DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਾਹਿਤਕਾਰ ਡਾ. ਸੁਖਦੇਵ ਸਿੰਘ ਝੰਡ ਦਾ ਸਨਮਾਨ

ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਇਕੱਤਰਤਾ ਕੋਸੋ ਹਾਲ ਵਿੱਚ ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ, ਸਾਹਿਤਕਾਰ ਡਾ. ਸੁਖਦੇਵ ਸਿੰਘ ਝੰਡ ਅਤੇ ਜਗਦੀਸ਼ ਕੌਰ ਝੰਡ ਦੀ ਪ੍ਰਧਾਨਗੀ ਵਿੱਚ ਹੋਈ। ਇਕੱਤਰਤਾ ਵਿੱਚ ਪੰਜਾਬੀ ਸਾਹਿਤ ਸਭਾ ਕੈਲਗਰੀ ਵੱਲੋਂ ਡਾ. ਸੁਖਦੇਵ ਸਿੰਘ...

  • fb
  • twitter
  • whatsapp
  • whatsapp
Advertisement

ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਇਕੱਤਰਤਾ ਕੋਸੋ ਹਾਲ ਵਿੱਚ ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ, ਸਾਹਿਤਕਾਰ ਡਾ. ਸੁਖਦੇਵ ਸਿੰਘ ਝੰਡ ਅਤੇ ਜਗਦੀਸ਼ ਕੌਰ ਝੰਡ ਦੀ ਪ੍ਰਧਾਨਗੀ ਵਿੱਚ ਹੋਈ। ਇਕੱਤਰਤਾ ਵਿੱਚ ਪੰਜਾਬੀ ਸਾਹਿਤ ਸਭਾ ਕੈਲਗਰੀ ਵੱਲੋਂ ਡਾ. ਸੁਖਦੇਵ ਸਿੰਘ ਝੰਡ ਨੂੰ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਡਾ. ਸੁਖਦੇਵ ਸਿੰਘ ਝੰਡ ਦੀ ਜੀਵਨੀ ਅਤੇ ਸਾਹਿਤਕ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਡਾ. ਝੰਡ ਲੰਮਾ ਸਮਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਲਾਇਬ੍ਰੇਰੀਅਨ ਦੇ ਤੌਰ ’ਤੇ ਸੇਵਾਵਾਂ ਨਿਭਾ ਚੁੱਕੇ ਹਨ। ਸੁਖਦੇਵ ਸਿੰਘ ਝੰਡ ਨੇ ‘ਪੰਜਾਬ ਦੇ ਲੋਕ ਰੁੱਖ’, ‘ਸਾਡੇ ਰੁੱਖ’, ‘ਉੱਤਰੀ ਅਮਰੀਕਨ ਰੁੱਖ’, ‘ਕਦੋਂ’ (ਕਾਵਿ ਸੰਗ੍ਰਹਿ), ‘ਪੱਤੇ ਤੇ ਪਰਛਾਵੇਂ’ (ਸਵੈ ਜੀਵਨੀ) ਅਤੇ ‘ਪੁਰਖਿਆਂ ਦਾ ਦੇਸ਼’ ਸਫ਼ਰਨਾਮਾ ਲਿਖਿਆ ਹੈ।

Advertisement

ਡਾ. ਸੁਖਦੇਵ ਸਿੰਘ ਝੰਡ ਨੇ ਹਾਜ਼ਰੀਨ ਦੇ ਰੂਬਰੂ ਹੁੰਦਿਆਂ ਆਪਣੇ ਸਮੁੱਚੇ ਜੀਵਨ, ਆਪਣੇ ਜੀਵਨ ਦੇ ਵਿੰਗੇ ਟੇਢੇ ਰਾਹਾਂ ਤੇ ਉਤਰਾਅ- ਚੜ੍ਹਾਅ ਦਾ ਖੁੱਲ੍ਹਮ ਖੁੱਲ੍ਹਾ ਵਰਣਨ ਕੀਤਾ ਜੋ ਹਾਜ਼ਰੀਨ ਲਈ ਰਾਹ ਦਸੇਰਾ ਹੋ ਨਿੱਬੜਿਆ।

Advertisement

ਰਚਨਾਵਾਂ ਦੇ ਦੌਰ ਵਿੱਚ ਜਸਵੀਰ ਸਿੰਘ ਸਹੋਤਾ, ਗਿੱਲ ਸੁਖ ਮੰਦਰ, ਸੁਰਿੰਦਰ ਢਿੱਲੋਂ, ਚਰਨਦੀਪ ਕੌਰ, ਰਵੀ ਜਨਾਗਲ, ਮਨਿੰਦਰ ਕੌਰ, ਰਮਨ ਗਿੱਲ, ਸੁਰਿੰਦਰ ਗੀਤ, ਗੁਰਚਰਨ ਕੌਰ ਥਿੰਦ, ਜਰਨੈਲ ਤੱਗੜ, ਲਖਵਿੰਦਰ ਸਿੱਧੂ, ਮਨਮੋਹਨ ਬਾਠ, ਅਲਬੇਲ ਬਰਾੜ, ਸਰਬਜੀਤ ਉੱਪਲ, ਜੀਰ ਸਿੰਘ ਬਰਾੜ, ਦਰਸ਼ਨ ਸਿੰਘ ਮਹਿਰੋਕ, ਮਾਸਟਰ ਹਰਭਜਨ ਸਿੰਘ, ਗੁਰਦੀਪ ਸਿੰਘ ਧਾਲੀਵਾਲ, ਮਨਮੋਹਨ ਸਿੰਘ ਬਾਠ ਆਦਿ ਨੇ ਭਾਗ ਲਿਆ।

ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੇ ਆਪਣੀ ਇੱਕ ਗ਼ਜ਼ਲ ਤਰੰਨਮ ਵਿੱਚ ਪੇਸ਼ ਕੀਤੀ ਅਤੇ ਡਾ. ਝੰਡ ਅਤੇ ਉਨ੍ਹਾਂ ਦੀ ਪਤਨੀ ਜਗਦੀਸ਼ ਕੌਰ ਝੰਡ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਪੰਜਾਬੀ ਸਾਹਿਤ ਸਭਾ ਕੈਲਗਰੀ ’ਚ ਆਉਂਦੇ ਰਹਿਣਗੇ। ਇਸ ਤੋਂ ਇਲਾਵਾ ਜਗਦੇਵ ਸਿੰਘ ਸਿੱਧੂ, ਗੁਰਬਖ਼ਸ਼ ਸਿੰਘ ਗਿੱਲ, ਜਸਵੰਤ ਸਿੰਘ ਕਪੂਰ, ਮਲਿਕ ਆਰਿਫ਼ ਅਤੇ ਹਰਮਿੰਦਰ ਸਿੰਘ ਨੇ ਹਾਜ਼ਰੀ ਲਗਵਾਈ।

ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਲਗਰੀ

Advertisement
×