DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਹਿਤ ਮਨੁੱਖੀ ਜਜ਼ਬਾਤ ਅਤੇ ਤਜਰਬਿਆਂ ਦਾ ਸ਼ੀਸ਼ਾ ਹੈ: ਡਾ. ਦਯਾ ਸਿੰਘ

ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਇਕੱਤਰਤਾ ਕੋਸੇ ਹਾਲ ਵਿੱਚ ਡਾ. ਦਯਾ ਸਿੰਘ, ਸੁਰਿੰਦਰ ਗੀਤ ਅਤੇ ਲਖਵਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਵਿੱਚ ਹੋਈ। ਇਹ ਇਕੱਤਰਤਾ ਇੱਕ ਪ੍ਰਭਾਵਸ਼ਾਲੀ ਸਾਹਿਤਕ ਮਿਲਣੀ ਹੋ ਨਿੱਬੜੀ। ਇਸ ਮੌਕੇ ਚੜ੍ਹਦੇ ਪੰਜਾਬ ਤੋਂ ਆਏ...

  • fb
  • twitter
  • whatsapp
  • whatsapp
Advertisement

ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਇਕੱਤਰਤਾ ਕੋਸੇ ਹਾਲ ਵਿੱਚ ਡਾ. ਦਯਾ ਸਿੰਘ, ਸੁਰਿੰਦਰ ਗੀਤ ਅਤੇ ਲਖਵਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਵਿੱਚ ਹੋਈ। ਇਹ ਇਕੱਤਰਤਾ ਇੱਕ ਪ੍ਰਭਾਵਸ਼ਾਲੀ ਸਾਹਿਤਕ ਮਿਲਣੀ ਹੋ ਨਿੱਬੜੀ। ਇਸ ਮੌਕੇ ਚੜ੍ਹਦੇ ਪੰਜਾਬ ਤੋਂ ਆਏ ਲੇਖਕ, ਆਲੋਚਕ ਅਤੇ ਪੰਜਾਬੀ ਦੀ ਮਿਆਰੀ ਮੈਗਜ਼ੀਨ ‘ਸੁਰਤਿ’ ਦੇ ਪ੍ਰਬੰਧਕੀ ਸੰਪਾਦਕ ਡਾ. ਦਯਾ ਸਿੰਘ (ਪੰਜਾਬੀ ਵਿਭਾਗ ਖ਼ਾਲਸਾ ਕਾਲਜ, ਅੰਮ੍ਰਿਤਸਰ) ਨੇ ਪੰਜਾਬੀ ਸਾਹਿਤ ਸਭਾ ਕੈਲਗਰੀ ਦੇ ਛੋਟੇ ਜਿਹੇ ਸੱਦੇ ਨੂੰ ਪ੍ਰਵਾਨ ਕਰਦਿਆਂ ਸਭਾ ਦੇ ਸਮੂਹ ਮੈਂਬਰਾਂ ਅਤੇ ਕੈਲਗਰੀ ਦੇ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਦੇ ਰੂਬਰੂ ਹੋ ਕੇ ਮਾਣ ਬਖ਼ਸ਼ਿਆ।

ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਡਾ. ਦਯਾ ਸਿੰਘ ਜੀ ਨੂੰ ਜੀਅ ਆਇਆਂ ਕਿਹਾ ਅਤੇ ਉਨ੍ਹਾਂ ਦੀਆਂ ਵਡਮੁੱਲੀਆਂ ਪ੍ਰਾਪਤੀਆਂ ਦਾ ਵਰਣਨ ਕੀਤਾ। ਉਪਰੰਤ ਡਾ. ਦਯਾ ਸਿੰਘ ਨੇ ਸਾਹਿਤ ਅਤੇ ਭਾਸ਼ਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ, “ਸਾਹਿਤ ਮਨੁੱਖੀ ਜਜ਼ਬਾਤਾਂ ਅਤੇ ਤਜਰਬਿਆਂ ਦਾ ਸ਼ੀਸ਼ਾ ਹੈ। ਸਾਹਿਤ ਮਨੁੱਖੀ ਸੋਚ ਨੂੰ ਵਿਸ਼ਾਲ ਕਰਦਾ ਹੈ, ਇੱਕ ਦਾਇਰੇ ’ਚੋਂ ਕੱਢ ਕੇ ਬ੍ਰਹਿਮੰਡੀ ਸੋਚ ਵੱਲ ਲੈ ਜਾਂਦਾ ਹੈ। ਚੰਗਾ ਸਾਹਿਤ ਮਨੁੱਖ ਨੂੰ ਸੱਚ, ਇਮਾਨਦਾਰੀ ਅਤੇ ਇਨਸਾਨੀਅਤ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦੇ ਕੇ ਪਾਠਕਾਂ ਦੇ ਅਵਚੇਤਨ ਮਨ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਪੱਕਾ ਕਰਦਾ ਹੈ।”

