ਵਿਦੇਸ਼ੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਨਾਟਕ ਖੇਡਿਆ
ਵੈਨਕੂਵਰ: ਸਰੀ ਵਿੱਚ ਸਿਮਰਨ ਕ੍ਰਾਂਤੀ ਦਾ ਲਿਖਿਆ ਨਾਟਕ ‘ਐਪਲੀਕੇਸ਼ਨ ਨੰਬਰ ਵੀ 11-55 ਸਟੇਟਸ ਪੈਂਡਿੰਗ’ ਨਾਟਕ ਖੇਡਿਆ ਗਿਆ ਜੋ ਕੈਨੇਡਾ ਵਿੱਚ ਛੇ ਸਾਲ ਰਹਿ ਕੇ ਵੀ ਸਟੇਟਸ (ਦਰਜਾ) ਹਾਸਲ ਨਾ ਕਰਨ ਸਕਣ ਵਾਲੀ ਲੜਕੀ ਦੀ ਦਰਦਨਾਕ ਕਹਾਣੀ ਹੈ । ਸਟੂਡੈਂਟ ਵੀਜ਼ੇ...
ਵੈਨਕੂਵਰ: ਸਰੀ ਵਿੱਚ ਸਿਮਰਨ ਕ੍ਰਾਂਤੀ ਦਾ ਲਿਖਿਆ ਨਾਟਕ ‘ਐਪਲੀਕੇਸ਼ਨ ਨੰਬਰ ਵੀ 11-55 ਸਟੇਟਸ ਪੈਂਡਿੰਗ’ ਨਾਟਕ ਖੇਡਿਆ ਗਿਆ ਜੋ ਕੈਨੇਡਾ ਵਿੱਚ ਛੇ ਸਾਲ ਰਹਿ ਕੇ ਵੀ ਸਟੇਟਸ (ਦਰਜਾ) ਹਾਸਲ ਨਾ ਕਰਨ ਸਕਣ ਵਾਲੀ ਲੜਕੀ ਦੀ ਦਰਦਨਾਕ ਕਹਾਣੀ ਹੈ । ਸਟੂਡੈਂਟ ਵੀਜ਼ੇ ਤੋਂ ਵਰਕ ਪਰਮਿਟ ਅਤੇ ਫਿਰ ਸਟੇਟਸ ਲੈੱਸ ਬਣ ਜਾਣ ਤੱਕ ਦੇ ਆਪਣੇ ਸਫ਼ਰ ਦੌਰਾਨ ਇਹ ਕੁੜੀ ਕਿਹੜੇ ਹਾਲਤਾਂ ’ਚੋਂ ਲੰਘਦੀ ਹੈ, ਨਾਟਕ ਉਸ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ।
ਵਿਦੇਸ਼ੀ ਕੁੜੀਆਂ ਜੋ ਸੁਨਹਿਰੀ ਸੁਫ਼ਨੇ ਲੈ ਕੇ ਕੈਨੇਡਾ ਆਉਂਦੀਆਂ ਹਨ ਅਤੇ ਜਿਹੜੇ ਹਾਲਾਤ ਵਿੱਚ ਉਹ ਮਿਹਨਤ ਕਰਕੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਯਤਨ ਕਰਦੀਆਂ ਹਨ, ਨਾਟਕ ਵਿੱਚ ਉਹੀ ਦਰਦਨਾਕ ਸੱਚ ਪੇਸ਼ ਕੀਤਾ ਗਿਆ ਹੈ, ਪਰ ਇਮੀਗ੍ਰੇਸ਼ਨ ਵਿਭਾਗ ਲਈ ਇਹ ਕੁੜੀ ਇੱਕ ਜਿਊਂਦੀ ਜਾਗਦੀ ਇਨਸਾਨ ਨਹੀਂ, ਸਿਰਫ਼ ਫਾਈਲ ਨੰਬਰ ਹੈ। ਨਾਟਕ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਸੋਚ ਲਈ ਚੁਣੌਤੀ ਹੈ। ਦਰਸ਼ਕਾਂ ਵੱਲੋਂ ਲੇਖਕ ਦੀ ਸੋਚ ਦੀ ਸ਼ਲਾਘਾ ਕੀਤੀ ਗਈ ਜਿਸ ਵੱਲੋਂ ਸਮੇਂ ਦੇ ਸਿਸਟਮ ਨੂੰ ਟੱਕਰ ਦੇ ਕੇ ਸੁਧਾਰ ਕਰਨ ਦਾ ਸਪੱਸ਼ਟ ਸੁਨੇਹਾ ਦਿੱਤਾ ਗਿਆ ਹੈ।

