ਅਚਾਰ
ਕਹਾਣੀ ਤੜਕੇ ਸਵੇਰ ਤੋਂ ਹੀ ਸੂਰਜ ਦੀ ਜੱਦੋਜਹਿਦ ਚੱਲ ਰਹੀ ਸੀ। ਕਦੀ ਧੁੰਦ ਦੀ ਚਾਦਰ ਉਸ ਦੇ ਸਾਹਮਣੇ ਆ ਜਾਂਦੀ ਤੇ ਕਈ ਕਾਲੇ ਬੱਦਲ ਉਸ ਦਾ ਰਾਹ ਰੋਕ ਦਿੰਦੇ। ਫਿਰ ਵੀ ਜ਼ੋਰ ਮਾਰਦਾ ਸੂਰਜ ਸਾਹਮਣੇ ਆ ਹੀ ਜਾਂਦਾ। ਇਹ ਜਿੱਤ...
ਕਹਾਣੀ
ਤੜਕੇ ਸਵੇਰ ਤੋਂ ਹੀ ਸੂਰਜ ਦੀ ਜੱਦੋਜਹਿਦ ਚੱਲ ਰਹੀ ਸੀ। ਕਦੀ ਧੁੰਦ ਦੀ ਚਾਦਰ ਉਸ ਦੇ ਸਾਹਮਣੇ ਆ ਜਾਂਦੀ ਤੇ ਕਈ ਕਾਲੇ ਬੱਦਲ ਉਸ ਦਾ ਰਾਹ ਰੋਕ ਦਿੰਦੇ। ਫਿਰ ਵੀ ਜ਼ੋਰ ਮਾਰਦਾ ਸੂਰਜ ਸਾਹਮਣੇ ਆ ਹੀ ਜਾਂਦਾ। ਇਹ ਜਿੱਤ ਹਾਰ ਸਾਰਾ ਦਿਨ ਚੱਲਦੀ ਰਹੀ, ਪਰ ਠੰਢ ਦਾ ਜ਼ੋਰ ਵਧੀ ਜਾ ਰਿਹਾ ਸੀ। ਅਖੀਰ ਥੱਕ ਹਾਰ ਕੇ ਸੂਰਜ ਨੇ ਆਪਣੀ ਹਾਰ ਮੰਨ ਲਈ ਤੇ ਧੁੰਦ ਦੇ ਹੱਥ ਖੜ੍ਹੇ ਹੋ ਗਏ ਤੇ ਕਾਲੇ ਬੱਦਲ ਚਾਰੇ ਪਾਸੇ ਫੈਲ ਗਏ। ਇਹ ਕਾਲੇ ਬੱਦਲ ਸਿਰਫ਼ ਅਸਮਾਨ ’ਤੇ ਹੀ ਨਹੀਂ ਫੈਲੇ ਸਨ, ਬਲਕਿ ਪੰਜਾਬ ਦੀ ਆਬੋ ਹਵਾ ਵਿੱਚ ਵੀ ਫੈਲੇ ਹੋਏ ਸਨ।
ਜਨਵਰੀ ਦੇ ਮਹੀਨੇ ਵਿੱਚ ਜੇ ਕੋਈ ਠੰਢ ਨਾਲ ਠੁਰ ਰਿਹਾ ਸੀ, ਉਹ ਨਾਲ ਹੀ ਸਹਿਮੇ ਹੋਏ ਹਾਲਾਤ ਤੋਂ ਵੀ ਡਰਿਆ ਹੋਇਆ ਸੀ। ਪਤਾ ਨਹੀਂ ਗੁਰੂਆਂ ਪੀਰਾਂ ਦੀ ਇਸ ਧਰਤੀ ਨੂੰ ਕਿਸ ਦਾ ਸਰਾਪ ਲੱਗ ਗਿਆ ਸੀ। ਚਾਰੇ ਪਾਸੇ ਖੌਫ਼ ਦੀ ਇੱਕ ਅਜੀਬ ਹੀ ਆਬੋ ਹਵਾ ਚੱਲ ਰਹੀ ਸੀ। ਸ਼ਾਮ ਹੋਣ ਤੋਂ ਪਹਿਲਾਂ ਹੀ ਲੋਕ ਆਪਣੇ ਘਰਾਂ ਵਿੱਚ ਵੜ ਜਾਂਦੇ। ਬੱਚਿਆਂ ਦਾ ਦੇਰ ਸ਼ਾਮ ਬਾਹਰ ਖੇਡਣ ਦਾ ਮਨ ਕਰਦਾ, ਪਰ ਘਰ ਦੇ ਵੱਡੇ ਸਮੇਂ ਨਾਲ ਹੀ ਉਨ੍ਹਾਂ ਨੂੰ ਘਰਾਂ ਦੇ ਅੰਦਰ ਚਲੇ ਜਾਣ ਦਾ ਹੁਕਮ ਦੇ ਦਿੰਦੇ। ਡਰਦੇ ਮਾਰੇ ਬਹੁਤ ਲੋਕ ਸ਼ਹਿਰਾਂ ਵਿੱਚ ਜਾ ਕੇ ਰਹਿਣ ਲੱਗ ਪਏ ਸਨ। ਪਿੰਡਾਂ ਵਿੱਚ ਬਸ ਕਿਸਾਨ ਤੇ ਮਜ਼ਦੂਰ ਭਾਈਚਾਰਾ ਹੀ ਰਹਿੰਦਾ ਸੀ।
ਅੱਜ ਦੀ ਸ਼ਾਮ ਵੀ ਇਸ ਤਰ੍ਹਾਂ ਹੀ ਹੋਇਆ। ਰਾਤ ਹੋਣ ਤੋਂ ਪਹਿਲਾਂ ਹੀ ਸਹਿਮੇ ਹੋਏ ਦਰਵਾਜ਼ੇ ਆਪਣੇ ਆਪ ਬੰਦ ਹੋਣ ਲੱਗੇ। ਇਕਦਮ ਪਿੰਡ ਦੀਆਂ ਗਲੀਆਂ ਸੁੰਨਸਾਨ ਹੋਣ ਲੱਗ ਪਈਆਂ। ਅਖੀਰ ਧੁੰਦ ਨੇ ਫਿਰ ਇੱਕ ਵਾਰ ਸਾਰੇ ਚੌਗਿਰਦੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਰਾਤ ਦੇ ਗਿਆਰਾਂ ਵਜੇ ਅਚਾਨਕ ਪਿੰਡ ਦੇ ਅੱਡੇ ’ਤੇ ਗੋਲੀ ਚੱਲਣ ਲੱਗ ਪਈ ਤੇ ਵਾੜਿਆਂ ਵਿੱਚ ਬੰਨ੍ਹੇ ਡੰਗਰਾਂ ਨੇ ਭੜਥੂ ਪਾ ਦਿੱਤਾ ਤੇ ਕਈ ਸੰਗਲ ਤੁੜਵਾ ਕੇ ਲਾਗਲੇ ਖੇਤਾਂ ਵੱਲ ਦੌੜ ਪਏ ਤੇ ਬਹੁਤੇ ਅੱਡੇ ਲਾਗਲੇ ਛੱਪੜ ਵਿੱਚ ਵੜ ਗਏ। ਗੋਲੀ ਤਕਰੀਬਨ ਅੱਧਾ ਘੰਟਾ ਚੱਲਦੀ ਰਹੀ। ਛੱਪੜ ਦੇ ਪਾਣੀ ਨਾਲ ਰਲ ਕੇ ਗੋਲੀ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦੇ ਰਹੀ ਸੀ। ਲੋਕਾਂ ਨੇ ਘਰਾਂ ਦੇ ਅੰਦਰਲੇ ਬੂਹੇ ਵੀ ਬੰਦ ਕਰ ਲਏ। ਪਤਾ ਨਹੀਂ ਲੱਗ ਰਿਹਾ ਸੀ ਕਿ ਗੋਲੀ ਕੌਣ ਚਲਾ ਰਿਹਾ ਏ।
