ਜਗਰੂਪ ਸਿੰਘ ਜਰਖੜ ਅਤੇ ਅਜਾਇਬ ਸਿੰਘ ਗਰਚਾ ਦਾ ਸਨਮਾਨ
ਸਰੀ: ਅੰਤਰਰਾਸ਼ਟਰੀ ਪੱਧਰ ਦੇ ਭਾਰ ਤੋਲਕ ਖਿਡਾਰੀ, ਹਾਕੀ ਖਿਡਾਰੀ, ਕਬੱਡੀ ਪ੍ਰਮੋਟਰ ਅਤੇ ਹੋਰ ਖੇਡ ਪ੍ਰੇਮੀਆਂ ਦੀ ਵਿਸ਼ੇਸ਼ ਇਕੱਤਰਤਾ ਜਸਮੇਲ ਸਿੰਘ ਸਹੋਤਾ ਫਾਰਮ ਹਾਊਸ, ਟਰੰਕ ਰੋਡ ਡੈਲਟਾ ਵਿਖੇ ਹੋਈ। ਇੱਥੇ ਪੰਜਾਬ ਪੁਲੀਸ ਦੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਵਰਿੰਦਰ ਪ੍ਰਤਾਪ ਸਿੰਘ ਹੋਰਾਂ...
ਸਰੀ: ਅੰਤਰਰਾਸ਼ਟਰੀ ਪੱਧਰ ਦੇ ਭਾਰ ਤੋਲਕ ਖਿਡਾਰੀ, ਹਾਕੀ ਖਿਡਾਰੀ, ਕਬੱਡੀ ਪ੍ਰਮੋਟਰ ਅਤੇ ਹੋਰ ਖੇਡ ਪ੍ਰੇਮੀਆਂ ਦੀ ਵਿਸ਼ੇਸ਼ ਇਕੱਤਰਤਾ ਜਸਮੇਲ ਸਿੰਘ ਸਹੋਤਾ ਫਾਰਮ ਹਾਊਸ, ਟਰੰਕ ਰੋਡ ਡੈਲਟਾ ਵਿਖੇ ਹੋਈ। ਇੱਥੇ ਪੰਜਾਬ ਪੁਲੀਸ ਦੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਵਰਿੰਦਰ ਪ੍ਰਤਾਪ ਸਿੰਘ ਹੋਰਾਂ ਨੇ ਉੱਘੇ ਖੇਡ ਪ੍ਰਮੋਟਰ ਤੇ ਖੇਡ ਲੇਖਕ ਜਗਰੂਪ ਸਿੰਘ ਜਰਖੜ ਅਤੇ ਖੇਡ ਪੇਸ਼ਕਾਰ ਅਜਾਇਬ ਸਿੰਘ ਗਰਚਾ ਯੂਕੇ ਦਾ ਸਨਮਾਨ ਕੀਤਾ ਅਤੇ ਇਨ੍ਹਾਂ ਦੀਆਂ ਖੇਡਾਂ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਜਰਖੜ ਅਤੇ ਗਰਚਾ ਨੇ ਪਰਵਾਸੀ ਪੰਜਾਬੀਆਂ ਵੱਲੋਂ ਖੇਡਾਂ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਸਰਕਲ ਸਟਾਈਲ ਕਬੱਡੀ ਨੂੰ ਓਲੰਪਿਕ ਖੇਡਾਂ ਵਿੱਚ ਮਾਨਤਾ ਮਿਲਣ ’ਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਜਗਰੂਪ ਸਿੰਘ ਜਰਖੜ ਦੇ ਯਤਨਾਂ ਸਦਕਾ ਅੱਜ ਜਰਖੜ ਖੇਡਾਂ ਵਿਸ਼ਵ ਪੱਧਰ ਤੱਕ ਆਪਣੀ ਵਿਲੱਖਣ ਪਛਾਣ ਬਣਾ ਚੁੱਕੀਆਂ ਹਨ।
