DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਰੈਂਪਟਨ ਸਿਟੀ ਕੌਂਸਲ ਅਹਾਤੇ ‘ਚ ਝੁਲਾਇਆ ਗਿਆ ਖਾਲਸਾਈ ਨਿਸ਼ਾਨ ਸਾਹਿਬ

ਕੈਨੇਡਾ ਦੇ ਵੱਖ-ਵੱਖ ਸੂਬਿਆਂ ਵੱਲੋਂ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਾਨਤਾ ਦਿੱਤੀ ਗਈ ਹੈ। ਇਸੇ ਸਬੰਧ ਵਿੱਚ ਅੱਜ ਬਰੈਂਪਟਨ ਦੇ ਸਿਟੀ ਕੌਂਸਲ ਅਹਾਤੇ 'ਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਦੀ ਹਾਜ਼ਰੀ 'ਚ...

  • fb
  • twitter
  • whatsapp
  • whatsapp
featured-img featured-img
ਬਰੈਂਪਟਨ ਦੇ ਸਿਟੀ ਕੌਂਸਲ ਦਫਤਰ ਦੇ ਅਹਾਤੇ 'ਚ ਝੁਲਾਏ ਜਾ ਰਹੇ ਖਾਲਸਾਈ ਨਿਸ਼ਾਨ ਸਾਹਿਬ ਦਾ ਦ੍ਰਿਸ਼
Advertisement

ਕੈਨੇਡਾ ਦੇ ਵੱਖ-ਵੱਖ ਸੂਬਿਆਂ ਵੱਲੋਂ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਾਨਤਾ ਦਿੱਤੀ ਗਈ ਹੈ। ਇਸੇ ਸਬੰਧ ਵਿੱਚ ਅੱਜ ਬਰੈਂਪਟਨ ਦੇ ਸਿਟੀ ਕੌਂਸਲ ਅਹਾਤੇ 'ਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਦੀ ਹਾਜ਼ਰੀ 'ਚ ਖਾਲਸਾਈ ਨਿਸ਼ਾਨ ਸਾਹਿਬ ਝੁਲਾਇਆ ਗਿਆ।

ਬਰੈਂਪਟਨ ਦੇ ਮੇਅਰ ਪੈਟਰਿਕ ਬਰਾਉਂਨ ਨੇ ਨਿਸ਼ਾਨ ਸਾਹਿਬ ਝੁਲਾਉਣ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਧਰਮ ਦੁਨੀਆ ਦੇ ਲੋਕਾਂ ਨੂੰ ਏਕਤਾ, ਇਨਸਾਨੀਅਤ ਅਤੇ ਸਾਰਿਆਂ ਦੇ ਸਤਿਕਾਰ ਦਾ ਸੰਦੇਸ਼ ਦਿੰਦਾ ਹੈ, ਇਸ ਲਈ ਨਿਸ਼ਾਨ ਸਾਹਿਬ ਨੂੰ ਸਤਿਕਾਰ ਦੇਣਾ ਵੀ ਸਭ ਦਾ ਫ਼ਰਜ਼ ਹੈ। ਹਰੇਕ ਸਾਲ ਵਾਂਗ ਨਿਸ਼ਾਨ ਸਾਹਿਬ ਇੱਥੇ ਪੂਰਾ ਮਹੀਨਾ ਝੂਲਦਾ ਰਹੇਗਾ। ਇਸ ਮੌਕੇ ਬਰੈਂਪਟਨ ਅਤੇ ਹੋਰ ਥਾਵਾਂ ਤੋਂ ਰਾਜਸੀ ਆਗੂ ਅਤੇ ਸਿੱਖ ਭਾਈਚਾਰਾ ਵੱਡੀ ਗਿਣਤੀ ‘ਚ ਪਹੁੰਚਿਆ ਹੋਇਆ ਸੀ।

Advertisement

ਸਮਾਗਮ ‘ਚ ਬੋਲਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਹਰੇਕ ਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਆਪਣੇ ਆਪ ਨੂੰ ਢਾਲਣ ਤੇ ਵਿਚਰਨ ਲਈ ਕਿਹਾ ਅਤੇ ਭਾਈਚਾਰਕ ਏਕਤਾ ‘ਤੇ ਜ਼ੋਰ ਦਿੱਤਾ। ਇਸ ਮੌਕੇ ਉਂਟਾਰੀਓ ਸਿੱਖ ਗੁਰਦੁਆਰਾ ਕੌਂਸਲ ਦੇ ਕਈ ਅਹੁੱਦੇਦਾਰ, ਯੂਥ ਕਲੱਬਾਂ ਨਾਲ ਸਬੰਧਤ ਕਾਰਕੁੰਨ, ਸਿੱਖ ਪ੍ਰਚਾਰਕ, ਰਾਜਸੀ ਆਗੂ ਅਤੇ ਸਿੱਖ ਸਕੂਲਾਂ ਦੇ ਵਿਦਿਆਰਥੀ ਵੀ ਵੱਡੀ ਗਿਣਤੀ ‘ਚ ਸ਼ਾਮਲ ਹੋਏ।

Advertisement

ਕੈਨੇਡਾ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਵੱਖ-ਵੱਖ ਦਿਨਾਂ ‘ਤੇ ਸਰਕਾਰੀ ਸਥਾਨਾਂ ਵਿੱਚ ਨਿਸ਼ਾਨ ਸਾਹਿਬ ਝੁਲਾਏ ਜਾ ਰਹੇ ਹਨ। ਹੋਰ ਭਾਈਚਾਰਿਆਂ ਦੇ ਆਗੂਆਂ ਵਲੋਂ ਵੀ ਸਿੱਖ ਭਾਈਚਾਰੇ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।

Advertisement
×