Advertisement

ਉਨ੍ਹਾਂ ਇਹ ਵੀ ਕਿਹਾ ਕਿ ਅਜੋਕੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਸਾਹਿਤ ਮਾਨਸਿਕ ਤਣਾਅ ਨੂੰ ਘੱਟ ਕਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਬਾਬਾ ਫ਼ਰੀਦ ਜੀ, ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਲੈ ਕੇ ਆਧੁਨਿਕ ਦੌਰ ਦੇ ਸ਼ਾਇਰਾਂ ਨੇ ਮਨੁੱਖ ਨੂੰ ਅਣਖ ਨਾਲ ਜਿਊਣ ਅਤੇ ਹੱਕਾਂ ਲਈ ਲੜਨ ਦੀ ਚੇਤਨਾ ਦਿੱਤੀ ਹੈ। ਡਾ. ਦਯਾ ਸਿੰਘ ਨੇ ਸੁਰਿੰਦਰ ਗੀਤ ਦੀ ਰਚਨਾ ‘ਤੇਰਾ ਮੇਰਾ ਕੀ ਹੈ ਰਿਸ਼ਤਾ’ ਦਾ ਹਵਾਲਾ ਦਿੱਤਾ। ਇਸ ਵਿੱਚ ਲੇਖਿਕਾ ਨੇ ਆਪਣੇ ਤੇ ਆਪਣੀ ਕਵਿਤਾ ਨਾਲ ਰਿਸ਼ਤੇ ਦਾ ਵਰਣਨ ਕੀਤਾ ਹੈ ਕਿ ਕਿਵੇਂ ਕਵਿਤਾ ਬਿਨਾਂ ਉਹ ਉਦਾਸ ਅਤੇ ਖ਼ਾਲੀ ਖ਼ਾਲੀ ਮਹਿਸੂਸ ਕਰਦੀ ਹੈ, ਪਰ ਕਵਿਤਾ ਦੀ ਆਮਦ ਨਾਲ ਉਸ ਨੂੰ ਇਹ ਸੰਸਾਰ ਸੋਹਣਾ ਅਤੇ ਆਬਾਦ ਲੱਗਦਾ ਹੈ।

Advertisement

ਪੰਜਾਬੀ ਸਾਹਿਤ ਸਭਾ ਵੱਲੋਂ ਡਾ. ਦਯਾ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਸਭਾ ਦੇ ਮੈਂਬਰ ਲਖਵਿੰਦਰ ਸਿੰਘ ਸਿੱਧੂ ਦਾ ਪਲੇਠਾ ਕਾਵਿ ਸੰਗ੍ਰਹਿ ‘ਸਿਸਕਤੇ ਅਲਫ਼ਾਜ਼’ ਲੋਕ ਅਰਪਣ ਕੀਤਾ ਗਿਆ। ਇਹ ਕਿਤਾਬ ਹਿੰਦੀ ਵਿੱਚ ਲਿਖੀ ਹੋਈ ਹੈ। ਡਾ. ਦਯਾ ਸਿੰਘ ਨੇ ਕਿਹਾ ਕਿ ਇਹ ਕਿਤਾਬ ਮਨੁੱਖੀ ਮਨ ਦਾ ‘ਦਰਪਣ’ ਹੈ। ਕਿਤਾਬ ਵਿਚਲੀਆਂ ਕਈ ਰਚਨਾਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਲੇਖਕ ਨੇ ਭਾਵਨਾਵਾਂ ਨੂੰ ਬਹੁਤ ਸੁਚੱਜੇ ਢੰਗ ਨਾਲ ਪ੍ਰਗਟਾਇਆ ਹੈ ਅਤੇ ਭਵਿੱਖ ਵਿੱਚ ਸਾਹਿਤ ਨਾਲ ਜੁੜੇ ਰਹਿਣ ਦੀ ਆਸ ਪ੍ਰਗਟਾਈ।

ਸੁਰਿੰਦਰ ਗੀਤ ਨੇ ‘ਸਿਸਕਤੇ ਅਲਫ਼ਾਜ਼’ ਚੋਂ ਇੱਕ ਕਵਿਤਾ ਦੀਆਂ ਕੁਝ ਸਤਰਾਂ ਸੁਣਾਈਆਂ;

