DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Ontario ਦੇ ਮੰਤਰੀ ਨੇ ਬੇਲੋੜੇ ਹੋਟਲ ਖ਼ਰਚਿਆਂ ਦੇ ਦੋਸ਼ ਲੱਗਣ ’ਤੇ ਦਿੱਤਾ ਅਸਤੀਫ਼ਾ

ਓਂਟਾਰੀਓ ਦੇ ਕੁਝ ਮੰਤਰੀਆਂ ਦੀ ਰਿਹਾਇਸ਼ ਵਿਧਾਨ ਸਭਾ (ਸਕੱਤਰੇਤ) ਤੋਂ ਬਹੁਤੀ ਦੂਰ ਨਾ ਹੋਣ ਦੇ ਬਾਵਜੂਦ, ਉਨ੍ਹਾਂ ਵੱਲੋਂ ਸਰਕਾਰ ਤੋਂ ਹੋਟਲਾਂ ਦੇ ਖ਼ਰਚੇ ਲੈਣ ਦੇ ਦੋਸ਼ ਲੱਗੇ ਹਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸੈਰ-ਸਪਾਟਾ ਤੇ ਸੱਭਿਆਚਾਰਕ ਮੰਤਰੀ ਸਟੈਨ ਚੋਅ ਨੇ ਆਪਣੇ...

  • fb
  • twitter
  • whatsapp
  • whatsapp
featured-img featured-img
ਹਰਦੀਪ ਸਿੰਘ ਗਰੇਵਾਲ, ਚਾਰਮੈਨ ਵਿਲੀਅਮ, ਨੀਨਾ ਤਾਂਗੜੀ ਤੇ ਅਸਤੀਫ਼ਾ ਦੇਣ ਵਾਲਾ ਸਟੈਨ ਚੋਅ।
Advertisement

ਓਂਟਾਰੀਓ ਦੇ ਕੁਝ ਮੰਤਰੀਆਂ ਦੀ ਰਿਹਾਇਸ਼ ਵਿਧਾਨ ਸਭਾ (ਸਕੱਤਰੇਤ) ਤੋਂ ਬਹੁਤੀ ਦੂਰ ਨਾ ਹੋਣ ਦੇ ਬਾਵਜੂਦ, ਉਨ੍ਹਾਂ ਵੱਲੋਂ ਸਰਕਾਰ ਤੋਂ ਹੋਟਲਾਂ ਦੇ ਖ਼ਰਚੇ ਲੈਣ ਦੇ ਦੋਸ਼ ਲੱਗੇ ਹਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸੈਰ-ਸਪਾਟਾ ਤੇ ਸੱਭਿਆਚਾਰਕ ਮੰਤਰੀ ਸਟੈਨ ਚੋਅ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਟੈਨ ਚੋਅ ਨੇ ਇਸ ਖ਼ਰਚੇ ਵਜੋਂ ਸਰਕਾਰ ਤੋਂ 16 ਹਜ਼ਾਰ ਡਾਲਰ ਵਸੂਲੇ ਸਨ। ਦੂਜੇ ਪਾਸੇ, ਵਿਰੋਧੀ ਧਿਰ ਦੇ ਆਗੂ ਜੌਹਨ ਫਰੇਜ਼ਰ ਨੇ ਮੰਗ ਕੀਤੀ ਹੈ ਕਿ ਮੰਤਰੀਆਂ ਵੱਲੋਂ ਲਏ ਗਏ ਸਾਰੇ ਪੈਸੇ ਵਾਪਸ ਕਰਵਾਏ ਜਾਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਬਦਲੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਲੱਖਾਂ ਰੁਪਏ ਦੇ ਹੋਟਲ ਬਿੱਲ ਵਸੂਲਣ ਵਾਲੇ ਹੋਰ ਮੰਤਰੀਆਂ ਨੇ ਵੱਟੀ ਚੁੱਪ