ਫਿਰ ਇਕਦਮ ਗੋਲੀਆਂ ਦੀ ਆਵਾਜ਼ ਆਉਣੀ ਬੰਦ ਹੋ ਗਏ ਤੇ ਅਚਾਨਕ ਪਿੰਡ ਦੇ ਵਿਚਕਾਰ ਲੱਖਾ ਸਿੰਘ ਦੇ ਘਰ ਦਾ ਗੇਟ ਖੜਕਣ ਲੱਗਾ। ਘਰ ਵਿੱਚ ਮੌਜੂਦ ਸਾਰੇ ਮੈਂਬਰ ਇਕਦਮ ਸਹਿਮ ਗਏ। ਕੋਈ ਪੂਰੇ ਜ਼ੋਰ ਨਾਲ ਗੇਟ ਖੜਕਾ ਰਿਹਾ ਸੀ। ਕਮਰਿਆਂ ਵਿੱਚ ਬੰਦ ਨਿਆਣੇ ਉੱਚੀ ਉੱਚੀ ਰੋਣ ਲੱਗ ਪਏ। ਅਖੀਰ ਲੱਖਾ ਸਿੰਘ ਅੱਗੇ ਹੋ ਕੇ ਗੇਟ ਖੋਲ੍ਹਣ ਲੱਗਾ ਤਾਂ ਉਸ ਦੀ ਘਰਵਾਲੀ ਤੇ ਨੂੰਹ ਉਸ ਦੇ ਸਾਹਮਣੇ ਹੋ ਗਈਆਂ ਤੇ ਗੇਟ ਨਾ ਖੋਲ੍ਹਣ ਲਈ ਤਰਲੇ ਪਾਉਣ ਲੱਗ ਪਈਆਂ। ਉਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਹੋ ਸਕਦਾ ਹੈ ਕੋਈ ਮਦਦ ਲਈ ਗੇਟ ਖੜਕਾ ਰਿਹਾ ਹੋਵੇ, ਪਰ ਕੋਈ ਉਸ ਦੀ ਸੁਣ ਨਹੀਂ ਰਿਹਾ ਸੀ। ਗੇਟ ਇੱਕ ਵਾਰ ਫਿਰ ਖੜਕਿਆ।
ਅਖੀਰ ਉਸ ਨੇ ਉਨ੍ਹਾਂ ਨੂੰ ਗੁੱਸੇ ਨਾਲ ਦਬਕਾਇਆ ਤੇ ਹਿੰਮਤ ਕਰਕੇ ਗੇਟ ਵੱਲ ਤੁਰ ਪਿਆ। ਉਹਦਾ ਪੂਰਾ ਸਰੀਰ ਡਰ ਨਾਲ ਕੰਬ ਰਿਹਾ ਸੀ। ਦੋ ਪੈਰ ਅੱਗੇ ਚੱਲਦਾ ਤੇ ਫਿਰ ਪਿੱਛੇ ਮੁੜ ਪੈਂਦਾ। ਜਿਉਂ ਹੀ ਥੋੜ੍ਹਾ ਗੇਟ ਦੇ ਨਜ਼ਦੀਕ ਹੋਇਆ ਤਾਂ ਕੋਈ ਤਰਲੇ ਜਿਹੇ ਨਾਲ ਬੋਲਿਆ।
‘‘ਰੱਬ ਦਾ ਵਾਸਤਾ ਈ... ਗੇਟ ਖੋਲ੍ਹੋ।
‘‘ਭਾਈ ਕੌਣ ਏ?’’ ਲੱਖੇ ਨੇ ਡਰਦਿਆਂ ਡਰਦਿਆਂ ਪੁੱਛਿਆ।
‘‘ਗੇਟ ਖੋਲ੍ਹੋ, ਰੱਬ ਦਾ ਵਾਸਤਾ ਮੇਰੀ ਜਾਨ ਬਚਾਉ।’’ ਅਖੀਰ ਉਸ ਕੋਲੋਂ ਰਿਹਾ ਨਾ ਗਿਆ ਤੇ ਬਿਨਾਂ ਦੇਰੀ ਕਰਦਿਆਂ ਗੇਟ ਖੋਲ੍ਹ ਦਿੱਤਾ।
ਗੇਟ ਖੁੱਲ੍ਹਦਿਆਂ ਹੀ ਉਹ ਅਣਜਾਣ ਬੰਦਾ ਉਸ ਦੇ ਪੈਰੀਂ ਪੈ ਗਿਆ ਤੇ ਤਰਲੇ ਲੈਣ ਲੱਗ ਪਿਆ।
