DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਗੁਰੂ ਨਾਨਕ ਜਹਾਜ਼ ਦੇ ਸੰਘਰਸ਼ਮਈ ਇਤਿਹਾਸ ਦੀ 112ਵੀਂ ਵਰ੍ਹੇਗੰਢ ਮੌਕੇ ਮੋਟਰਸਾਈਕਲ ਰੈਲੀ

ਸਰੀ:  ਕੈਨੇਡਾ ਵਿੱਚ ਨਸਲਵਾਦ ਖਿਲਾਫ਼ ਸੰਘਰਸ਼ਮਈ ਅਤੇ ਗੌਰਵਮਈ ਇਤਿਹਾਸ ਦੇ ਪ੍ਰਤੀਕ ਗੁਰੂ ਨਾਨਕ ਜਹਾਜ਼ ਦੀ 112ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਮੋਟਰਸਾਈਕਲ ਰੈਲੀ ਕੀਤੀ ਗਈ। ਇਹ ਰੈਲੀ ਹੌਲੈਂਡ ਪਾਰਕ, ਸਰੀ ਤੋਂ ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ, ਸਮੁੰਦਰੀ...

  • fb
  • twitter
  • whatsapp
  • whatsapp
Advertisement

ਸਰੀ:  ਕੈਨੇਡਾ ਵਿੱਚ ਨਸਲਵਾਦ ਖਿਲਾਫ਼ ਸੰਘਰਸ਼ਮਈ ਅਤੇ ਗੌਰਵਮਈ ਇਤਿਹਾਸ ਦੇ ਪ੍ਰਤੀਕ ਗੁਰੂ ਨਾਨਕ ਜਹਾਜ਼ ਦੀ 112ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਮੋਟਰਸਾਈਕਲ ਰੈਲੀ ਕੀਤੀ ਗਈ। ਇਹ ਰੈਲੀ ਹੌਲੈਂਡ ਪਾਰਕ, ਸਰੀ ਤੋਂ ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ, ਸਮੁੰਦਰੀ ਤੱਟ ਵੈਨਕੂਵਰ ਤੱਕ ਕੀਤੀ ਗਈ। ਇਸ ਵਿੱਚ ਨੌਜਵਾਨਾਂ ਨੇ ਭਰਪੂਰ ਉਤਸ਼ਾਹ ਦਿਖਾਇਆ।

ਅਵਤਾਰ ਸਿੰਘ ਢਿੱਲੋਂ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਸਿੱਖ ਮੋਟਰਸਾਈਕਲ ਸਵਾਰਾਂ ਤੋਂ ਇਲਾਵਾ, ਸਰੀ ਦੇ ਪੰਜਾਬੀ ਵਿਧਾਇਕ ਮਨਦੀਪ ਸਿੰਘ ਧਾਲੀਵਾਲ ਵੀ ਇਸ ਮੌਕੇ ’ਤੇ ਸ਼ਾਮਿਲ ਹੋਏ। ਵੈਨਕੂਵਰ ਸਮੁੰਦਰੀ ਤੱਟ ’ਤੇ ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ ਵਾਲੀ ਜਗ੍ਹਾ ’ਤੇ ਭਾਈ ਸੁਰਿੰਦਰ ਸਿੰਘ ਨੇ ਗੁਰਬਾਣੀ ਦਾ ਪਾਠ ਕੀਤਾ। ਉਪਰੰਤ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਿਰਾਂ ਨੂੰ ਚੇਤੇ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਹੋਈ। ਇਸ ਮੌਕੇ ’ਤੇ ਸਿੱਖ ਮੋਟਰਸਾਈਕਲ ਕਲੱਬ ਤੇ ਮੈਂਬਰਾਂ ਨੇ ਵਾਅਦਾ ਕੀਤਾ ਕਿ ਉਹ ਹਰ ਸਾਲ 23 ਜੁਲਾਈ ਦੇ ਦਿਨ, ਸੰਗਤੀ ਰੂਪ ਵਿੱਚ ਇਕੱਤਰ ਹੋਇਆ ਕਰਨਗੇ ਅਤੇ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰਨਗੇ।

Advertisement

ਇੱਕ ਹੋਰ ਇਕੱਤਰਤਾ ਵਿੱਚ ਗੁਰੂ ਨਾਨਕ ਜਹਾਜ਼ ਦੇ ਚੜ੍ਹਦੀ ਕਲਾ ਦੇ ਸਫ਼ਰ ਦੀ 112ਵੀਂ ਵਰ੍ਹੇਗੰਢ ਮੌਕੇ ਐਬਟਸਫੋਰਡ, ਸਾਊਥ ਲੈਗਲੀ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਸੁਖਮਨ ਸਿੰਘ ਗਿੱਲ ਨੇ ਆਪਣੇ ਹਲਕੇ ਦੇ ਦਫ਼ਤਰ ਵਿੱਚ ਵਿਸ਼ੇਸ਼ ਮਿਲਣੀ ਕੀਤੀ। ਐੱਮਪੀ ਗਿੱਲ ਨੇ ਵਿਚਾਰ ਵਟਾਂਦਰੇ ਮਗਰੋਂ ਦ੍ਰਿੜ ਵਿਸ਼ਵਾਸ ਨਾਲ ਕਿਹਾ ਕਿ ਕੈਨੇਡਾ ਦੀ ਸਰਕਾਰ ਵੱਲੋਂ ਇਸ ਨਸਲਵਾਦੀ ਵਰਤਾਰੇ ਲਈ ਚਾਹੇ ਪਾਰਲੀਮੈਂਟ ਵਿੱਚ ਮੁਆਫ਼ੀ ਮੰਗੀ ਗਈ ਹੈ, ਪਰ ਉਸ ਵਿੱਚ ਗੁਰੂ ਨਾਨਕ ਜਹਾਜ਼ ਤੇ ਮੁਸਾਫ਼ਿਰਾਂ ਦਾ ਪ੍ਰਮੁੱਖ ਜ਼ਿਕਰ ਜ਼ਰੂਰੀ ਹੈ ਅਤੇ ਇਸ ਨੂੰ ਦਰੁਸਤ ਕਰਨ ਲਈ ਉਹ ਪਾਰਲੀਮੈਂਟ ਵਿੱਚ ਆਵਾਜ਼ ਉਠਾਉਣਗੇ।

Advertisement

ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਸਿੱਖ ਮੋਟਰਸਾਈਕਲ ਕਲੱਬ, ਟਰੱਕਾਂ ਵਾਲੇ ਨੌਜਵਾਨਾਂ ਸਮੇਤ ਸਾਰੀਆਂ ਸੰਗਤਾਂ ਤੋਂ ਇਲਾਵਾ ਐੱਮਪੀ ਸੁਖਮਨ ਸਿੰਘ ਗਿੱਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਸੰਪਰਕ: 77898-09196

Advertisement
×