DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Khalistan Activist Shooting: ਕੈਨੇਡਾ ’ਚ ਹਰਦੀਪ ਸਿੰਘ ਨਿੱਜਰ ਦੇ ਕਰੀਬੀ ਸਾਥੀ ’ਤੇ ਜਾਨਲੇਵਾ ਹਮਲਾ, ਗੋਲੀਬਾਰੀ ਦੌਰਾਨ ਜ਼ਖ਼ਮੀ

ਪੀੜਤ ਦੀ ਪਛਾਣ ਹਰਜਿੰਦਰ ਸਿੰਘ ਢੰਡੋਵਾਲ ਵਜੋਂ ਹੋਈ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Khalistan Activist Shooting: ਲੰਘੀ ਦੇਰ ਰਾਤ ਸਰੀ ਦੀ 145 ਸਟ੍ਰੀਟ ਅਤੇ 76 ਐਵੇਨਿਊ ਸਥਿਤ ਸਰੀ ਦੇ ਇੱਕ ਨਾਮਵਰ ਵਿਅਕਤੀ ਵੱਲੋਂ ਆਪਣੇ ਘਰ ਦੇ ਮੂਹਰੇ ਪਹੁੰਚਦੇ ਸਾਰ ਹੀ ਤਿੰਨ ਜਣਿਆਂ ਵੱਲੋਂ ਉਸ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ, ਪਰ ਚੌਕਸੀ ਕਾਰਨ ਉਸ ਦਾ ਜਾਨੀ ਬਚਾਅ ਹੋ ਗਿਆ। ਪੀੜਤ ਦੀ ਪਛਾਣ ਹਰਜਿੰਦਰ ਸਿੰਘ ਢੰਡੋਵਾਲ ਵਜੋਂ ਹੋਈ ਹੈ, ਜੋ ਤਿੰਨ ਸਾਲ ਪਹਿਲਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੀ ਪਾਰਕਿੰਗ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਜਰ ਦਾ ਕਰੀਬੀ ਸਾਥੀ ਹੁੰਦਾ ਸੀ।

ਪੁਲੀਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਟਰੱਕ ਚਾਲਕ ਢੰਡੋਵਾਲ ਸਰੀ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਉਸਾਰੀ ਦੇ ਕੰਮ ਵਿੱਚ ਹਿੱਸਾ ਲੈਣ ਉਪਰੰਤ ਆਪਣੀ ਹੰਮਰ ਕਾਰ ਉੱਤੇ ਦੇਰ ਰਾਤ ਜਿਵੇਂ ਹੀ ਘਰ ਦੇ ਮੂਹਰੇ ਪਹੁੰਚਿਆ, ਤਾਂ ਉਸ ਦਾ ਪਿੱਛਾ ਕਰ ਰਹੇ ਦੋ ਕਾਰਾਂ ਵਿੱਚ ਸਵਾਰ ਤਿੰਨ ਜਣਿਆਂ ਨੇ ਉਸ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਢੰਡੋਵਾਲ ਨੇ ਤੁਰੰਤ ਕਾਰ ਦਾ ਤੇਜ਼ ਹਾਰਨ ਵਜਾਉਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਹਮਲਾਵਰ ਉਸ ਉੱਤੇ ਕੁਝ ਗੋਲੀਆਂ ਚਲਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਢੰਡੋਵਾਲ ਦੀ ਖੱਬੀ ਬਾਂਹ ’ਤੇ ਕੁਝ ਗੋਲੀਆਂ ਲੱਗਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।

Advertisement

ਤੇਜ਼ ਹਾਰਨ ਦੀ ਆਵਾਜ਼ ਸੁਣ ਕੇ ਪੁਲੀਸ ਪਾਰਟੀ ਨੇ ਮੁਸਤੈਦੀ ਦਿਖਾਉਂਦਿਆਂ ਦੋਵਾਂ ਕਾਰਾਂ ਵਿੱਚੋਂ ਇੱਕ ਨੂੰ ਰੋਕ ਲਿਆ ਅਤੇ ਉਸ ਦੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਤੋਂ ਗੋਲੀਬਾਰੀ ਦੇ ਮੰਤਵ ਬਾਰੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਨੇ ਹਾਲੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਪਰ ਮੁਢਲੀ ਜਾਂਚ ਦੌਰਾਨ ਪੁਲੀਸ ਨੇ ਇਹ ਮੰਨਿਆ ਹੈ ਕਿ ਇਹ ਹਮਲਾ ਪੂਰੀ ਤਰ੍ਹਾਂ ਮਿੱਥ ਕੇ (ਟਾਰਗੇਟਡ) ਕੀਤਾ ਗਿਆ ਸੀ ਅਤੇ ਇਸ ਦਾ ਫ਼ਿਰੌਤੀ ਨਾਲ ਕੋਈ ਸਬੰਧ ਨਹੀਂ ਹੈ। ਮਰਹੂਮ ਨਿੱਜਰ ਦਾ ਸਾਥੀ ਰਿਹਾ ਹੋਣ ਕਰਕੇ ਕੁਝ ਲੋਕ ਢੰਡੋਵਾਲ ’ਤੇ ਹੋਏ ਇਸ ਹਮਲੇ ਨੂੰ ਭਾਰਤ ਦੇ ਕਿਸੇ ਵੱਡੇ ਆਗੂ ਦੀ ਕੈਨੇਡਾ ਫੇਰੀ ਨਾਲ ਵੀ ਜੋੜ ਕੇ ਵੇਖ ਰਹੇ ਹਨ। ਹੁਣ ਵੇਖਣਾ ਹੋਵੇਗਾ ਕਿ ਪੁਲੀਸ ਫੜੇ ਗਏ ਦੋਸ਼ੀ ਤੋਂ ਪੁੱਛਗਿੱਛ ਕਰਕੇ ਕੀ ਖ਼ੁਲਾਸੇ ਕਰਦੀ ਹੈ।

Advertisement

Advertisement
×