DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

lab workers strike: ਵਿਨੀਪੈੱਗ ’ਚ ਲੈਬ ਪ੍ਰਬੰਧਕਾਂ ਅਤੇ ਯੂਨੀਅਨ ਵਿਵਾਦ ਕਾਰਨ ਖੂਨ ਟੈਸਟ ਸੇਵਾਵਾਂ ਪ੍ਰਭਾਵਿਤ

ਵਿਨੀਪੈੱਗ ਵਿੱਚ ਖ਼ੂਨ ਦੀ ਜਾਂਚ ਕਰਵਾਉਣਾ ਹੁਣ ਕਈ ਮਰੀਜ਼ਾਂ ਲਈ ਔਖਾ ਹੁੰਦਾ ਜਾ ਰਿਹਾ ਹੈ। ਸ਼ਨਿੱਚਰਵਾਰ ਨੂੰ ਮੀਂਹ ਅਤੇ ਠੰਢ ਦੇ ਬਾਵਜੂਦ ਡਾਇਨਾ ਕੇਅਰ ਦੀਆਂ ਕਈ ਲੈਬਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਸੈਂਕੜੇ ਲੋਕ ਆਪਣੀ ਵਾਰੀ ਦੀ ਉਡੀਕ ਵਿੱਚ...

  • fb
  • twitter
  • whatsapp
  • whatsapp
featured-img featured-img
ਖੂਨ ਜਾਂਚ ਲਈ ਕਤਾਰਾਂ ’ਚ ਲੱਗੇ ਲੋਕ।
Advertisement

ਵਿਨੀਪੈੱਗ ਵਿੱਚ ਖ਼ੂਨ ਦੀ ਜਾਂਚ ਕਰਵਾਉਣਾ ਹੁਣ ਕਈ ਮਰੀਜ਼ਾਂ ਲਈ ਔਖਾ ਹੁੰਦਾ ਜਾ ਰਿਹਾ ਹੈ। ਸ਼ਨਿੱਚਰਵਾਰ ਨੂੰ ਮੀਂਹ ਅਤੇ ਠੰਢ ਦੇ ਬਾਵਜੂਦ ਡਾਇਨਾ ਕੇਅਰ ਦੀਆਂ ਕਈ ਲੈਬਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਸੈਂਕੜੇ ਲੋਕ ਆਪਣੀ ਵਾਰੀ ਦੀ ਉਡੀਕ ਵਿੱਚ ਘੰਟਿਆਂ ਬਾਹਰ ਖੜ੍ਹੇ ਰਹੇ ਅਤੇ ਕਈਆਂ ਨੂੰ ਸਮਰੱਥਾ ਪੂਰੀ ਹੋਣ ਕਾਰਨ ਬਿਨਾਂ ਟੈੱਸਟ ਕਰਵਾਏ ਹੀ ਵਾਪਸ ਮੁੜਨਾ ਪਿਆ। ਡਾਇਨਾ ਕੇਅਰ ਦੇ ਪ੍ਰਬੰਧਕਾਂ ਅਤੇ ਯੂਨੀਅਨ ਦਰਮਿਆਨ ਚੱਲ ਰਹੇ ਵਿਵਾਦ ਕਾਰਨ ਲੋਕਾਂ ਲਈ ਵੱਡੀ ਮੁਸ਼ਕਿਲ ਖੜ੍ਹੀ ਹੋ ਗਈ ਹੈ।

ਗਾਰਡਨ ਸਿਟੀ ਲੈਬ ਦੇ ਬਾਹਰ 100 ਤੋਂ ਵੱਧ ਲੋਕਾਂ ਦੀ ਕਤਾਰ ਦੇਖ ਕੇ ਮਰੀਜ਼ ਨੂੰ ਵਾਪਸ ਮੁੜਨਾ ਪਿਆ। ਦੂਜੀ ਲੈਬ ’ਤੇ ਆਨਲਾਈਨ ਉਡੀਕ ਸਮਾਂ 30 ਮਿੰਟ ਦੱਸਿਆ ਗਿਆ, ਪਰ ਅਸਲ ਵਿੱਚ ਢਾਈ ਘੰਟੇ ਉਡੀਕ ਕਰਨੀ ਪਈ। 12 ਘੰਟਿਆਂ ਦਾ ਵਰਤ ਰੱਖ ਕੇ ਸਵੇਰੇ 7:30 ਵਜੇ ਮੈਕਫਿਲਿਪਸ ਸਟਰੀਟ ਲੈਬ ਪਹੁੰਚੇ ਇੱਕ ਹੋਰ ਮਰੀਜ਼ ਨੂੰ ਖ਼ੂਨ ਦੀ ਜਾਂਚ ਲਈ ਤਿੰਨ ਘੰਟੇ ਕਤਾਰ ਵਿੱਚ ਖੜ੍ਹਨਾ ਪਿਆ।

Advertisement

ਉੱਧਰ, ਛੁੱਟੀਆਂ ਤੋਂ ਪਹਿਲਾਂ ਜ਼ਰੂਰੀ ਟੈੱਸਟ ਕਰਵਾਉਣ ਪਹੁੰਚੀ ਇੱਕ ਮਰੀਜ਼ ਨੂੰ ਸਵੇਰੇ 11:15 ਵਜੇ ਹੀ ਦੱਸ ਦਿੱਤਾ ਗਿਆ ਕਿ ਗਾਰਡਨ ਸਿਟੀ ਲੈਬ ਦੀ ਦਿਨ ਦੀ ਸਮਰੱਥਾ ਖ਼ਤਮ ਹੋ ਚੁੱਕੀ ਹੈ। ਜਾਂਚ ਕਰਵਾਏ ਬਿਨਾਂ ਵਾਪਸੀ ਦੇ ਇਨ੍ਹਾਂ ਮਾਮਲਿਆਂ ਨੇ ਡਾਇਨਾ ਕੇਅਰ ਦੀਆਂ ਲੈਬਾਂ ਵਿੱਚ ਵਧ ਰਹੀ ਖੱਜਲ-ਖ਼ੁਆਰੀ ਅਤੇ ਸੇਵਾਵਾਂ ’ਤੇ ਪੈ ਰਹੇ ਦਬਾਅ ਨੂੰ ਉਜਾਗਰ ਕਰ ਦਿੱਤਾ ਹੈ।

