DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Plane Crash: ਦੋ ਜਹਾਜ਼ਾਂ ਦੀ ਟੱਕਰ ’ਚ ਇੱਕ ਤਬਾਹ, ਔਰਤ ਪਾਇਲਟ ਦੀ ਮੌਤ

ਚਿਲਾਵੈਕ ਨੇੜੇ ਵਾਪਰਿਆ ਹਾਦਸਾ, ਦੂਜੇ ਜਹਾਜ਼ ਦੇ ਪਾਇਲਟ ਦੀ ਤਕਨੀਕੀ ਸਮਝ ਕਾਰਨ ਜਾਨ ਬਚੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਇੱਥੋਂ 150 ਕਿਲੋਮੀਟਰ ਪੂਰਬ ਵਾਲੇ ਪਾਸੇ ਚਿਲਾਵੈਕ (Chilliwack) ਕੋਲ ਦੋ ਛੋਟੇ ਜਹਾਜ਼ਾਂ ਦੀ ਟੱਕਰ ਹੋ ਗਈ, ਜਿਸ ਕਾਰਨ ਇੱਕ ਜਹਾਜ਼ ਡਿੱਗ ਕੇ ਪੂਰੀ ਤਰ੍ਹਾਂ ਤਬਾਹ ਹੋ ਗਿਆ। ਛੱਪੜ ਦੇ ਪਾਣੀ 'ਚੋਂ ਪੁਲੀਸ ਨੂੰ ਇੱਕ ਔਰਤ ਦੀ ਲਾਸ਼ ਮਿਲੀ ਹੈ, ਜਿਸ ਬਾਰੇ ਸਮਝਿਆ ਜਾਂਦਾ ਹੈ ਕਿ ਉਹ ਉਸ ਦੀ ਇਕਲੌਤੀ ਸਵਾਰ ਅਤੇ ਪਾਇਲਟ ਹੋ ਸਕਦੀ ਹੈ। ਪਾਣੀ ’ਚੋਂ ਜਹਾਜ਼ ਦੇ ਹੋਰ ਹਿੱਸੇ ਵੀ ਲੱਭੇ ਜਾ ਰਹੇ ਹਨ, ਜਿਸ ਤੋਂ ਪੂਰਾ ਪਤਾ ਲੱਗੇਗਾ ਕਿ ਉਸ ਵਿੱਚ ਕੋਈ ਹੋਰ ਵੀ ਸਵਾਰ ਸੀ ਜਾਂ ਨਹੀਂ। ਟਰਾਂਸਪੋਰਟ ਸੇਫਟੀ ਬੋਰਡ ਅਤੇ ਟਰਾਂਸਪੋਰਟ ਕੈਨੇਡਾ ਵੱਲੋਂ ਹਾਦਸੇ ਦੀ ਕੀਤੀ ਜਾ ਰਹੀ ਜਾਂਚ ਵਿੱਚ ਚਿਲਾਵੈਕ ਪੁਲੀਸ ਵੱਲੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।

ਟੱਕਰ ਵਾਲੇ ਦੂਜੇ ਜਹਾਜ਼ ਦੇ ਪਾਇਲਟ ਨੇ ਹਾਦਸਾਗ੍ਰਸਤ ਹੋਏ ਆਪਣੇ ਜਹਾਜ਼ ਨੂੰ ਤਕਨੀਕੀ ਸਮਝ ਨਾਲ ਡਿੱਗਣ ਤੋਂ ਬਚਾਅ ਕੇ ਹਵਾਈ ਅੱਡੇ ਦੀ ਪੱਟੀ (ਰਨਵੇਅ) ਉੱਤੇ ਸੁਰੱਖਿਅਤ ਉਤਾਰ ਲਿਆ ਅਤੇ ਆਪਣੀ ਜਾਨ ਬਚਾ ਲਈ। ਉਂਜ ਜ਼ਖ਼ਮੀ ਹੋਣ ਕਰਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੇਫਟੀ ਬੋਰਡ ਦੇ ਬੁਲਾਰੇ ਅਨੁਸਾਰ ਹਾਦਸੇ ਦਾ ਅਸਲ ਕਾਰਨ ਲੱਭਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਅੰਡਰਵਾਟਰ ਰਿਕਵਰੀ ਟੀਮ ਡੂੰਘੇ ਛੱਪੜ ਵਿੱਚ ਡਿੱਗੇ ਜਹਾਜ਼ ਦੇ ਹੋਰ ਮਲਬੇ ਦੀ ਭਾਲ ਵਿੱਚ ਲੱਗੀ ਹੋਈ ਹੈ।

Advertisement

Advertisement
Advertisement
×