DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੰਡਨ: ਮੱਥੇ ’ਤੇ ਤਿਲਕ ਲਾਉਣ ਕਰਕੇ ਅੱਠ ਸਾਲਾ ਬੱਚਾ ਸਕੂਲ ਛੱਡਣ ਲਈ ਮਜਬੂਰ

ਬਰਤਾਨਵੀ ਹਿੰਦੂ ਭਾਈਚਾਰੇ ਵੱਲੋਂ ਵਿਰੋਧੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ। ਫੋਟੋ: Istock
Advertisement

ਲੰਡਨ ਵਿੱਚ ਅੱਠ ਸਾਲਾ ਹਿੰਦੂ ਵਿਦਿਆਰਥੀ ਨੂੰ ਮੱਥੇ ’ਤੇ ਲਾਏ ਤਿਲਕ ਕਰਕੇ ਸਕੂਲ ਬਦਲਣ ਲਈ ਮਜਬੂਰ ਕੀਤਾ ਗਿਆ। ਇਕ ਨਿਊਜ਼ ਚੈਨਲ ਨੇ ਆਪਣੀ ਰਿਪੋਰਟ ਵਿਚ ਬ੍ਰਿਟਿਸ਼ ਹਿੰਦੂ ਅਤੇ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਸਮਾਜਿਕ ਸੰਸਥਾ ‘ਇਨਸਾਈਟ ਯੂਕੇ’ ਦੇ ਹਵਾਲੇ ਨਾਲ ਕਿਹਾ ਕਿ ਲੰਡਨ ਦੇ ਵਿਕਾਰ’ਜ਼ ਗ੍ਰੀਨ ਪ੍ਰਾਇਮਰੀ ਸਕੂਲ ਦੇ ਸਟਾਫ ਨੇ ਬੱਚੇ ਨੂੰ ਆਪਣੀ ਇਸ ਧਾਰਮਿਕ ਰਵਾਇਤ ਬਾਰੇ ਸਮਝਾਉਣ ਅਤੇ ਜਾਇਜ਼ ਠਹਿਰਾਉਣ ਲਈ ਕਿਹਾ ਗਿਆ। ਸਮਾਜਿਕ ਸੰਸਥਾ ਨੇ ਸਕੂਲ ਸਟਾਫ਼ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੈਰਵਾਜਬ ਦੱਸਿਆ।

ਰਿਪੋਰਟ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਕੂਲ ਦੇ ਹੈੱਡ ਟੀਚਰ ਨੇ ਛੁੱਟੀ ਸਮੇਂ ਦੌਰਾਨ ਬੱਚੇ ’ਤੇ ਇਸ ਤਰ੍ਹਾਂ ਨਜ਼ਰ ਰੱਖੀ ਕਿ ਉਹ ਡਰ ਗਿਆ। ਇਸੇ ਡਰ ਕਰਕੇ ਉਸ ਨੇ ਖੇਡਣਾ ਛੱਡ ਦਿੱਤਾ ਤੇ ਖ਼ੁਦ ਨੂੰ ਆਪਣੇ ਹੋਰਨਾਂ ਸਾਥੀਆਂ ਨਾਲੋਂ ਵੱਖ ਕਰ ਲਿਆ। ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਬੱਚੇ ਨੂੰ ਸਕੂਲ ਵਿਚ ਜ਼ਿੰਮੇਵਾਰੀ ਵਾਲੇ ਅਹੁਦਿਆਂ ਤੋਂ ਸਿਰਫ਼ ਉਸ ਦੇ ਧਾਰਮਿਕ ਰੀਤੀ ਰਿਵਾਜਾਂ ਕਰਕੇ ਹਟਾ ਦਿੱਤਾ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਇਹ ਸਾਬਤ ਹੋ ਜਾਂਦਾ ਹੈ, ਤਾਂ ਇਹ ਸਮਾਨਤਾ ਐਕਟ 2010 ਦੇ ਤਹਿਤ ਸਿੱਧਾ ਧਾਰਮਿਕ ਵਿਤਕਰਾ ਹੋਵੇਗਾ।

Advertisement

ਰਿਪੋਰਟ ਮੁਤਾਬਕ ਬੱਚੇ ਦੇ ਮਾਪਿਆਂ ਨੇ ਮੱਥੇ ’ਤੇ ਤਿਲਕ ਲਾਉਣ ਦੀ ਹਿੰਦੂ ਪ੍ਰਥਾ ਦੀ ਧਾਰਮਿਕ ਮਹੱਤਤਾ ਬਾਰੇ ਸਮਝਾਉਣ ਲਈ ਹੈੱਡ ਟੀਚਰ ਅਤੇ ਸਕੂਲ ਗਵਰਨਰ ਨਾਲ ਗੱਲਬਾਤ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ। ਹਾਲਾਂਕਿ ਇਨ੍ਹਾਂ ਕੋਸ਼ਿਸ਼ਾਂ ਨੂੰ ਕਥਿਤ ਖਾਰਜ ਕਰ ਦਿੱਤਾ ਗਿਆ। ਸਕੂਲ ਲੀਡਰਸ਼ਿਪ ਨੇ ਹਿੰਦੂ ਧਾਰਮਿਕ ਰੀਤੀ-ਰਿਵਾਜਾਂ ਨੂੰ ਸਵੀਕਾਰ ਕਰਨ ਜਾਂ ਸਮਝਣ ਦੀ ਇੱਛਾ ਨਹੀਂ ਦਿਖਾਈ। ਸਮਾਜਿਕ ਸੰਸਥਾ ਨੇ ਇਹ ਵੀ ਦੱਸਿਆ ਕਿ ਸਕੂਲ ਵਿੱਚ ਕਥਿਤ ਧਾਰਮਿਕ ਵਿਤਕਰੇ ਨੇ ਘੱਟੋ-ਘੱਟ ਚਾਰ ਬੱਚਿਆਂ ਨੂੰ ਸਕੂਲ ਛੱਡਣ ਲਈ ਮਜਬੂਰ ਕੀਤਾ ਹੈ।

Advertisement

Advertisement
×