DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਡੀ ਧਰਤੀ, ਸਾਡੀ ਸ਼ਕਤੀ

ਹਰ ਸਾਲ 22 ਅਪਰੈਲ ਨੂੰ ‘ਧਰਤੀ ਦਿਵਸ’ ਮਨਾਇਆ ਜਾਂਦਾ ਹੈ। ਇਹ ਦਿਨ ਸਭ ਤੋਂ ਪਹਿਲਾਂ 1970 ਵਿੱਚ ਸ਼ੁਰੂ ਹੋਇਆ ਸੀ, ਜਦੋਂ ਅਮਰੀਕਾ ਵਿੱਚ 2 ਕਰੋੜ ਲੋਕ ਪ੍ਰਦੂਸ਼ਣ ਖ਼ਿਲਾਫ਼ ਸੜਕਾਂ ’ਤੇ ਉਤਰੇ ਸਨ। ਉਨ੍ਹਾਂ ਨੇ ਮਨੁੱਖੀ ਸਿਹਤ ਉੱਤੇ ਮਾੜੇ ਪ੍ਰਭਾਵ ਪਾ...

  • fb
  • twitter
  • whatsapp
  • whatsapp
Advertisement

ਹਰ ਸਾਲ 22 ਅਪਰੈਲ ਨੂੰ ‘ਧਰਤੀ ਦਿਵਸ’ ਮਨਾਇਆ ਜਾਂਦਾ ਹੈ। ਇਹ ਦਿਨ ਸਭ ਤੋਂ ਪਹਿਲਾਂ 1970 ਵਿੱਚ ਸ਼ੁਰੂ ਹੋਇਆ ਸੀ, ਜਦੋਂ ਅਮਰੀਕਾ ਵਿੱਚ 2 ਕਰੋੜ ਲੋਕ ਪ੍ਰਦੂਸ਼ਣ ਖ਼ਿਲਾਫ਼ ਸੜਕਾਂ ’ਤੇ ਉਤਰੇ ਸਨ। ਉਨ੍ਹਾਂ ਨੇ ਮਨੁੱਖੀ ਸਿਹਤ ਉੱਤੇ ਮਾੜੇ ਪ੍ਰਭਾਵ ਪਾ ਰਹੇ ਵਾਤਾਵਰਨ ਦੇ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਈ ਸੀ। ਅੱਜ ਇਹ ਸਿਰਫ਼ ਅਮਰੀਕਾ ਦਾ ਨਹੀਂ, ਸਗੋਂ ਪੂਰੀ ਦੁਨੀਆ ਦਾ ਦਿਨ ਬਣ ਚੁੱਕਾ ਹੈ ਜਦੋਂ ਇੱਕ ਅਰਬ ਤੋਂ ਵੱਧ ਲੋਕ ਲਾਮਬੰਦ ਹੋ ਕੇ ਇਸ ਨੂੰ ਮਨਾਉਂਦੇ ਹਨ। ਇਹ ਸਾਡੀ ਧਰਤੀ ਨੂੰ ਬਚਾਉਣ ਦਾ ਇੱਕ ਮਹਾਨ ਉਪਰਾਲਾ ਹੈ।

ਇਸ ਸਾਲ ਦਾ ਥੀਮ ‘ਸਾਡੀ ਧਰਤੀ, ਸਾਡੀ ਸ਼ਕਤੀ’ ਹੈ ਜੋ ਵਾਤਾਵਰਨ ਤਰੱਕੀ ਨੂੰ ਅੱਗੇ ਵਧਾਉਣ ਲਈ ਸਾਂਝੇ ਯਤਨਾਂ ਦੀ ਮਹੱਤਤਾ ’ਤੇ ਜ਼ੋਰ ਦਿੰਦਾ ਹੈ। ਇਸ ਦਿਨ ਵਾਤਾਵਰਨ ਨਾਲ ਜੁੜੀਆਂ ਸੰਸਥਾਵਾਂ ਧਰਤੀ ਨੂੰ ਸਾਫ਼-ਸੁਥਰਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਜਗ੍ਹਾ-ਜਗ੍ਹਾ ਬੂਟੇ ਤੇ ਫੁੱਲ ਲਗਾਏ ਜਾਂਦੇ ਹਨ। ਇਹ ਸਾਨੂੰ ਸਾਰਿਆਂ ਨੂੰ ਸਿੱਖਿਅਤ ਕਰਨ ਦਾ ਮੌਕਾ ਵੀ ਹੈ ਤਾਂ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਪਿਆਰੀ ਧਰਤੀ ਮਾਂ ਨੂੰ ਸਾਫ਼ ਤੇ ਸੁੰਦਰ ਬਣਾ ਕੇ ਰੱਖ ਸਕੀਏ।