‘‘ਮੇਰੀ ਜਾਨ ਬਚਾਉ, ਉਹ ਮੈਨੂੰ ਮਾਰ ਦੇਣਗੇ।’’ ਉਸ ਦੀ ਕੰਬਦੀ ਆਵਾਜ਼ ਤੇ ਹਨੇਰੇ ਵਿੱਚ ਡਰਦੀਆਂ ਅੱਖਾਂ ਨੇ ਉਸ ਨੂੰ ਹਿਲਾ ਕਿ ਰੱਖ ਦਿੱਤਾ।
ਲੱਖੇ ਨੇ ਉਸ ਨੂੰ ਉੱਪਰ ਉਠਾਇਆ ਤੇ ਗੇਟ ਦੇ ਬਾਹਰ ਵੇਖਿਆ ਤੇ ਜਲਦੀ ਨਾਲ ਗੇਟ ਬੰਦ ਕਰ ਦਿੱਤਾ।
‘‘ਹੌਸਲਾ ਕਰ ਪੁੱਤ, ਮੈਂ ਤੈਨੂੰ ਸਿਆਣਿਆ ਨਹੀਂ।’’
‘‘ਮੈ... ਮੈਂ ਦੱਸਦਾ, ਮੇਰੀ ਜਾਨ ਨੂੰ ਖ਼ਤਰਾ ਏ, ਮੈਨੂੰ ਲੁਕਾ ਲੈ ਬਾਪੂ।’’
‘‘ਡਰ ਨਾ, ਸਾਹ ਲੈ, ਚੱਲ ਅੰਦਰ ਚੱਲ।’’ ਉਹ ਫਿਰ ਉਹਨੂੰ ਅੰਦਰ ਕਮਰੇ ਵਿੱਚ ਲੈ ਗਿਆ। ਅੰਦਰ ਜਾਂਦਿਆਂ ਹੀ ਉਸ ਨੇ ਸਾਰੀ ਵਿੱਥਿਆ ਸੁਣਾ ਦਿੱਤੀ ਕਿ ਉਹ ਲਾਗਲੇ ਪਿੰਡ ਤੋਂ ਹੈ ਤੇ ਆਪਣੇ ਪਿੰਡ ਜਾ ਰਿਹਾ ਸੀ ਕਿ ਤੁਹਾਡੇ ਪਿੰਡ ਅੱਡੇ ’ਤੇ ਪੁਲੀਸ ਤੇ ਅਣਪਛਾਤਿਆਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ ਤੇ ਉਹ ਲਾਗਲੇ ਖੇਤਾਂ ਕੋਲ ਕਮਾਦ ਵਿੱਚ ਲੁਕ ਗਿਆ ਤੇ ਜਦੋਂ ਗੋਲੀ ਬੰਦ ਹੋਈ ਤੇ ਜਾਨ ਬਚਾਉਂਦਾ ਤੁਹਾਡੇ ਪਿੰਡ ਵੱਲ ਨੂੰ ਦੇੜ ਪਿਆ। ਫਿਰ ਉਹ ਚੁੱਪ ਕਰ ਗਿਆ। ਲੱਖਾ ਸਿੰਘ ਨੇ ਪਹਿਲਾਂ ਉਸ ਨੂੰ ਮੰਜੇ ’ਤੇ ਬਿਠਾਇਆ ਤੇ ਨਾਲ ਹੀ ਆਪਣੀ ਘਰਵਾਲੀ ਤੇ ਨੂੰਹ ਨੂੰ ਬਾਹਰ ਆ ਜਾਣ ਲਈ ਕਿਹਾ ਤੇ ਦੋਵੇਂ ਲਾਗਲੇ ਕਮਰੇ ਵਿੱਚੇ ਸਹਿਮੀਆਂ ਹੋਈਆਂ ਬਾਹਰ ਆ ਗਈਆਂ।
