DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਏ ਕੱਲ੍ਹਾ ਦੇ ਵਾਰਿਸ ਰਾਏ ਅਜ਼ੀਜ਼ ਉੱਲਾ ਖਾਨ ਦਾ ਸਨਮਾਨ

ਸਰੀ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਨੰਦਪੁਰ ਦਾ ਕਿਲ੍ਹਾ ਛੱਡਣ ਅਤੇ ਸਰਸਾ ਨਦੀ ਦੇ ਹੜ੍ਹਾਂ ਕਾਰਨ ਪਰਿਵਾਰ ਦੇ ਵਿੱਛੜਨ ਤੋਂ ਬਾਅਦ ਜੋ ਵੱਡੀਆਂ ਘਟਨਾਵਾਂ ਵਾਪਰੀਆਂ ਉਹ ਕੋਈ ਆਮ ਵਰਤਾਰੇ ਨਹੀਂ ਸਨ। ਚਮਕੌਰ ਦੀ ਜੰਗ ਵਿੱਚ ਕੁਝ ਕੁ ਸਿੰਘਾਂ ਦਾ...

  • fb
  • twitter
  • whatsapp
  • whatsapp
Advertisement

ਸਰੀ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਨੰਦਪੁਰ ਦਾ ਕਿਲ੍ਹਾ ਛੱਡਣ ਅਤੇ ਸਰਸਾ ਨਦੀ ਦੇ ਹੜ੍ਹਾਂ ਕਾਰਨ ਪਰਿਵਾਰ ਦੇ ਵਿੱਛੜਨ ਤੋਂ ਬਾਅਦ ਜੋ ਵੱਡੀਆਂ ਘਟਨਾਵਾਂ ਵਾਪਰੀਆਂ ਉਹ ਕੋਈ ਆਮ ਵਰਤਾਰੇ ਨਹੀਂ ਸਨ। ਚਮਕੌਰ ਦੀ ਜੰਗ ਵਿੱਚ ਕੁਝ ਕੁ ਸਿੰਘਾਂ ਦਾ ਲੱਖਾਂ ਦੀ ਫੌਜ ’ਤੇ ਭਾਰੂ ਪੈਣਾਂ ਤੇ ਛੋਟੇ ਸਾਹਿਜ਼ਾਦਿਆਂ ਸਮੇਤ ਮਾਤਾ ਗੁਜਰੀ ਜੀ ਦਾ ਸ਼ਹੀਦੀ ਜਾਮ ਪੀਣ ਦੀਆਂ ਘਟਨਾਵਾਂ ਸੰਸਾਰ ਦੇ ਇਤਿਹਾਸ ਲਈ ਬੇਸ਼ਕੀਮਤੀ ਪੰਨੇ ਹੋ ਨਿੱਬੜੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਏ ਕੱਲ੍ਹਾ ਦੀ ਨੌਵੀਂ ਪੀੜ੍ਹੀ ਦੇ ਵਾਰਿਸ ਰਾਏ ਅਜ਼ੀਜ਼ ਉੱਲਾ ਖਾਨ ਨੇ ਕੀਤਾ।

ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦੇ ਮੁਸੀਬਤ ਭਰੇ ਦਿਨਾਂ ਦੌਰਾਨ ਜਦੋਂ ਆਪਣਿਆਂ ਵੱਲੋਂ ਹਕੂਮਤ ਦੇ ਭੈਅ ਤੋਂ ਡਰਦਿਆਂ ਗੁਰੂ ਸਾਹਿਬ ਤੋਂ ਮੂੰਹ ਫੇਰ ਲਿਆ ਗਿਆ ਸੀ ਤਾਂ ਸਾਡੇ ਬਜ਼ੁਰਗ ਰਾਏ ਕੱਲ੍ਹਾ ਵੱਲੋਂ ਆਪਣੀ ਕੇਵਲ ਰਿਆਸਤ ਹੀ ਨਹੀਂ ਸਗੋਂ ਸਮੁੱਚੇ ਪਰਿਵਾਰ ਦੀ ਜਾਨ ਦਾਅ ’ਤੇ ਲਗਾ ਕੇ ਗੁਰੂ ਸਾਹਿਬ ਦੀ ਸੇਵਾ ਕਰਨੀ ਵੀ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖੀ ਹੋਈ ਹੈ। ਰਾਏ ਅਜ਼ੀਜ਼ ਉੱਲ੍ਹਾ ਖਾਨ ਸਰੀ ਦੇ ਨਾਲ ਲੱਗਦੇ ਕਸਬਾ ਲੈਂਗਲੀ ਵਿਖੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ’ਚ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕਰਵਾਏ ਗਏ ਧਾਰਮਿਕ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਪੁੱਜੇ ਸਨ।

