ਜੰਗਲੀ ਅੱਗ ਬੁਝਾਉਂਦਾ ਜਹਾਜ਼ ਡਿੱਗਿਆ, ਤਿੰਨ ਮੌਤਾਂ
ਕੈਨੇਡਾ ਦੇ ਉੱਤਰ ਪੱਛਮੀ ਖੇਤਰ (ਨੌਰਥ ਵੈਸਟ ਟੈਰਿਟਰੀ) ’ਚ ਜੰਗਲੀ ਅੱਗ ਬੁਝਾ ਰਿਹਾ ਹਵੀ ਜਹਾਜ਼ ਕਿਸੇ ਡਿੱਗਣ ਕਾਰਨ ਪਾਇਲਟ ਸਮੇਤ ਸਵਾਰ ਤਿੰਨਾਂ ਵਿਅਕਤੀਆਂ ਦੀ ਮੌਤ ਹੋ ਗਈ। ਬਫਲੋ ਏਅਰਵੇਜ਼ ਕੰਪਨੀ ਦਾ ਟਰਬੋ ਕਮਾਂਡਰ 690 ਜਹਾਜ ਫੋਰਟ ਸਿੰਪਸਨ ਤੋਂ 50...
Advertisement
ਕੈਨੇਡਾ ਦੇ ਉੱਤਰ ਪੱਛਮੀ ਖੇਤਰ (ਨੌਰਥ ਵੈਸਟ ਟੈਰਿਟਰੀ) ’ਚ ਜੰਗਲੀ ਅੱਗ ਬੁਝਾ ਰਿਹਾ ਹਵੀ ਜਹਾਜ਼ ਕਿਸੇ ਡਿੱਗਣ ਕਾਰਨ ਪਾਇਲਟ ਸਮੇਤ ਸਵਾਰ ਤਿੰਨਾਂ ਵਿਅਕਤੀਆਂ ਦੀ ਮੌਤ ਹੋ ਗਈ। ਬਫਲੋ ਏਅਰਵੇਜ਼ ਕੰਪਨੀ ਦਾ ਟਰਬੋ ਕਮਾਂਡਰ 690 ਜਹਾਜ ਫੋਰਟ ਸਿੰਪਸਨ ਤੋਂ 50 ਕਿਲੋਮੀਟਰ ਦੂਰ ਯੈਲੋਨਾਈਫ ਦੇ ਪੱਛਮੀ ਪਾਸੇ ਮਾਰਟਿਨ ਹਿੱਲ ਜੰਗਲੀ ਖੇਤਰ ਵਿੱਚ ਡਿੱਗਾ।
ਉਥੋਂ ਦੇ ਅੱਗ ਬੁਝਾਊ ਦਸਤੇ ਵਲੋਂ ਦੱਸਿਆ ਗਿਆ ਕਿ ਮੰਗਲਵਾਰ ਸ਼ਾਮ ਨੂੰ ਜੰਗਲ ਦੇ ਕੁਝ ਖੇਤਰ ਚ ਅੱਗ ਭੜਕ ਰਹੀ ਸੀ, ਜਿਸ ਨੂੰ ਬੁਝਾਉਣ ਲਈ ਉਕਤ ਜਹਾਜ ਸੇਵਾਵਾਂ ਨਿਭਾ ਰਿਹਾ ਸੀ। ਟਰਾਂਸਪੋਰਟ ਕੈਨੇਡਾ, ਟਰਾਂਸਪੋਰਟ ਸੇਫਟੀ ਬੋਰਡ ਅਤੇ ਪੁਲੀਸ ਵਲੋਂ ਦੁਰਘਟਨਾ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਦਾ ਵੀ ਪਤਾ ਲਾਇਆ ਜਾ ਰਿਹਾ ਹੈ।
Advertisement
×
