DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ

ਸਰੀ: ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਕਰਵਾਇਆ ਗਿਆ ਮਾਸਿਕ ਕਵੀ ਦਰਬਾਰ ਪੂਰੀ ਤਰ੍ਹਾਂ ਮਾਂ ਬੋਲੀ ਪੰਜਾਬੀ ਦੇ ਰੰਗ ਵਿੱਚ ਰੰਗਿਆ ਗਿਆ। ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਸਰੀ ਦੇ ਨਾਮਵਰ ਕਵੀਆਂ ਅਤੇ...

  • fb
  • twitter
  • whatsapp
  • whatsapp
featured-img featured-img
Screenshot
Advertisement

ਸਰੀ: ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਕਰਵਾਇਆ ਗਿਆ ਮਾਸਿਕ ਕਵੀ ਦਰਬਾਰ ਪੂਰੀ ਤਰ੍ਹਾਂ ਮਾਂ ਬੋਲੀ ਪੰਜਾਬੀ ਦੇ ਰੰਗ ਵਿੱਚ ਰੰਗਿਆ ਗਿਆ। ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਸਰੀ ਦੇ ਨਾਮਵਰ ਕਵੀਆਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ।

ਸਮਾਗਮ ਵਿੱਚ ਜ਼ਿਆਦਾਤਰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਪੰਜਾਬੀ ਭਾਸ਼ਾ ਦੀ ਅਮੀਰੀ ਅਤੇ ਇਸ ਦੀ ਸੰਭਾਲ ਦਾ ਹੋਕਾ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਮਨਜੀਤ ਸਿੰਘ ਮੱਲ੍ਹਾ ਨੇ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ। ਇਸ ਮੌਕੇ ਅਵਤਾਰ ਸਿੰਘ ਬਰਾੜ, ਗੁਰਦੇਵ ਸਿੰਘ ਦਰਦੀ, ਇੰਦਰਜੀਤ ਸਿੰਘ ਧਾਮੀ, ਸੁਖਪ੍ਰੀਤ ਸਿੰਘ, ਦਰਸ਼ਨ ਸਿੰਘ ਅਟਵਾਲ, ਦਵਿੰਦਰ ਕੌਰ ਜੌਹਲ, ਬੀਬੀ ਇੰਦਰਜੀਤ ਕੌਰ ਸੰਧੂ, ਪਵਿੱਤਰ ਕੌਰ ਬਰਾੜ, ਕੁਲਵੰਤ ਸਿੰਘ ਸਿਰੋਤਾ, ਸਵਰਨਜੀਤ ਸਿੰਘ ਸੰਧੂ, ਸੰਤੋਖ ਸਿੰਘ, ਗੁਰਮੀਤ ਸਿੰਘ ਕਾਲਕਟ, ਅਮਰੀਕ ਸਿੰਘ ਲੇਹਲ, ਸਵਰਨ ਸਿੰਘ ਚਾਹਲ, ਬੀਬੀ ਜਸਵੰਤ ਰਾਣਾ ਅਤੇ ਬੀਬੀ ਅਮਰਜੀਤ ਕੌਰ ਸਮੇਤ ਕਈ ਹੋਰਨਾਂ ਨੇ ਆਪਣੀਆਂ ਭਾਵਪੂਰਕ ਰਚਨਾਵਾਂ ਪੇਸ਼ ਕੀਤੀਆਂ।

Advertisement

ਇਸ ਕਵੀ ਦਰਬਾਰ ਵਿੱਚ ਸੀਨੀਅਰ ਪੱਤਰਕਾਰ ਨਿਰੰਜਨ ਸਿੰਘ ਲੇਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ। ਇਸ ਮੌਕੇ ਗੀਤਕਾਰ ਤੇ ਗਾਇਕ ਗੁਰਦੇਵ ਸਿੰਘ ਦਰਦੀ ਦਾ ਨਵਾਂ ਪੋਸਟਰ ‘ਮੇਰੀ ਮਾਂ ਬੋਲੀ ਪੰਜਾਬੀ’ ਵੀ ਲੋਕ-ਅਰਪਣ ਕੀਤਾ ਗਿਆ।

Advertisement

ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਕਿ ਸੰਸਥਾ ਵੱਲੋਂ 25-26 ਮਈ, 2026 ਨੂੰ ਬਜ਼ੁਰਗਾਂ ਲਈ ਓਕਾਨਾਗਨ ਲੇਕ (ਕਲੋਨਾ) ਦਾ ਟੂਰ ਉਲੀਕਿਆ ਗਿਆ ਹੈ। ਜਾਣ ਦੇ ਚਾਹਵਾਨ ਮੈਂਬਰ 20 ਮਾਰਚ ਤੱਕ ਆਪਣੇ ਨਾਮ ਦਫ਼ਤਰ ਵਿੱਚ ਲਿਖਵਾ ਸਕਦੇ ਹਨ।

ਸੰਪਰਕ: +1 604 308 6663

Advertisement
×