ਤੂ ਨੇ ਮੇਰੀ ਇਨਸਾਨੀਅਤ ਕਾ

ਮਜ਼ਾਕ ਉਡਾਇਆ ਹੈ

ਮੁਝੇ ਦੇਵਤਾ ਕਹਿ ਕਰ

ਤੂ ਨੇ ਮੇਰੀ ਰੂਹ ਕੋ

ਪਲ ਪਲ ਰੁਲਾਇਆ ਹੈ

ਮੁਝੇ ਦੇਵਤਾ ਕਹਿ ਕਰ।

‘ਸਿਸਕਤੇ ਅਲਫ਼ਾਜ਼’ ਦੇ ਲੇਖਕ ਲਖਵਿੰਦਰ ਸਿੰਘ ਸਿੱਧੂ ਨੇ ਇਸ ਪੁਸਤਕ ਬਾਰੇ ਦੱਸਦਿਆਂ ਕਿਹਾ ਕਿ ਹਿੰਦੀ ’ਚ ਲਿਖਣਾ ਉਨ੍ਹਾਂ ਦਾ ਨਿੱਜੀ ਕਾਰਨ ਹੈ। ਉਨ੍ਹਾਂ ਦਾ ਪੰਜਾਬੀ ਵਿੱਚ ਲਿਖਿਆ ਕਾਵਿ-ਸੰਗ੍ਰਹਿ ਵੀ ਜਲਦੀ ਹੀ ਪਾਠਕਾਂ ਦੇ ਹੱਥਾਂ ਵਿੱਚ ਆ ਰਿਹਾ ਹੈ। ਲੇਖਕ ਨੇ ਆਪਣੀ ਪੁਸਤਕ ਲੋਕ ਅਰਪਣ ਕਰਨ ਲਈ ਡਾ. ਦਯਾ ਸਿੰਘ ਦਾ ਤੇ ਪੰਜਾਬੀ ਸਾਹਿਤ ਸਭਾ ਕੈਲਗਰੀ ਦਾ ਧੰਨਵਾਦ ਕੀਤਾ। ਲਖਵਿੰਦਰ ਸਿੰਘ ਸਿੱਧੂ ਨੇ ਪੁਸਤਕ ਵਿਚਲੀਆਂ ਆਪਣੀ ਕੁਝ ਰਚਨਾਵਾਂ ਦੀ ਸਰੋਤਿਆਂ ਨਾਲ ਸਾਂਝ ਵੀ ਪਾਈ।

ਇਸ ਤੋਂ ਇਲਾਵਾ ਸੁਰਿੰਦਰ ਢਿੱਲੋਂ, ਮਨਮੋਹਨ ਸਿੰਘ ਬਾਠ, ਮਨਜੀਤ ਬਰਾੜ, ਸੁਰਿੰਦਰ ਗੀਤ, ਅਲਬੇਲਾ ਬਰਾੜ, ਦਰਸ਼ਨ ਸਿੰਘ ਪਟਿਆਲਾ, ਜਸਬੀਰ ਸਿੰਘ ਤੂ੍ਰ, ਜਸਵੀਰ ਸਿੰਘ ਸਹੋਤਾ, ਸੁਖਮਿੰਦਰ ਗਿੱਲ, ਸੋਹਣ ਸਿੰਘ ਭੁੱਚੋ, ਇਕਬਾਲ ਕੌਰ ਭੁੱਲਰ, ਗੁਰਰਾਜ ਸਿੰਘ ਵਿਰਕ ਨੇ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ। ਜੀਰ ਸਿੰਘ ਬਰਾੜ, ਬਲਜੀਤ ਸਿੰਘ ਪੰਧੇਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸੁਖਦਰਸ਼ਨ ਸਿੰਘ ਜੱਸਲ, ਜਸਵੰਤ ਸਿੰਘ ਕਪੂਰ, ਦਰਸ਼ਨ ਸਿੰਘ ਮਹਿਰੋਕ, ਖ਼ੁਸ਼ਪ੍ਰੀਤ ਕੌਰ ਸਿੱਧੂ, ਬਲਵਿੰਦਰ ਕੌਰ ਸਿੱਧੂ ਅਤੇ ਗਗਨਦੀਪ ਸਿੰਘ, ਸੁਰਿੰਦਰ ਪਾਲ ਸਿੰਘ ਰੰਦੇਵ, ਮਹਿੰਦਰ ਪਾਲ ਸਿੰਘ, ਸੂਰਤ ਸਿੰਘ, ਸੁਖਮੰਦਰ ਸਿੰਘ ਮਾਨ, ਦਿਲਾਵਰ ਸਿੰਘ ਸਮਰਾ, ਜਸਬੀਰ ਸਿੰਘ ਤੂਰ, ਸਵਰਨ ਸਿੰਘ ਧਾਲੀਵਾਲ, ਮੋਹਣ ਸਿੰਘ ਪੱਬਾਰਾਲਾ, ਹਰੀ ਸਿੰਘ ਮਹਿਲ, ਹਾਜੀ ਅਸਲਮ, ਪ੍ਰਦੀਪ ਸਿੰਘ ਬੈਨੀਪਾਲ, ਪ੍ਰਗਟ ਸਿੰਘ ਬਰਾੜ, ਸੂਰਤ ਸਿੰਘ, ਬਰਿੰਦਰ ਪਾਲ ਰਣਦੇਵ, ਹਰਮਿੰਦਰ ਪਾਲ ਸਿੰਘ ਤੇ ਹੋਰਾਂ ਨੇ ਹਾਜ਼ਰੀ ਲਗਵਾਈ।

ਮੰਚ ਸੰਚਾਲਨ ਦਾ ਕਾਰਜ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਸੁਚੱਜੇ ਢੰਗ ਨਾਲ ਨਿਭਾਇਆ। ਜੁਲਾਈ ਮਹੀਨੇ ਦੀ ਇਕੱਤਰਤਾ 25 ਜੁਲਾਈ ਨੂੰ ਬਾਅਦ ਦੁਪਹਿਰ ਕੋਸੋ ਹਾਲ ਵਿੱਚ ਹੋਵੇਗੀ।

ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਲਗਰੀ

ਸੰਪਰਕ: (403) 605- 3734

Advertisement
×