Advertisement

ਇਸੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਔਰਤਾਂ ਦੇ ਹੱਕਾਂ ਬਾਰੇ ਮੰਤਰੀ ਚਾਰਮੈਨ ਵਿਲੀਅਮ ਨੇ 15,865 ਡਾਲਰ, ਟਰਾਂਸਪੋਰਟ ਮੰਤਰੀ ਸਰਕਾਰੀਆ ਨਾਲ ਲੱਗੇ ਪਾਰਲੀਮਾਨੀ ਸਕੱਤਰ ਹਰਦੀਪ ਸਿੰਘ ਗਰੇਵਾਲ ਨੇ 27,275 ਡਾਲਰ ਅਤੇ ਵਪਾਰਕ ਮੰਤਰੀ ਨੀਨਾ ਤਾਂਗੜੀ ਨੇ 18,976 ਡਾਲਰ ਸਰਕਾਰੀ ਖ਼ਜ਼ਾਨੇ ਵਿੱਚੋਂ ਵਸੂਲੇ ਹਨ। ਅਸਤੀਫ਼ਾ ਦੇਣ ਤੋਂ ਬਾਅਦ ਮੰਤਰੀ ਸਟੈਨ ਚੋਅ ਨੇ ਕਿਹਾ ਕਿ ਉਨ੍ਹਾਂ ਕੋਲੋਂ ਅਣਜਾਣੇ ਵਿੱਚ ਹੋਈ ਇਸ ਗ਼ਲਤੀ ਦਾ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੈ ਅਤੇ ਉਹ ਇੱਕ-ਇੱਕ ਪੈਸਾ ਵਾਪਸ ਕਰਨਗੇ। ਉਨ੍ਹਾਂ ਕਿਹਾ ਕਿ ਉਹ ਟੈਕਸ ਦਾਤਿਆਂ ਦੇ ਪੈਸੇ ਦਾ ਬੋਝ ਆਪਣੇ ਮਨ ’ਤੇ ਨਹੀਂ ਰੱਖਣਾ ਚਾਹੁੰਦੇ। ਪਰ ਹੈਰਾਨੀ ਦੀ ਗੱਲ ਹੈ ਕਿ ਬਾਕੀ ਮੰਤਰੀਆਂ ਨੇ ਇਸ ਮੁੱਦੇ ’ਤੇ ਅਜੇ ਤੱਕ ਪੂਰੀ ਚੁੱਪ ਵੱਟੀ ਹੋਈ ਹੈ।

Advertisement

ਕੁਈਨ ਪਾਰਕ ਤੋਂ ਸਿਰਫ਼ 30-35 ਕਿਲੋਮੀਟਰ ਦੂਰ ਹਨ ਰਿਹਾਇਸ਼ਾਂ

ਦੱਸਣਯੋਗ ਹੈ ਕਿ ਇਨ੍ਹਾਂ ਸਾਰੇ ਮੰਤਰੀਆਂ ਅਤੇ ਆਗੂਆਂ ਦੀ ਰਿਹਾਇਸ਼ ਕੁਈਨ ਪਾਰਕ (ਵਿਧਾਨ ਸਭਾ) ਤੋਂ ਸਿਰਫ਼ 30 ਤੋਂ 35 ਕਿਲੋਮੀਟਰ ਦੀ ਦੂਰੀ ’ਤੇ ਹੈ, ਜਿੱਥੋਂ ਰੋਜ਼ਾਨਾ ਆਉਣਾ-ਜਾਣਾ ਬੇਹੱਦ ਆਸਾਨ ਹੈ। ਇਸ ਦੇ ਬਾਵਜੂਦ ਉਨ੍ਹਾਂ ਵੱਲੋਂ ਹੋਟਲਾਂ ਦੇ ਖ਼ਰਚੇ ਕਲੇਮ ਕੀਤੇ ਗਏ।

ਨਾਜਾਇਜ਼ ਖ਼ਰਚਾ ਕਰਨ ਵਾਲਿਆਂ ਤੋਂ ਹੋਵੇਗੀ ਇੱਕ-ਇੱਕ ਪੈਸੇ ਦੀ ਵਸੂਲੀ: ਮੁੱਖ ਮੰਤਰੀ ਡੱਗ ਫੋਰਡ

ਇਸ ਵਿਵਾਦ ਦੌਰਾਨ ਮੁੱਖ ਮੰਤਰੀ ਡੱਗ ਫੋਰਡ ਨੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਹੈ ਕਿ ਜਿਸ ਵੀ ਕਿਸੇ ਮੰਤਰੀ ਜਾਂ ਵਿਧਾਇਕ ਨੇ ਕੁਝ ਵੀ ਨਾਜਾਇਜ਼ ਲਿਆ ਹੈ, ਉਸ ਕੋਲੋਂ ਇੱਕ-ਇੱਕ ਪੈਸੇ ਦੀ ਵਸੂਲੀ ਕੀਤੀ ਜਾਵੇਗੀ। ਚਾਹੇ ਉਹ ਵਿਅਕਤੀ ਕਿੰਨੇ ਵੀ ਉੱਚੇ ਅਹੁਦੇ ’ਤੇ ਹੋਵੇ ਜਾਂ ਕਿਸੇ ਦੇ ਕਿੰਨਾ ਵੀ ਨੇੜੇ ਕਿਉਂ ਨਾ ਹੋਵੇ। ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਹ ਅਜਿਹੀ ਰਵਾਇਤ ਹਰਗਿਜ਼ ਨਹੀਂ ਪੈਣ ਦੇਣਗੇ, ਜਿਸ ਨਾਲ ਲੋਕਾਂ ਵੱਲੋਂ ਟੈਕਸਾਂ ਦੇ ਰੂਪ ਵਿੱਚ ਦਿੱਤੇ ਖ਼ੂਨ-ਪਸੀਨੇ ਦੇ ਪੈਸੇ ਵਿੱਚੋਂ ਇੱਕ ਡਾਲਰ ਦੀ ਵੀ ਫ਼ਜ਼ੂਲ ਖ਼ਰਚੀ ਹੋਵੇ।

Advertisement
×