DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Australia ਦਾ ਭੂਗੋਲਿਕ ਨਕਸ਼ਾ ਬਦਲਣ ਦੀ ਤਿਆਰੀ: ਵਧਦੀ ਆਬਾਦੀ ਵਾਲੇ ਇਲਾਕਿਆਂ ਦੀ ਹੋਵੇਗੀ ਨਵੀਂ ਪਛਾਣ

ਭਾਰਤੀ ਭਾਈਚਾਰੇ ਲਈ ਅਹਿਮ ਕਦਮ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਆਸਟਰੇਲੀਆ ਵਿੱਚ ਤੇਜ਼ੀ ਨਾਲ ਬਦਲ ਰਹੀ ਆਬਾਦੀ ਅਤੇ ਫੈਲਦੇ ਸ਼ਹਿਰਾਂ ਦਰਮਿਆਨ ਆਸਟਰੇਲੀਅਨ ਅੰਕੜਾ ਬਿਊਰੋ (ਏਬੀਐੱਸ) ਨੇ ਦੇਸ਼ ਦੇ ਭੂਗੋਲਿਕ ਅੰਕੜਿਆਂ ਦੀ ਨਵੀਂ ਪ੍ਰਣਾਲੀ ਦਾ ਚੌਥਾ ਸੰਸਕਰਨ ਜਾਰੀ ਕੀਤਾ ਹੈ। ਇਹ ਜੁਲਾਈ 2026 ਤੋਂ ਜੂਨ 2031 ਤੱਕ ਲਾਗੂ ਰਹੇਗਾ।

ਨਵੀਂ ਪ੍ਰਣਾਲੀ ਰਾਹੀਂ ਆਬਾਦੀ, ਰਿਹਾਇਸ਼, ਰੁਜ਼ਗਾਰ, ਉਪਨਗਰਾਂ ਅਤੇ ਸਥਾਨਕ ਕੌਂਸਲਾਂ ਨਾਲ ਸਬੰਧਤ ਅੰਕੜਿਆਂ ਨੂੰ ਵਧੇਰੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਾ ਸਕੇਗਾ।

Advertisement

ਖ਼ਾਸ ਗੱਲ ਇਹ ਹੈ ਕਿ ਇਸ ਦਾ ਲਾਭ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੀ ਵਧਦੀ ਵਸੋਂ ਵਾਲੇ ਇਲਾਕਿਆਂ ਦੇ ਅੰਕੜਿਆਂ ਨੂੰ ਸਮਝਣ ਵਿੱਚ ਵੀ ਹੋ ਸਕਦਾ ਹੈ। ਸਿਡਨੀ ਦੇ ਪੱਛਮੀ ਇਲਾਕਿਆਂ ਸਮੇਤ ਹੋਰ ਸ਼ਹਿਰਾਂ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਰਿਹਾਇਸ਼, ਆਬਾਦੀ ਅਤੇ ਰੁਜ਼ਗਾਰ ਦੇ ਰੁਝਾਨਾਂ ਦਾ ਅਧਿਐਨ ਕਰਨਾ ਸੁਖਾਲਾ ਹੋਵੇਗਾ।
ਇਸ ਨਾਲ ਸਕੂਲਾਂ, ਹਸਪਤਾਲਾਂ, ਆਵਾਜਾਈ ਅਤੇ ਹੋਰ ਸਰਕਾਰੀ ਸਹੂਲਤਾਂ ਦੀ ਭਵਿੱਖੀ ਯੋਜਨਾਬੰਦੀ ਵਿੱਚ ਮਦਦ ਮਿਲ ਸਕਦੀ ਹੈ।
ਹਾਲਾਂਕਿ, ਇਹ ਕੋਈ ਨਵੀਂ ਕਾਨੂੰਨੀ ਹੱਦਬੰਦੀ ਜਾਂ ਭਾਰਤੀ ਆਬਾਦੀ ਦੀ ਵੱਖਰੀ ਗਿਣਤੀ ਨਹੀਂ, ਸਗੋਂ 2026 ਦੀ ਜਨਗਣਨਾ ਦੇ ਅੰਕੜਿਆਂ ਨੂੰ ਸਮਝਣ ਦਾ ਨਵਾਂ ਭੂਗੋਲਿਕ ਆਧਾਰ ਹੈ।
Advertisement
Advertisement
×