਅਦ 1965 ਤੋਂ ਸੱਤਾ ਵਿਚ ਹੈ। ਉਸ ਨੇ ਚੋਣ ਵਿਚ 61.24 ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ ,ਜਦੋਂ ਕਿ 2015 ਦੀਆਂ ਚੋਣਾਂ ਵਿਚ ਉਸ ਨੂੰ 69.9 ਪ੍ਰਤੀਸ਼ਤ ਵੋਟਾਂ ਪ੍ਰਾਪਤ ਹੋਈਆਂ। ਲੀ (68) ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਸਾਡੇ ਕੋਲ ਸਪੱਸ਼ਟ ਬਹੁਮਤ ਹੈ ਪਰ ਵੋਟ ਪ੍ਰਤੀਸ਼ਤ ਉੱਨੀ ਜ਼ਿਆਦਾ ਨਹੀਂ ਹੈ, ਜਿੰਨੀ ਦੀ ਆਸ ਸੀ।”