ਕਿੰਗਜ਼ ਕੌਂਸਲ ਕਮਲਜੀਤ ਕੌਰ ਲੇਹਲ ਦਾ ਸਨਮਾਨ
ਸਰੀ: ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਬੀਤੇ ਦਿਨ ਲੇਹਲ ਲਾਅ ਲੀਗਲ ਸਰਵਿਸਿਜ਼ ਦੀ ਮਾਲਕ ਤੇ ਸੰਚਾਲਕ ਕਮਲਜੀਤ ਕੌਰ ਲੇਹਲ ਨੂੰ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਸੁਸਾਇਟੀ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਪਲੈਕ ਭੇਟ...
ਸਰੀ: ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਬੀਤੇ ਦਿਨ ਲੇਹਲ ਲਾਅ ਲੀਗਲ ਸਰਵਿਸਿਜ਼ ਦੀ ਮਾਲਕ ਤੇ ਸੰਚਾਲਕ ਕਮਲਜੀਤ ਕੌਰ ਲੇਹਲ ਨੂੰ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਸੁਸਾਇਟੀ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਪਲੈਕ ਭੇਟ ਕਰਕੇ ਉਨ੍ਹਾਂ ਵੱਲੋਂ ਕਾਨੂੰਨੀ ਖੇਤਰ ਵਿੱਚ ਕੀਤੀਆਂ ਵਰਣਨਯੋਗ ਸੇਵਾਵਾਂ ਦੀ ਸ਼ਲਾਘਾ ਕੀਤੀ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਅਟਾਰਨੀ ਜਨਰਲ ਵਿਭਾਗ ਵੱਲੋਂ ਸੂਬੇ ਵਿੱਚ ਪ੍ਰੈਕਟਿਸ ਕਰਨ ਵਾਲੇ 31 ਪ੍ਰਮੁੱਖ ਵਕੀਲਾਂ ਨੂੰ ‘ਕਿੰਗਜ਼ ਕਾਉਂਸਲ (KC)’ ਦੀ ਮਾਣਯੋਗ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ। ਕਮਲਜੀਤ ਕੌਰ ਲੇਹਲ ਦਾ ਨਾਮ ਵੀ ਇਸ ਮਾਣਯੋਗ ਸੂਚੀ ਵਿੱਚ ਸ਼ਾਮਲ ਹੈ। ਇਹ ਉਪਾਧੀ ਉਨ੍ਹਾਂ ਵਕੀਲਾਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਲੀਗਲ ਪ੍ਰੋਫੈਸ਼ਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੋਵੇ, ਨੈਤਿਕ ਮਾਪਦੰਡਾਂ ਨੂੰ ਉੱਚਾ ਰੱਖਿਆ ਹੋਵੇ ਅਤੇ ਨਿਆਂ ਪ੍ਰਣਾਲੀ ਦੀ ਬਿਹਤਰੀ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੋਵੇ।
ਕਮਲਜੀਤ ਕੌਰ ਲੇਹਲ ਨੇ 1990 ਵਿੱਚ ਲੇਹਲ ਲਾਅ ਲੀਗਲ ਸਰਵਿਸਿਜ਼ ਦੀ ਸਥਾਪਨਾ ਕੀਤੀ ਸੀ। ਤਕਰੀਬਨ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਉਹ ਕਾਨੂੰਨੀ ਖੇਤਰ ਵਿੱਚ ਸਰਗਰਮ ਹਨ ਅਤੇ ਪਰਿਵਾਰਕ ਕਾਨੂੰਨ, ਇਮੀਗ੍ਰੇਸ਼ਨ, ਸਿਵਲ ਮੁਕੱਦਮੇਬਾਜ਼ੀ ਅਤੇ ਕਮਿਊਨਿਟੀ ਸੇਵਾਵਾਂ ਨਾਲ ਸਬੰਧਿਤ ਮਾਮਲਿਆਂ ਵਿੱਚ ਵਿਸ਼ੇਸ਼ ਤਜਰਬਾ ਰੱਖਦੇ ਹਨ। ਉਹ ਆਪਣੀ ਮਿਹਨਤ, ਪੇਸ਼ਾਵਰ ਇਮਾਨਦਾਰੀ ਅਤੇ ਸਮਾਜਿਕ ਸੇਵਾਵਾਂ ਲਈ ਜਾਣੀ ਜਾਂਦੀ ਹੈ ਅਤੇ ਕਈ ਸਮਾਜਿਕ, ਧਾਰਮਿਕ ਅਤੇ ਭਲਾਈ ਕਾਰਜਾਂ ਵਿੱਚ ਹਮੇਸ਼ਾਂ ਅੱਗੇ ਰਹਿੰਦੀ ਹੈ। ਉਹ ਨੌਜਵਾਨਾਂ ਨੂੰ ਕਾਨੂੰਨੀ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ ਅਤੇ ਕਮਿਊਨਿਟੀ ਵਿੱਚ ਕਾਨੂੰਨੀ ਜਾਗਰੂਕਤਾ ਮੁਹਿੰਮਾਂ ਵਿੱਚ ਭਾਗ ਲੈਂਦੀ ਰਹਿੰਦੀ ਹੈ।
ਸਨਮਾਨ ਸਮਾਰੋਹ ਦੌਰਾਨ ਸੁਸਾਇਟੀ ਦੇ ਪ੍ਰਬੰਧਕਾਂ ਨੇ ਕਮਲਜੀਤ ਕੌਰ ਲੇਹਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮਾਣ ਸਿਰਫ਼ ਪਰਿਵਾਰ ਲਈ ਹੀ ਨਹੀਂ, ਸਗੋਂ ਸਾਰੀ ਕਮਿਊਨਿਟੀ ਲਈ ਮਾਣ ਦੀ ਗੱਲ ਹੈ।
ਸੰਪਰਕ: +1 604 308 6663

