DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਜੇ ਪ੍ਰਧਾਨ ਮੰਤਰੀ ਅਲਬਨੀਜ਼ ਮੇਰੇ ਘਰ ਆਉਣ, ਤਾਂ ਮੈਂ ਇਹ ਸਵਾਲ ਪੁੱਛਾਂ...’

ਕਿਸਾਨ ਦੀ ਗੱਲ ਨੇ ਛੇੜੀ ਆਸਟਰੇਲੀਆ ਭਰ ਵਿੱਚ ਚਰਚਾ

  • fb
  • twitter
  • whatsapp
  • whatsapp
featured-img featured-img
ਕਿਸਾਨ ਡਾਰਸੀ ਜਰਵਾਸੋਨੀ ਆਪਣੇ ਪਰਿਵਾਰ ਦੇ ਨਾਲ ਕਿਸਾਨਾਂ ਦੀ ਹਾਲਤ ਦੱਸਦਾ ਹੋਇਆ ।
Advertisement

ਆਸਟਰੇਲੀਆ ਦੇ ਇੱਕ ਕਿਸਾਨ ਦੀ ਸਿੱਧੀ ਤੇ ਬੇਬਾਕ ਟਿੱਪਣੀ ਨੇ ਦੇਸ਼ ਭਰ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਕਿਸਾਨ ਡਾਰਸੀ ਜਰਵਾਸੋਨੀ ਨੇ ਕਿਹਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਉਸ ਦੇ ਘਰ ਦੇ ਬੈਠਕ ਕਮਰੇ ਵਿੱਚ ਆ ਬੈਠਣ, ਤਾਂ ਉਹ ਉਨ੍ਹਾਂ ਤੋਂ ਪੁੱਛੇਗਾ ਕਿ ਆਖ਼ਰ ਪੇਂਡੂ ਆਸਟਰੇਲੀਆ ਦੀ ਆਵਾਜ਼ ਕੈਨਬਰਾ (ਰਾਜਧਾਨੀ) ਤੱਕ ਕਿਉਂ ਨਹੀਂ ਪਹੁੰਚ ਰਹੀ।

ਸੋਕੇ ਨਾਲ ਬਿਨਾਂ ਝਾੜ ਦੇ ਕਣਕ ਦੀ ਫ਼ਸਲ ਵਿਖਾਉਂਦਾ ਹੋਇਆ ਆਸਟਰੇਲੀਅਨ ਕਿਸਾਨ ।
ਸੋਕੇ ਨਾਲ ਬਿਨਾਂ ਝਾੜ ਦੇ ਕਣਕ ਦੀ ਫ਼ਸਲ ਵਿਖਾਉਂਦਾ ਹੋਇਆ ਆਸਟਰੇਲੀਅਨ ਕਿਸਾਨ ।

‘ਬੁਸ਼ ਸਮਿੱਟ’ ਨਾਲ ਜੁੜੀ ਇਸ ਚਰਚਾ ਦੌਰਾਨ ਕਿਸਾਨਾਂ ਨੇ ਮਹਿੰਗਾਈ, ਵਧਦੀਆਂ ਖੇਤੀ ਲਾਗਤਾਂ, ਮਜ਼ਦੂਰਾਂ ਦੀ ਕਮੀ, ਪਾਣੀ ਦੀਆਂ ਸਮੱਸਿਆਵਾਂ ਅਤੇ ਸੋਕੇ ਕਾਰਨ ਦਰਪੇਸ਼ ਮੁਸ਼ਕਲਾਂ ਉੱਤੇ ਡੂੰਘੀ ਚਿੰਤਾ ਜਤਾਈ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਖੇਤਰ ਹਰ ਸਾਲ ਅਰਬਾਂ ਡਾਲਰ ਦੀ ਆਰਥਿਕ ਸਰਗਰਮੀ ਪੈਦਾ ਕਰਦਾ ਹੈ ਅਤੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਆਧਾਰ ਹੈ, ਫਿਰ ਵੀ ਪੇਂਡੂ ਭਾਈਚਾਰਿਆਂ ਨੂੰ ਅਕਸਰ ਨੀਤੀਗਤ ਫ਼ੈਸਲਿਆਂ ਵਿੱਚ ਪਿੱਛੇ ਛੱਡ ਦਿੱਤਾ ਜਾਂਦਾ ਹੈ।ਪ੍ਰਧਾਨ ਮੰਤਰੀ ਅਲਬਨੀਜ਼ ਨੇ ਦਿੱਤਾ ਜਵਾਬਦੂਜੇ ਪਾਸੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਨ੍ਹਾਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਦੋਵਾਂ ਦੀ ਬਰਾਬਰ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਸੋਕੇ ਅਤੇ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਕਰੀਬ 1 ਅਰਬ ਡਾਲਰ ਦੀ ਸਹਾਇਤਾ ਅਤੇ ਰਿਆਇਤੀ ਕਰਜ਼ਾ ਯੋਜਨਾਵਾਂ ਦਾ ਐਲਾਨ ਕੀਤਾ ਹੈ।

Advertisement

ਬੁਸ਼ ਸਮਿੱਟ ਦੀ ਇਹ ਬਹਿਸ ਹੁਣ ਸਿਰਫ਼ ਇੱਕ ਕਿਸਾਨ ਦੇ ਸਵਾਲ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਉਸ ਵੱਡੇ ਸਵਾਲ ਦਾ ਰੂਪ ਧਾਰ ਚੁੱਕੀ ਹੈ ਕਿ ਕੀ ਆਸਟਰੇਲੀਆ ਦੇ ਪੇਂਡੂ ਲੋਕਾਂ ਦੀਆਂ ਚਿੰਤਾਵਾਂ ਨੂੰ ਸੱਚਮੁੱਚ ਗੰਭੀਰਤਾ ਨਾਲ ਸੁਣਿਆ ਜਾ ਰਿਹਾ ਹੈ ਜਾਂ ਨਹੀਂ। ਆਉਣ ਵਾਲੇ ਮਹੀਨਿਆਂ ਵਿੱਚ ਇਹ ਮੁੱਦਾ ਦੇਸ਼ ਦੀ ਰਾਜਨੀਤੀ ਵਿੱਚ ਹੋਰ ਗਰਮ ਹੋਣ ਦੀ ਪੂਰੀ ਸੰਭਾਵਨਾ ਹੈ।

Advertisement

Advertisement
×