‘‘ਜਾਹ ਪੁੱਤ ਪਾਣੀ ਲੈ ਕੇ ਆ।’’ ਉਸ ਨੇ ਆਪਣੀ ਨੂੰਹ ਨੂੰ ਕਿਹਾ ਤੇ ਉਹ ਛੇਤੀ ਹੀ ਪਾਣੀ ਲੈ ਆਈ। ਉਹ ਹੱਫਲਿਆ ਵਾਂਗ ਪਾਣੀ ਪੀਣ ਲੱਗਾ। ਪਾਣੀ ਡੁੱਲ੍ਹਦਾ ਹੋਇਆ ਉਸ ਦੀ ਸੰਘਣੀ ਦਾੜ੍ਹੀ ਵਿੱਚ ਗੁਆਚੀ ਜਾ ਰਿਹਾ ਸੀ। ਏਨੇ ਵਿੱਚ ਲੱਖੇ ਦੀ ਘਰਵਾਲੀ ਸੰਤੀ ਵੀ ਉਸ ਦੇ ਕੋਲ ਆ ਗਈ ਤੇ ਕਹਿਣ ਲੱਗੀ;
‘‘ਹੌਸਲਾ ਕਰ ਪੁੱਤ, ਡਰ ਨਾ।’’ ਰਸੋਈ ਵੱਲ ਜਾਂਦੀ ਸੰਤੀ ਨੇ ਲੱਖੇ ਨੂੰ ਇਸ਼ਾਰੇ ਨਾਲ ਕੋਲ ਬੁਲਾਇਆ। ਰਸੋਈ ਵਿੱਚ ਸਿਰਫ਼ ਦੋ ਰੋਟੀਆਂ ਹੀ ਬਚੀਆਂ ਸਨ। ਰੋਟੀ ਨਾਲ ਦੇਣ ਲਈ ਕੋਈ ਸਬਜ਼ੀ ਵਗੈਰਾ ਨਹੀਂ ਸੀ। ਛਿੱਕੂ ਵਿੱਚ ਪਈਆਂ ਦੋ ਰੋਟੀਆਂ ਵੇਖ ਕੇ ਲੱਖੇ ਨੇ ਸੰਤੀ ਵੱਲ ਵੇਖਿਆ ਤੇ ਕੁਝ ਸੋਚਿਆ ਤੇ ਉਸ ਦੀ ਨਜ਼ਰ ਅੰਗੀਠੀ ਵਿੱਚ ਪਏ ਮਰਤਬਾਨ ਵੱਲ ਪਈ। ਮਰਤਬਾਨ ਨੂੰ ਉਸ ਨੇ ਥੱਲੇ ਲਾਹਿਆ ਤੇ ਸੰਤੀ ਨੂੰ ਫੜਾ ਦਿੱਤਾ। ਅੰਬ ਦੇ ਅਚਾਰ ਨਾਲ ਭਰੇ ਮਰਤਬਾਨ ਵਿੱਚੋਂ ਸੰਤੀ ਨੇ ਦੋ ਫਾੜੀਆਂ ਅੰਬ ਦੇ ਅਚਾਰ ਦੀਆਂ ਕੱਢੀਆਂ ਤੇ ਰੋਟੀ ’ਤੇ ਰੱਖ ਦਿੱਤੀਆਂ। ਸੰਤੀ ਦੇ ਅੱਖਾਂ ਵਿੱਚ ਹੰਝੂ ਆਪ ਮੁਹਾਰੇ ਵਗਣ ਲੱਗੇ ਜਿਵੇਂ ਕੋਈ ਸੁੱਕਾ ਝਰਨਾ ਫਿਰ ਵਗਣ ਲੱਗ ਪੈਂਦਾ ਹੈ। ਲੱਖੇ ਨੇ ਉਸ ਦੇ ਹੱਥੋਂ ਥਾਲ਼ੀ ਫੜ ਲਈ ਤੇ ਰਸੋਈ ਤੋਂ ਬਾਹਰ ਆ ਗਿਆ।
‘‘ਆ ਰੋਟੀ ਖਾ ਲੈ ਪੁੱਤ, ਸਾਡੇ ਕੋਲ ਇਹੀ ਰੁੱਖਾ ਸੁੱਕਾ ਹੈ।’’ ਇਸ ਤਰ੍ਹਾਂ ਕਹਿ ਕੇ ਉਸ ਦਾ ਮਨ ਭਾਰੀ ਹੋ ਗਿਆ ਤੇ ਉਸ ਨੇ ਚਿਹਰਾ ਦੂਸਰੇ ਪਾਸੇ ਕਰ ਲਿਆ। ਥਾਲੀ ਫੜ ਕੇ ਉਸ ਨੇ ਰੋਟੀ ਖਾਣੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਰੋਟੀ ਤੋੜ ਕੇ ਪਹਿਲੀ ਬੁਰਕੀ ਮੂੰਹ ਵਿੱਚ ਪਾਈ ਤਾਂ ਅੰਬ ਦੇ ਅਚਾਰ ਦੇ ਖੱਟੇ ਮਿੱਠੇ ਸੁਆਦ ਨੇ ਉਸ ਦੀਆਂ ਭੁੱਖ ਨਾਲ ਝੁਲਸੀਆਂ ਆਂਦਰਾਂ ਨੂੰ ਠੰਢ ਪਾ ਦਿੱਤੀ। ਉਸ ਦੇ ਚਿਹਰੇ ’ਤੇ ਅਜੀਬ ਹੀ ਤਰ੍ਹਾਂ ਦੀ ਖੁਸ਼ੀ ਝਲਕਣ ਲੱਗ ਪਈ। ਹਰ ਬੁਰਕੀ ਨਾਲ ਅਚਾਰ ਦਾ ਸੁਆਦ ਉਸ ਦੀ ਰੂਹ ਨੂੰ ਤ੍ਰਿਪਤ ਕਰੀ ਜਾ ਰਿਹਾ ਸੀ। ਵੇਖਣ ’ਤੇ ਲੱਗਦਾ ਸੀ ਜਿਵੇਂ ਉਸ ਦੀ ਸਦੀਆਂ ਤੋਂ ਲੱਗੀ ਭੁੱਖ ਮਿਟ ਗਈ ਹੋਵੇ। ਅਖੀਰਲੀ ਬੁਰਕੀ ਖਾ ਕੇ ਮੰਜੇ ਤੋਂ ਉੱਠਿਆ ਤੇ ਲੱਖੇ ਅਤੇ ਸੰਤੀ ਦਾ ਸ਼ੁਕਰਾਨਾ ਕੀਤਾ ਤੇ ਬਾਹਰ ਦਰਵਾਜ਼ੇ ਵੱਲ ਨੂੰ ਤੁਰ ਪਿਆ। ਲੱਖਾ ਉਸ ਨੂੰ ਰੋਕਣ ਲਈ ਅੱਗੇ ਵਧਿਆ, ਪਰ ਉਹ ਕਾਹਲੀ ਨਾਲ ਤੁਰਦਾ ਗੇਟ ਤੋਂ ਬਾਹਰ ਹੋ ਗਿਆ।
ਕਈ ਸਾਲਾਂ ਪਿੱਛੋਂ ਫਿਰ ਅੱਜ ਲੱਖਾ ਸਿੰਘ ਦੇ ਘਰ ਦਾ ਗੇਟ ਖੜਕਿਆ। ਡਾਂਗ ਦੇ ਸਹਾਰੇ ਨਿੱਕੇ ਨਿੱਕੇ ਕਦਮ ਪੁੱਟਦਿਆਂ ਉਹ ਦਰਵਾਜ਼ੇ ਕੋਲ ਪਹੁੰਚਿਆ ਤੇ ਕੁੰਡਾ ਖੋਲ੍ਹ ਦਿੱਤਾ।
‘‘ਬਜ਼ੁਰਗੋ, ਪਛਾਇਆ ਮੈਨੂੰ?’’ ਅਣਜਾਣ ਬੰਦਾ ਬੋਲਿਆ। ਲੱਖਾ ਨੀਝ ਲਾ ਕੇ ਉਸ ਦੇ ਚਿਹਰੇ ਨੂੰ ਤੱਕਦਾ ਹੋਇਆ ਸੋਚੀਂ ਜਿਹਾ ਪੈ ਗਿਆ ਤਾਂ ਉਸ ਦੀ ਉਲਝਣ ਵੇਖਦਿਆਂ ਬੰਦੇ ਨੇ ਚੁੱਪ ਤੋੜੀ ਅਤੇ ਕਹਿਣ ਲੱਗਾ, ‘‘ ਸਰਦਾਰ ਜੀ, ਮੇਰੀ ਇਹ ਜ਼ਿੰਦਗੀ ਤੁਹਾਡੀ ਹੀ ਦੇਣ ਹੈ।’’
(ਬਾਕੀ ਸਫ਼ਾ 2 ’ਤੇ)

