ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ

ਸਰੀ: ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ, ਗੁਰਦੁਆਰਾ ਨਾਨਕ ਨਿਵਾਸ, 5 ਰੋਡ ਰਿਚਮੰਡ ਵਿਖੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸ਼ੁਭ ਅਵਸਰ...
Advertisement

ਸਰੀ: ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ, ਗੁਰਦੁਆਰਾ ਨਾਨਕ ਨਿਵਾਸ, 5 ਰੋਡ ਰਿਚਮੰਡ ਵਿਖੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸ਼ੁਭ ਅਵਸਰ ’ਤੇ ਗੁਰਦੁਆਰਾ ਸਾਹਿਬ ਪਹੁੰਚ ਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਦੇ ਕੀਰਤਨੀ ਜਥੇ ਪਾਸੋਂ ਅਨੰਦਮਈ ਕੀਰਤਨ ਅਤੇ ਕਥਾ ਦਾ ਆਨੰਦ ਮਾਣਿਆ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਆਈਆਂ ਸੰਗਤਾਂ ਦਾ ਸਵਾਗਤ ਕੀਤਾ ਅਤੇ ਗੁਰੂ ਜੀ ਦੇ ਜੀਵਨ ਅਤੇ ਸੰਦੇਸ਼ ਬਾਰੇ ਸੰਖੇਪ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਪਿਆਰ ਅਤੇ ਸਤਿਕਾਰ ਨਾਲ ਯੁੱਗ ਪੁਰਸ਼ ਆਖਿਆ ਜਾਂਦਾ ਹੈ। ਉਨ੍ਹਾਂ ਦੇ ਤਿੰਨ ਸੁਨਹਿਰੀ ਅਸੂਲ ‘ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣਾ’ ਹਰ ਇੱਕ ਇਨਸਾਨ ਲਈ ਢੁੱਕਵੇਂ ਹਨ। ਆਪਣੀਆਂ ਉਦਾਸੀਆਂ ਰਾਹੀਂ ਦੁਨੀਆ ਭਰ ਵਿੱਚ ਗੁਰੂ ਜੀ ਨੇ ਭਾਈਵਾਲਤਾ, ਇਨਸਾਨੀਅਤ ਅਤੇ ਬਰਾਬਰੀ ਦਾ ਸੰਦੇਸ਼ ਦਿੱਤਾ। ਜਦੋਂ ਗੁਰੂ ਜੀ ਮੱਕੇ ਪਹੁੰਚੇ ਅਤੇ ਉੱਥੋਂ ਦੇ ਕਾਜ਼ੀ ਨੂੰ ਮਿਲੇ ਅਤੇ ਇਸੇ ਹੀ ਤਰ੍ਹਾਂ ਕੁਝ ਸਮੇਂ ਬਾਅਦ ਜਦੋਂ ਗੁਰੂ ਜੀ ਡੇਹਰਾ ਬਾਬਾ ਨਾਨਕ ਵਿਖੇ ਮੁਸਲਿਮ ਵਿਦਵਾਨ ਉਬੇਰ ਖਾਨ ਨੂੰ ਮਿਲੇ ਤਾਂ ਇਹੀ ਸਵਾਲ ਪੁੱਛਿਆ ਗਿਆ ਕਿ ਕੀ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ? ਗੁਰੂ ਜੀ ਦਾ ਜਵਾਬ ਸੀ ਕਿ ਵਾਹਿਗੁਰੂ ਸਦੀਵੀ ਅਤੇ ਅਮਰ ਹੈ ਅਤੇ ਨਾ ਹਿੰਦੂ ਅਤੇ ਨਾ ਮੁਸਲਮਾਨ ਹੈ। ਵਾਹਿਗੁਰੂ ਨਾਲ ਅਤੇ ਉਸ ਦੀ ਸ੍ਰਿਸ਼ਟੀ ਨਾਲ ਪਿਆਰ ਅਤਿ ਜ਼ਰੂਰੀ ਹੈ। ਇਹ ਸਭ ਕਿਸੇ ਲੇਬਲ ਜਾਂ ਧਰਮ ਤੋਂ ਬਿਨਾਂ ਵੀ ਕੀਤਾ ਜਾ ਸਕਦਾ ਹੈ।

Advertisement

ਗੁਰੂ ਨਾਨਕ ਦੇਵ ਜੀ ਦੀ ਸਮੁੱਚੇ ਸੰਸਾਰ ਅਤੇ ਖਾਸ ਕਰ ਸਿੱਖ ਜਗਤ ਨੂੰ ਬਹੁਤ ਵੱਡੀ ਦੇਣ ਹੈ ਅਤੇ ਗੁਰੂ ਜੀ ਦਾ ਸੰਦੇਸ਼ ਸਾਰੇ ਸੰਸਾਰ ਲਈ ਹੈ। ਆਪਣਾ ਸੁਨੇਹਾ ਪਹੁੰਚਾਉਣ ਲਈ ਗੁਰੂ ਜੀ ਤਕਰੀਬਨ 25 ਸਾਲ ਦੁਨੀਆ ਦੇ ਹਰ ਕੋਨੇ ਵਿੱਚ ਗਏ ਅਤੇ ਹਰ ਥਾਂ ਆਪਣੀ ਛਾਪ ਛੱਡੀ। ਏਸੇ ਕਰ ਕੇ ਦੁਨੀਆ ਭਰ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਵੱਖਰੇ ਵੱਖਰੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਜਿਵੇਂ ਤਿੱਬਤ ਵਿੱਚ ਉਨ੍ਹਾਂ ਨੂੰ ਨਾਨਕ ਲਾਮਾ ਵਜੋਂ ਸਤਿਕਾਰਿਆ ਜਾਂਦਾ ਹੈ। ਮੱਕੇ ਵਿੱਚ ਉਨ੍ਹਾਂ ਨੂੰ ਵਲੀ ਹਿੰਦ, ਰੂਸ ਵਿੱਚ ਨਾਨਕ ਕਦਮਦਾਰ ਅਤੇ ਚੀਨ ਵਿੱਚ ਬਾਬਾ ਫੂਸਾ ਵਜੋਂ ਸਤਿਕਾਰਿਆ ਜਾਂਦਾ ਹੈ।

ਸ. ਸੰਘੇੜਾ ਨੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ, ਕੀਰਤਨੀ ਜਥੇ, ਸੇਵਾਦਾਰਾਂ ਅਤੇ ਬੀਬੀਆਂ ਦਾ ਲੰਗਰ ਸੇਵਾ ਲਈ ਧੰਨਵਾਦ ਕੀਤਾ।

ਸੰਪਰਕ: 1 604 308 6663

Advertisement
Show comments