Advertisement

ਉਨ੍ਹਾਂ ਸੰਗਤਾਂ ਨੂੰ ਰਾਏ ਕੱਲ੍ਹਾ ਵੇਲੇ ਦਾ ਸਮੁੱਚਾ ਇਤਿਹਾਸ ਅਤੇ ਗੁਰੂ ਸਾਹਿਬ ਵੱਲੋਂ ਪਰਿਵਾਰ ਦੀ ਸੇਵਾ ਤੋਂ ਖੁਸ਼ ਹੋ ਕੇ ਪਵਿੱਤਰ ਗੰਗਾ ਸਾਗਰ ਅਤੇ ਇੱਕ ਸ੍ਰੀ ਸਾਹਿਬ ਪਰਿਵਾਰ ਨੂੰ ਦੇਣ ਬਾਰੇ ਵੀ ਦੱਸਿਆ। ਉਨ੍ਹਾਂ ਦੇਸ਼ ਦੀ ਵੰਡ ਤੋਂ ਬਾਅਦ ਪਵਿੱਤਰ ਗੰਗਾ ਸਾਗਰ ਦੀ ਸਾਂਭ ਸੰਭਾਲ ਬਾਰੇ ਵੀ ਸਮੁੱਚੀ ਜਾਣਕਾਰੀ ਦਿੱਤੀ।

Advertisement

ਸਮਾਗਮ ਦੀ ਸਮਾਪਤੀ ਦੌਰਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਦਿੱਲੀ, ਕਥਾਵਾਚਕ ਭਾਈ ਸਤਿਨਾਮ ਸਿੰਘ ਅਤੇ ਭਾਈ ਸੁਖਦੇਵ ਸਿੰਘ ਨੇ ਵੀ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਕਥਾਵਾਚਕ ਭਾਈ ਸਤਿਨਾਮ ਸਿੰਘ, ਭਾਈ ਮਨੀ ਸਿੰਘ ਜੀ ਦੇ ਵੰਸ਼ ਵਿੱਚੋਂ ਹਨ, ਜਿਨ੍ਹਾਂ ਦਾ ਬੰਦ ਬੰਦ ਕੱਟਿਆ ਗਿਆ ਸੀ। ਗੁਰਦੁਆਰਾ ਕਮੇਟੀ ਵੱਲੋਂ ਰਾਏ ਅਜ਼ੀਜ਼ ਉੱਲਾ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ, ਰਣਜੀਤ ਸਿੰਘ ਸੋਹੀਆਂ, ਜੋਗਿੰਦਰ ਸਿੰਘ ਭੁੱਲਰ, ਹਰਦੀਪ ਸਿੰਘ ਭੋਗਲ, ਗੁਰਪ੍ਰੀਤ ਸਿੰਘ ਤਲਵੰਡੀ, ਜਸਦੀਪ ਸਿੰਘ ਗਿੱਲ ਹੰਬੜਾਂ, ਸੁਖਦੇਵ ਸਿੰਘ ਖਾਲਸਾ, ਬਹਾਦਰ ਸਿੰਘ ਜਨੇਤਪੁਰਾ, ਜਸਵਿੰਦਰ ਸਿੰਘ ਬਾਸੀ, ਚਰਨਪ੍ਰੀਤ ਸਿੰਘ ਭੁੱਲਰ, ਅਮਰਿੰਦਰ ਸਿੰਘ ਰਾਏਕੋਟ ਅਤੇ ਬਨਜੋਤ ਸਿੰਘ ਸੰਘੇੜਾ ਵੀ ਹਾਜ਼ਰ ਸਨ।

ਸੰਪਰਕ: 77898-09196

Advertisement
×