ਅਡਾਨੀ ਦੇ ਆਸਟਰੇਲੀਆਈ ਕੋਲਾ ਕਾਰੋਬਾਰ ਨੂੰ ਨਵਾਂ ਝਟਕਾ
ਮੁੱਖ ਅਧਿਕਾਰੀ ਦਾ ਅਸਤੀਫ਼ਾ ਤੇ 2.2 ਕਰੋੜ ਡਾਲਰ ਦਾ ਕਾਨੂੰਨੀ ਵਿਵਾਦ
Advertisement
ਭਾਰਤੀ ਅਰਬਪਤੀ ਗੌਤਮ ਅਡਾਨੀ ਦੀ ਆਸਟਰੇਲੀਆਈ ਕੰਪਨੀ ਬ੍ਰੇਵਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਿਕ ਕ੍ਰੋਅ ਨੇ ਅਸਤੀਫ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਇਸ ਦਾ ਕਾਰਨ ਪਰਿਵਾਰਕ ਦੱਸਿਆ। ਕੰਪਨੀ ਅਨੁਸਾਰ 1600 ਤੋਂ ਵੱਧ ਨੌਕਰੀਆਂ ਪ੍ਰਭਾਵਿਤ ਨਹੀਂ ਹੋਣਗੀਆਂ।ਇਸ ਦੌਰਾਨ ਕੁਈਨਜ਼ਲੈਂਡ ਦੀ ਕਾਰਮਾਈਕਲ ਕੋਲਾ ਖਾਣ ਤੱਕ ਜਾਂਦੀ 96 ਕਿਲੋਮੀਟਰ ਸੜਕ ਨੂੰ ਲੈ ਕੇ ਆਈਜ਼ੈਕ ਕੌਂਸਲ ਨਾਲ ਕਾਨੂੰਨੀ ਲੜਾਈ ਜਾਰੀ ਹੈ।
ਕੰਪਨੀ ਨੇ 2.2 ਕਰੋੜ ਡਾਲਰ ਦਾ ਦਾਅਵਾ ਕੀਤਾ ਹੈ। ਕੌਂਸਲ ਹੁਣ ਤੱਕ ਕਰੀਬ 25 ਲੱਖ ਡਾਲਰ ਕਾਨੂੰਨੀ ਖ਼ਰਚਿਆਂ ਉੱਤੇ ਲਗਾ ਚੁੱਕੀ ਹੈ। ਸੁਣਵਾਈ ਹੁਣ ਅਗਲੇ ਸਾਲ ਦੇ ਅੱਧ ’ਚ ਹੋਵੇਗੀ। ਕੰਪਨੀ ਸਾਲਾਨਾ ਕੋਲਾ ਉਤਪਾਦਨ ਇੱਕ ਕਰੋੜ ਟਨ ਤੋਂ ਵਧਾ ਕੇ 1.6 ਕਰੋੜ ਟਨ ਕਰਨ ਦੀ ਯੋਜਨਾ ਬਣਾ ਰਹੀ ਹੈ।ਦੂਜੇ ਪਾਸੇ, 'ਸਟਾਪ ਅਡਾਨੀ' ਮੁਹਿੰਮ ਅਤੇ ਆਦਿਵਾਸੀ ਵਿਰੋਧੀ ਧੜੇ ਵਾਤਾਵਰਨ, ਧਰਤੀ ਹੇਠਲੇ ਪਾਣੀ ਅਤੇ ਪਵਿੱਤਰ ਡੂੰਗਮਾਬੁਲਾ ਚਸ਼ਮਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕਰਦਿਆਂ ਖੁਦਾਈ ਖ਼ਿਲਾਫ਼ ਵਿਰੋਧ ਕਰ ਰਹੇ ਹਨ।
Advertisement
Advertisement
Advertisement
×