ਇਸ ਮੌਕੇ ਸਾਬਕਾ ਕੌਮੀ ਅਥਲੀਟ ਅਤੇ ਮੁੱਕੇਬਾਜ਼ ਜਰਨੈਲ ਸਿੰਘ ਸਹੋਤਾ ਸਰੀ, ਜੋਏ ਸਹੋਤਾ ਸਰੀ, ਕਬੱਡੀ ਪ੍ਰਮੋਟਰ ਅਜਾਇਬ ਸਿੰਘ ਚੱਠਾ ਢੰਡੋਵਾਲ ਟੋਰਾਂਟੋ, ਮੱਖਣ ਸਿੰਘ ਸੰਧੂ ਕੋਚ ਵੇਟਲਿਫਟਿੰਗ, ਪ੍ਰੋ. ਜਗਜੀਤ ਸਿੰਘ ਸੰਧੂ ਸਿਆਟਲ, ਹਰਦੀਪ ਸਿੰਘ ਬੀਰਮਪੁਰ, ਸਰਬਜੀਤ ਸਿੰਘ ਕੈਲੀਫੋਰਨੀਆ, ਹਰਭਜਨ ਸੱਲ, ਰਾਜਿੰਦਰ ਮਾਹੀ, ਸਤਨਾਮ ਸਿੰਘ, ਰਵੀ ਬਾਹੜਾ, ਕੁਲਵਿੰਦਰ ਸਿੰਘ ਪਲਾਹੀ, ਜਰਨੈਲ ਸਿੰਘ, ਚਤਰਜੀਤ ਸਿੰਘ, ਦੇਵ ਸਾਂਡਰਾ, ਸਰੂਪ ਮਾਨ, ਸਨੀ ਸਹੋਤਾ ਬੜਾ ਪਿੰਡ, ਸੁਰਜੀਤ ਢਿੱਲੋਂ, ਜਸਵਿੰਦਰ ਸਿੰਘ, ਅਮਨਦੀਪ ਸਿੰਘ ਸਿੱਧੂ ਸਰੀ, ਸਕਿੰਦਰ ਬੋਇਆਲ, ਰਘਬੀਰ ਸਿੰਘ ਢਡਵਾਲ, ਗੋਗਾ ਪਹਿਲਵਾਨ, ਮਨਪ੍ਰੀਤ ਸਿੰਘ ਸੈਣੀ, ਓਲੰਪੀਅਨ ਸ਼ਰਨਜੀਤ ਕੌਰ, ਮਨਜੀਤ ਕੌਰ ਸਹੋਤਾ, ਸੰਤੋਸ਼ ਕੌਰ ਪਰਮਾਰ, ਸੁਖਵਿੰਦਰ ਕੌਰ ਸਹੋਤਾ, ਬਲਵਿੰਦਰ ਕੌਰ, ਜਗਜੀਤ ਕੌਰ ਸਹੋਤਾ, ਦਲਜੀਤ ਕੌਰ, ਕਿਰਨ ਕੌਰ ਸੰਧੂ, ਜਗਜੀਤ ਕੌਰ ਸੰਧੂ, ਪਰਮਿੰਦਰ ਕੌਰ ਹੇਅਰ, ਬਬਲੀ ਕੌਰ, ਜਸਵੀਰ ਕੌਰ ਬਾਹੜਾ, ਜਸਪਾਲ ਕੌਰ ਬਿਲਣ, ਖੁਸ਼ਿਵੰਦਰ ਕੌਰ ਸਲ, ਕਸ਼ਮੀਰ ਕੌਰ ਸਲ, ਜਸਵਿੰਦਰ ਕੌਰ ਰਾਣਾ, ਦਲਜੀਤ ਸਿੰਘ ਜਰਖੜ, ਗੁਰਦਿੱਤਾ ਸਿੰਘ ਆਦਿ ਹਾਜ਼ਰ ਸਨ।
ਸੰਪਰਕ: 77898-09196