Advertisement

ਇਸ ਸੰਕਟ ਦੀ ਪਿੱਠ-ਭੂਮੀ ਵਿੱਚ ਡਾਇਨਾ ਕੇਅਰ ਪ੍ਰਬੰਧਕਾਂ ਅਤੇ ਯੂਨੀਅਨ ਵਿਚਕਾਰ ਚੱਲ ਰਿਹਾ ਕਿਰਤ ਵਿਵਾਦ ਹੈ। 8 ਸਤੰਬਰ ਨੂੰ ਗੱਲਬਾਤ ਟੁੱਟਣ ਤੋਂ ਬਾਅਦ ਸੈਂਕੜੇ ਲੈਬ ਟੈਕਨੋਲੋਜਿਸਟ ਅਤੇ ਟੈਕਨੀਸ਼ੀਅਨ ਹੜਤਾਲ ’ਤੇ ਚਲੇ ਗਏ ਸਨ। ਮੈਨੀਟੋਬਾ ਲੇਬਰ ਬੋਰਡ ਦੇ ਅੰਤਰਿਮ ਹੁਕਮਾਂ ਤਹਿਤ ਉਨ੍ਹਾਂ ਨੂੰ ਕੰਮ ’ਤੇ ਵਾਪਸ ਆਉਣਾ ਪਿਆ, ਪਰ ਸਟਾਫ਼ ਦੀ ਘਾਟ ਕਾਰਨ ਸੇਵਾਵਾਂ ਅਜੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹਨ।

ਮੈਨੀਟੋਬਾ ਐਸੋਸੀਏਸ਼ਨ ਆਫ਼ ਹੈਲਥ ਕੇਅਰ ਪ੍ਰੋਫੈਸ਼ਨਲਜ਼ ਦੇ ਪ੍ਰਧਾਨ ਜੇਸਨ ਲਿੰਕਲੇਟਰ ਮੁਤਾਬਕ ਘੱਟ ਤਨਖ਼ਾਹਾਂ ਕਾਰਨ ਭਰਤੀ ਮੁਸ਼ਕਲ ਹੋ ਰਹੀ ਹੈ ਅਤੇ ਕਰਮਚਾਰੀਆਂ ਦਾ ਮਨੋਬਲ ਵੀ ਡਿੱਗਿਆ ਹੋਇਆ ਹੈ।

ਇਸ ਦੌਰਾਨ ਸਰਕਾਰ ਅਤੇ ਸ਼ੇਅਰਡ ਹੈਲਥ ਨੇ ਡਾਕਟਰਾਂ ਨੂੰ ਗੈਰ-ਜ਼ਰੂਰੀ ਰੁਟੀਨ ਟੈੱਸਟ ਕੁਝ ਸਮੇਂ ਲਈ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ, ਜਦਕਿ ਕੈਂਸਰ, ਡਾਇਲੈਸਿਸ, ਗਰਭ ਅਵਸਥਾ ਅਤੇ ਉੱਚ-ਖ਼ਤਰੇ ਵਾਲੀਆਂ ਦਵਾਈਆਂ ਦੀ ਨਿਗਰਾਨੀ ਨਾਲ ਸਬੰਧਿਤ ਜ਼ਰੂਰੀ ਟੈੱਸਟਾਂ ਨੂੰ ਤਰਜੀਹ ਦੇਣ ਲਈ ਕਿਹਾ ਗਿਆ ਹੈ। ਮਰੀਜ਼ਾਂ ਨੂੰ ਬਲੱਡ ਟੈੱਸਟ ਲਈ ਐਮਰਜੈਂਸੀ ਜਾਂ ਅਰਜੈਂਟ ਕੇਅਰ ਨਾ ਜਾਣ ਦੀ ਵੀ ਹਦਾਇਤ ਹੈ।

ਹੁਣ ਨਜ਼ਰਾਂ ਲੇਬਰ ਬੋਰਡ ਦੇ ਫ਼ੈਸਲੇ ’ਤੇ ਹਨ ਕਿ ਡਾਇਨਾ ਕੇਅਰ ਦੀਆਂ ਸੇਵਾਵਾਂ ਨੂੰ ‘ਜ਼ਰੂਰੀ ਸੇਵਾ’ ਮੰਨਿਆ ਜਾਵੇ ਜਾਂ ਨਹੀਂ। ਪਰ ਫ਼ੈਸਲਾ ਜੋ ਵੀ ਹੋਵੇ, ਮਰੀਜ਼ਾਂ ਲਈ ਅਸਲ ਸਵਾਲ ਇਹ ਹੈ ਕਿ ਮੁੱਢਲੀ ਸਿਹਤ ਸੇਵਾ ਲਈ ਹੋਰ ਕਿੰਨਾ ਸਮਾਂ ਮੀਂਹ ਵਿੱਚ ਕਤਾਰਾਂ ’ਚ ਖੜ੍ਹਨਾ ਪਵੇਗਾ।

Advertisement
×