Advertisement

ਇਸ ਸਬੰਧ ਵਿੱਚ ਬੋਸਟਨ ਦੇ ਨਜ਼ਦੀਕ ਸ਼ਹਿਰ ਵੈਸਟਬੋਰੋ ਵਿਖੇ 700 ਤੋਂ ਵੱਧ ਲੋਕਾਂ ਨੇ ਸ਼ਹਿਰ ਦੀ ਸਫ਼ਾਈ ਕਰਨ ਲਈ ਹੰਭਲਾ ਮਾਰਿਆ। ਉਨ੍ਹਾਂ ਨੇ ਆਪਣੇ ਸ਼ਹਿਰ ਵਿੱਚੋਂ 500 ਬੈਗ ਤੋਂ ਵੀ ਜ਼ਿਆਦਾ ਕੂੜੇ ਨੂੰ ਹਟਾਇਆ। ਵੈਸਟਬੋਰੋ ਲੈਂਡ ਟਰੱਸਟ ਜਿਸ ਨੇ ਇਹ ਉਪਰਾਲਾ ਕੀਤਾ, ਨੇ ਨਿਊ ਇੰਗਲੈਂਡ ਸਿੱਖ ਸਟੱਡੀ ਸਰਕਲ ਗੁਰਦੁਆਰਾ ਸਾਹਿਬ, ਚੈਪਲ ਆਫ਼ ਦਿ ਕਰਾਸ, ਪੁਲੀਸ ਕਲੱਬ, ਸਕੂਲ, ਬੋਆਏ ਤੇ ਗਰਲ ਸਕਾਊਟ ਅਤੇ ਅਨੇਕਾਂ ਹੋਰ ਸੰਸਥਾਵਾਂ ਤੇ ਨਾਗਰਿਕਾਂ ਦਾ ਉਨ੍ਹਾਂ ਦੀ ਭਾਗੀਦਾਰੀ ਲਈ ਧੰਨਵਾਦ ਕੀਤਾ।

Advertisement

ਧਰਤੀ ਸਾਡੇ ਕੋਲ ਜੀਵਨ ਦਾ ਸਭ ਤੋਂ ਮਹੱਤਵਪੂਰਨ ਸਰੋਤ ਹੈ। ਸਾਨੂੰ ਵਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਧਰਤੀ ਦੀ ਤੰਦਰੁਸਤੀ ਲਈ ਹੰਭਲੇ ਮਾਰਨੇ ਚਾਹੀਦੇ ਹਨ। ਉਦਾਹਰਣ ਵਜੋਂ, ਤੁਸੀਂ ਸਿੱਖ ਸਕਦੇ ਹੋ ਕਿ ਕੂੜਾ ਕਿਵੇਂ ਘਟਾਈਏ ਤੇ ਜੈਵਿਕ ਕੂੜੇ ਤੋਂ ਖਾਦ ਕਿਵੇਂ ਬਣਾਈਏ, ਚੀਜ਼ਾਂ ਨੂੰ ਮੁੜ ਕਿਵੇਂ ਵਰਤਿਆ ਜਾਵੇ ਤੇ ਮੁੜ-ਵਰਤੋਂਯੋਗ ਕਿਵੇ ਬਣਾਇਆ ਜਾਵੇ ਜਾਂ ਰੀਸਾਈਕਲ ਕਿਵੇਂ ਕਰੀਏ, ਆਪਣਾ ਛੋਟਾ ਜਿਹਾ ਪੌਦਾ ਕਿਵੇਂ ਉਗਾਇਆ ਜਾਵੇ ਜਾਂ ਪਾਣੀ ਨੂੰ ਕਿਵੇਂ ਬਚਾਇਆ ਜਾਵੇ। ਤੁਸੀਂ ਪਲਾਸਟਿਕ ਦਾ ਇੱਕ ਟੁਕੜਾ ਵੀ ਚੁੱਕ ਸਕਦੇ ਹੋ ਜੋ ਤੁਹਾਨੂੰ ਬਾਹਰ ਡਿੱਗਿਆ ਮਿਲਦਾ ਹੈ। ਤੁਸੀਂ ਇੱਕ ਘੰਟੇ ਜਾਂ ਇੱਕ ਦਿਨ ਲਈ ਗ਼ੈਰ-ਜ਼ਰੂਰੀ ਬਿਜਲੀ ਦੀ ਖਪਤ ਵੀ ਬੰਦ ਕਰ ਸਕਦੇ ਹੋ। ਇਹ ਸਭ ਛੋਟੇ-ਛੋਟੇ ਕੰਮ ਵੀ ਵੱਡਾ ਫ਼ਰਕ ਪਾ ਸਕਦੇ ਹਨ।

Advertisement
×