DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada ’ਚ ਟਰੱਕ ਰਾਹੀਂ 52 ਕਿੱਲੋ ਹੈਰੋਇਨ ਲਿਆ ਰਿਹਾ ‘ਭਾਰਤੀ ਡਰੱਗ ਤਸਕਰ’ ਗ੍ਰਿਫ਼ਤਾਰ

ਅਮਰੀਕਾ ਤੋਂ ਦੋ ਬੈਗਾਂ ਵਿੱਚ ਭਰ ਕੇ ਕੈਨੇਡਾ ਲਿਆ ਰਿਹਾ ਸੀ 47 ਸਾਲਾਂ ਖ਼ੁਸ਼ਵਿੰਦਰ ਸਿੰਘ ਗਿੱਲ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਫ਼ੈਡਰਲ ਪੁਲੀਸ ਦੇ ਬੁਲਾਰੇ ਕਾਰਪੋਰਲ ਪਰਮਬੀਰ ਕਾਹਲੋਂ ਨੇ ਦੱਸਿਆ ਕਿ ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ (CBSA) ਅਤੇ ਫ਼ੈਡਰਲ ਪੁਲੀਸ ਵੱਲੋਂ ਆਪਸੀ ਸਹਿਯੋਗ ਨਾਲ ਚਲਾਈ ਜਾ ਰਹੀ ਮੁਹਿੰਮ ਦੇ ਨਤੀਜੇ ਵਜੋਂ ਅਮਰੀਕਾ ਤੋਂ ਕੈਨੇਡਾ ਆ ਰਹੇ ਇੱਕ ਟਰਾਲੇ ਦੀ ਤਲਾਸ਼ੀ ਦੌਰਾਨ ਉਸ ਦੇ ਅੰਦਰ ਰੱਖੇ ਦੋ ਬੈਗਾਂ ਵਿੱਚੋਂ 52 ਕਿੱਲੋ ਹੈਰੋਇਨ ਅਤੇ ਕੋਕੀਨ ਬਰਾਮਦ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਖ਼ੁਸ਼ਵਿੰਦਰ ਸਿੰਘ ਗਿੱਲ (47) ਆਪਣਾ ਟਰੱਕ-ਟਰਾਲਾ ਲੈ ਕੇ ਅਮਰੀਕਾ ਤੋਂ ਆ ਰਿਹਾ ਸੀ। ਸਰਹੱਦ ’ਤੇ ਜਦੋਂ ਉਸ ਦੇ ਟਰੱਕ ਦੀ ਤਲਾਸ਼ੀ ਲਈ ਗਈ, ਤਾਂ ਦੋ ਸ਼ੱਕੀ ਬੈਗਾਂ ਵਿੱਚਲੇ ਸਾਮਾਨ ਬਾਰੇ ਪੁੱਛੇ ਜਾਣ ’ਤੇ ਮੁਲਜ਼ਮ ਦਾ ਜਵਾਬ ਅਧਿਕਾਰੀਆਂ ਨੂੰ ਸੰਤੁਸ਼ਟ ਨਾ ਕਰ ਸਕਿਆ। ਬੈਗ ਖੋਲ੍ਹ ਕੇ ਵੇਖਣ ’ਤੇ ਪਤਾ ਲੱਗਾ ਕਿ ਉਨ੍ਹਾਂ ਵਿੱਚ ਹੈਰੋਇਨ ਅਤੇ ਕੋਕੀਨ ਨੂੰ ਇੱਟਾਂ ਦੀ ਸ਼ਕਲ ਵਾਲੇ ਪੈਕਟਾਂ ਵਿੱਚ ਭਰ ਕੇ ਰੱਖਿਆ ਗਿਆ ਸੀ। ਕੇਂਦਰੀ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੂਰੀ ਪੜਤਾਲ ਕੀਤੀ ਅਤੇ ਜਾਂਚ ਤੋਂ ਬਾਅਦ ਉਸ ਦੇ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਆਇਦ ਕੀਤੇ ਗਏ।

Advertisement

ਸੀ.ਬੀ.ਐੱਸ.ਏ. ਦੇ ਪੈਸਿਫ਼ਿਕ ਖੇਤਰੀ ਜ਼ਿਲ੍ਹੇ ਦੇ ਡਾਇਰੈਕਟਰ ਡੇਵਿਡ ਲੀ ਨੇ ਕਿਹਾ ਕਿ ਫ਼ੈਡਰਲ ਪੁਲੀਸ ਵੱਲੋਂ ਮਿਲ ਰਹੇ ਸਹਿਯੋਗ ਕਾਰਨ ਹੁਣ ਡਰੱਗ ਤਸਕਰੀ ਉੱਤੇ ਸਖ਼ਤ ਨਜ਼ਰ ਰੱਖਣੀ ਸੌਖੀ ਹੋ ਗਈ ਹੈ ਅਤੇ ਏਡੀ ਵੱਡੀ ਖੇਪ ਦਾ ਫੜਿਆ ਜਾਣਾ ਇਸੇ ਸਾਂਝੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਖ਼ਤੀ ਵਧਣ ਕਾਰਨ ਹੀ ਹੁਣ ਨਸ਼ਾ ਤਸਕਰੀ ਉੱਤੇ ਕਾਬੂ ਪੈਣ ਲੱਗਾ ਹੈ।

Advertisement

ਦੂਜੇ ਪਾਸੇ, ਕੋਕੁਇਟਲਮ ਕੇਂਦਰੀ ਪੁਲੀਸ ਨੇ 31 ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਹਜ਼ਾਰਾਂ ਡਾਲਰਾਂ ਦਾ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਹੈ। ਇਹ ਚੋਰ ਸਟੋਰਾਂ ਵਿੱਚ ਜਾ ਕੇ ਉੱਥੇ ਮੌਜੂਦ ਸੇਲਜ਼ਮੈਨਾਂ ਨੂੰ ਡਰਾ-ਧਮਕਾ ਕੇ ਸਾਮਾਨ ਚੋਰੀ ਕਰ ਲੈਂਦੇ ਸਨ। ਪੁਲੀਸ ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਚੋਰੀਆਂ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਪੁਲੀਸ ਦੀ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ, ਜਿਸ ਨੇ ਕੁਝ ਹੀ ਦਿਨਾਂ ਵਿੱਚ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।

Advertisement
×