ਖਰੜ ਦੇ ਨੌਜਵਾਨ ਦੀ ਆਸਟਰੇਲੀਆ ’ਚ ਮੌਤ

ਖਰੜ ਦੇ ਨੌਜਵਾਨ ਦੀ ਆਸਟਰੇਲੀਆ ’ਚ ਮੌਤ

ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 15 ਅਕਤੂਬਰ

ਖੇਤਰੀ ਸ਼ਹਿਰ ਮਿਲਡੂਰਾ ਨੇੜੇ ਹਤਾਅ ਇਲਾਕੇ ਵਿੱਚ ਵਾਪਰੇ ਸੜਕ ਹਾਦਸੇ ’ਚ ਪੰਜਾਬ ਦੇ ਖਰੜ ਨਾਲ ਸਬੰਧਤ ਨੌਜਵਾਨ ਗਗਨਦੀਪ ਸਿੰਘ ਚਹਿਲ (28) ਦੀ ਮੌਤ ਹੋ ਗਈ। ਟਰੱਕ ਡਰਾਈਵਰ ਵਜੋਂ ਕੰਮ ਕਰਦੇ ਗਗਨਦੀਪ ਦਾ ਟਰੱਕ ਖੇਤਰੀ ਸੜਕ ਦੇ ਕੰਢੇ ਰੁੱਖਾਂ ਨਾਲ ਜਾ ਟਕਰਾਇਆ ਜਿਸ ਨਾਲ ਡਰਾਈਵਰ ਕੈਬਿਨ ਨੂੰ ਅੱਗ ਲੱਗ ਗਈ। ਅੱਗ ਬੁਝਾਊ ਦਸਤਿਆਂ ਦੇ ਘਟਨਾ ਸਥਾਨ ’ਤੇ ਪਹੁੰਚਣ ਤੋਂ ਪਹਿਲਾਂ ਹੀ ਗਗਨਦੀਪ ਮੌਤ ਹੋ ਗਈ। ਪੁਲੀਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜ ਸਾਲ ਪਹਿਲਾਂ ਆਸਟਰੇਲੀਆ ਆਇਆ ਗਗਨਦੀਪ ਆਪਣੀ ਪਤਨੀ ਅਤੇ 8 ਮਹੀਨੇ ਦੀ ਬੇਟੀ ਨਾਲ ਇੱਥੇ ਰਹਿ ਰਿਹਾ ਸੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All