DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

15ਵੇਂ ਸੋਹਣ ਮਾਨ ਯਾਦਗਾਰੀ ਨਾਟਕ ਮੇਲੇ ਦਾ ਪੋਸਟਰ ਰਿਲੀਜ਼

ਕੈਲਗਰੀ: ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ 15ਵਾਂ ਸੋਹਣ ਮਾਨ ਯਾਦਗਾਰੀ ਨਾਟਕ ਮੇਲਾ 6 ਜੂਨ ਨੂੰ ਰੈੱਡ ਸਟੋਨ ਥੀਏਟਰ ਨਾਰਥ ਈਸਟ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਵਾਰ ਦਾ ਨਾਟਕ ਮੇਲਾ ‘ਬੱਬਰ ਅਕਾਲੀ ਲਹਿਰ’ ਦੀ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ। ਪਿਛਲੇ ਦਿਨੀਂ...

  • fb
  • twitter
  • whatsapp
  • whatsapp
Advertisement

ਕੈਲਗਰੀ: ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ 15ਵਾਂ ਸੋਹਣ ਮਾਨ ਯਾਦਗਾਰੀ ਨਾਟਕ ਮੇਲਾ 6 ਜੂਨ ਨੂੰ ਰੈੱਡ ਸਟੋਨ ਥੀਏਟਰ ਨਾਰਥ ਈਸਟ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਵਾਰ ਦਾ ਨਾਟਕ ਮੇਲਾ ‘ਬੱਬਰ ਅਕਾਲੀ ਲਹਿਰ’ ਦੀ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ।

ਪਿਛਲੇ ਦਿਨੀਂ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕਾਰਜਕਾਰੀ ਕਮੇਟੀ ਅਤੇ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਦੀ ਸਾਂਝੀ ਮੀਟਿੰਗ ਹੋਈ, ਜਿਸ ਵਿੱਚ ਨਾਟਕ ਮੇਲੇ ਅਤੇ ਪੁਸਤਕ ਮੇਲੇ ਸਬੰਧੀ ਵਿਚਾਰਾਂ ਹੋਈਆਂ। ਇਸ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਨਾਟਕ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ।

Advertisement

ਇਸ ਵਾਰ ‘ਲੋਕ ਕਲਾ ਮੰਚ ਮੰਡੀ ਮੁੱਲਾਂਪੁਰ’ ਤੋਂ ਲੇਖਕ, ਕਲਾਕਾਰ ਅਤੇ ਡਾਇਰੈਕਟਰ ਹਰਕੇਸ਼ ਚੌਧਰੀ ਕਲਾਕਾਰਾਂ ਦੀ ਵਰਕਸ਼ਾਪ ਲਗਾ ਕੇ ਡਰਾਮੇ ਤਿਆਰ ਕਰਾਉਣਗੇ। ਇਸ ਵਾਰ ਦੇ ਸਮਾਗਮ ਵਿੱਚ ਗੁਰਸ਼ਰਨ ਸਿੰਘ ਦਾ ਲਿਖਿਆ ਤੇ ਨਿਰਦੇਸ਼ਤ ਨਾਟਕ ‘ਚਾਂਦਨੀ ਚੌਂਕ ਤੋਂ ਸਰਹੰਦ ਤੱਕ’ ਅਤੇ ਹਰਕੇਸ਼ ਚੌਧਰੀ ਦਾ ਲਿਖਿਆ ਤੇ ਨਿਰਦੇਸ਼ਤ ਨਾਟਕ ‘ਧਰਤ ਵੰਗਾਰੇ ਤਖ਼ਤ ਨੂੰ’ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਸਥਾਨਕ ਬੱਚਿਆਂ ਵੱਲੋਂ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ।

Advertisement

ਮੀਟਿੰਗ ਵਿੱਚ ਮਾਸਟਰ ਭਜਨ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਕੈਲਗਰੀ ਵੱਲੋਂ ਇਸ ਸਾਲ ਦਾ ਪਹਿਲਾ ਪੁਸਤਕ ਮੇਲਾ ਡਾ. ਭੁੱਲਰ ਵਾਲੇ ਗਰੀਨ ਪਲਾਜ਼ਾ ਨਾਰਥ ਈਸਟ ਕੈਲਗਰੀ ਵਿੱਚ ਲਗਾਇਆ ਜਾਵੇਗਾ। ਜਿੱਥੋਂ ਸਾਰੇ ਪਾਠਕ ਆਪਣੀ ਮਨਪਸੰਦ ਦੀਆਂ ਕਿਤਾਬਾਂ ਤੋਂ ਇਲਾਵਾ ਨਾਟਕ ਸਮਾਗਮ ਦੀਆਂ ਟਿਕਟਾਂ ਲੈ ਸਕਦੇ ਹਨ।

ਮੀਟਿੰਗ ਵਿੱਚ ਕੈਲਗਰੀ ਦੇ ਕਾਰੋਬਾਰੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਇਸ ਮੌਕੇ ’ਤੇ ਕੈਲਗਰੀ ਦੀ ਉੱਘੀ ਸ਼ਖ਼ਸੀਅਤ ਹਰਬਖ਼ਸ਼ ਸਿੰਘ ਸਰੋਆ ਨੂੰ ਸਰਧਾਂਜਲੀ ਭੇਟ ਕੀਤੀ ਗਈ ਜੋ ਕਿ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ਦੇਸ਼ ਭਗਤ ਹਾਲ ਜਲੰਧਰ ਅਤੇ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਕਰਦੇ ਰਹਿੰਦੇ ਸਨ।

ਮੀਟਿੰਗ ਵਿੱਚ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਅਤੇ ਪ੍ਰੌਗਰੈਸਿਵ ਕਲਾ ਮੰਚ ਦੇ ਪ੍ਰਧਾਨ ਜਸਵਿੰਦਰ ਮਾਨ, ਸਕੱਤਰ ਮਾਸਟਰ ਭਜਨ ਸਿੰਘ, ਕਮਲਪ੍ਰੀਤ ਪੰਧੇਰ, ਸੰਦੀਪ ਗਿੱਲ, ਕਮਲ ਸਿੱਧੂ, ਗੋਪਾਲ ਕਾਉਂਕੇ, ਸੁਰਿੰਦਰ ਗਿੱਲ, ਨਵਕਿਰਨ ਢੁੱਡੀਕੇ, ਜਸਪਾਲ ਹੰਸਰਾ, ਕੁਸਮ ਸ਼ਰਮਾ, ਬੰਦੀਪ ਗਿੱਲ, ਹਰਚਰਨ ਪ੍ਰਹਾਰ ਅਤੇ ਸੁਖਵੀਰ ਗਰੇਵਾਲ ਵੀ ਸ਼ਾਮਲ ਹੋਏ।

ਖ਼ਬਰ ਸਰੋਤ: ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ

ਸੰਪਰਕ: 403-455-4220

Advertisement
×