DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Historic Defense Deal: ਜਰਮਨੀ ਦੀ TKMS ਕੈਨੇਡਾ ਲਈ ਬਣਾਏਗੀ 12 ਨਵੀਆਂ ਪਣਡੁੱਬੀਆਂ

ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਰੱਖਿਆ ਖ਼ਰੀਦ ਪ੍ਰਾਜੈਕਟ; 2034 ਤੱਕ ਪਹਿਲੀਆਂ ਚਾਰ ਪਣਡੁੱਬੀਆਂ ਮਿਲਣ ਦੀ ਉਮੀਦ

  • fb
  • twitter
  • whatsapp
  • whatsapp
featured-img featured-img
ਇਤਿਹਾਸਕ ਰੱਖਿਆ ਸੌਦਾ: ਜਰਮਨੀ ਦੀ TKMS ਕੈਨੇਡਾ ਲਈ ਬਣਾਏਗੀ 12 ਨਵੀਆਂ ਪਣਡੁੱਬੀਆਂ
Advertisement

ਕੈਨੇਡਾ ਸਰਕਾਰ ਨੇ ਰਾਇਲ ਕੈਨੇਡੀਅਨ ਨੇਵੀ ਦੇ ਪੁਰਾਣੇ ਹੋ ਰਹੇ ਪਣਡੁੱਬੀ ਬੇੜੇ ਦੀ ਥਾਂ ਨਵੀਆਂ ਪਣਡੁੱਬੀਆਂ ਖ਼ਰੀਦਣ ਲਈ ਜਰਮਨੀ ਦੀ ‘ਥਾਇਸਨਕਰੁਪ ਮਰੀਨ ਸਿਸਟਮਜ਼’ (TKMS) ਨੂੰ ਤਰਜੀਹੀ ਸਪਲਾਇਰ ਵਜੋਂ ਚੁਣਿਆ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਮਵਾਰ ਨੂੰ ਹੈਲੀਫ਼ੈਕਸ ਸਥਿਤ ਕੈਨੇਡੀਅਨ ਹਥਿਆਰਬੰਦ ਬਲਾਂ ਦੇ ਅੱਡੇ ਦੇ ਦੌਰੇ ਦੌਰਾਨ ਇਹ ਅਹਿਮ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰ ਹੁਣ ਵੱਧ ਤੋਂ ਵੱਧ 12 ਪਣਡੁੱਬੀਆਂ ਦੀ ਖ਼ਰੀਦ ਲਈ ਟੀ.ਕੇ.ਐੱਮ.ਐੱਸ. (TKMS) ਨਾਲ ਰਸਮੀ ਗੱਲਬਾਤ ਸ਼ੁਰੂ ਕਰੇਗੀ।

ਪ੍ਰਧਾਨ ਮੰਤਰੀ ਕਾਰਨੀ ਨੇ ਸਪਸ਼ਟ ਕੀਤਾ ਕਿ ਇਹ ਗੱਲਬਾਤ ਵਪਾਰਕ ਤੌਰ 'ਤੇ ਬੇਹੱਦ ਸੰਵੇਦਨਸ਼ੀਲ ਹੈ, ਇਸ ਲਈ ਇਸ ਦੀਆਂ ਸ਼ਰਤਾਂ ਜਨਤਕ ਨਹੀਂ ਕੀਤੀਆਂ ਜਾਣਗੀਆਂ ਅਤੇ ਅੰਤਿਮ ਸਮਝੌਤਾ ਹੋਣ ਤੋਂ ਪਹਿਲਾਂ ਕੁੱਲ ਲਾਗਤ ਦਾ ਖ਼ੁਲਾਸਾ ਨਹੀਂ ਕੀਤਾ ਜਾਵੇਗਾ। ਹਾਲਾਂਕਿ, ਉਨ੍ਹਾਂ ਭਰੋਸਾ ਦਿੱਤਾ ਕਿ ਇਸ ਖ਼ਰੀਦ ਲਈ ਲੋੜੀਂਦਾ ਫ਼ੰਡ ਪਹਿਲਾਂ ਹੀ ਸੰਘੀ ਬਜਟ ਵਿੱਚ ਰੱਖਿਆ ਗਿਆ ਹੈ ਅਤੇ ਇਹ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਰੱਖਿਆ ਖ਼ਰੀਦ ਪ੍ਰਾਜੈਕਟ ਹੋਵੇਗਾ।

Advertisement

ਕੈਨੇਡਾ ਵਿੱਚ ਉਦਯੋਗਿਕ ਨਿਵੇਸ਼ ਦੀ ਸ਼ਰਤ ਅਤੇ ਨਵੀਆਂ ਪਣਡੁੱਬੀਆਂ ਦਾ ਟੀਚਾ

ਸਮਝੌਤੇ ਦੀ ਇੱਕ ਮਹੱਤਵਪੂਰਨ ਸ਼ਰਤ ਇਹ ਰੱਖੀ ਗਈ ਹੈ ਕਿ ਕੈਨੇਡਾ ਵੱਲੋਂ ਕੀਤੇ ਜਾਣ ਵਾਲੇ ਨਿਵੇਸ਼ ਦੇ ਬਰਾਬਰ ਹੀ ਉਦਯੋਗਿਕ ਨਿਵੇਸ਼ ਜਰਮਨ ਕੰਪਨੀ ਵੱਲੋਂ ਕੈਨੇਡਾ ਦੇ ਅੰਦਰ ਕੀਤਾ ਜਾਵੇਗਾ, ਜਿਸ ਨਾਲ ਇੱਥੋਂ ਦੇ ਰੱਖਿਆ ਉਦਯੋਗ, ਸਪਲਾਈ ਲੜੀ (ਸਪਲਾਈ ਚੇਨ) ਅਤੇ ਉੱਚ-ਹੁਨਰਮੰਦ ਰੁਜ਼ਗਾਰ ਨੂੰ ਵੱਡਾ ਉਤਸ਼ਾਹ ਮਿਲੇਗਾ। ਸਰਕਾਰ ਦਾ ਟੀਚਾ ਸਾਲ 2027 ਦੇ ਅੰਤ ਤੱਕ ਇਸ ਠੇਕੇ ਨੂੰ ਅੰਤਿਮ ਰੂਪ ਦੇਣ ਦਾ ਹੈ। ਯੋਜਨਾ ਮੁਤਾਬਕ ਪਹਿਲੀਆਂ ਚਾਰ ਪਣਡੁੱਬੀਆਂ 2034 ਤੱਕ ਰਾਇਲ ਕੈਨੇਡੀਅਨ ਨੇਵੀ ਨੂੰ ਸੌਂਪੀਆਂ ਜਾਣਗੀਆਂ, ਜਦਕਿ ਮੌਜੂਦਾ ਵਿਕਟੋਰੀਆ-ਕਲਾਸ ਪਣਡੁੱਬੀਆਂ ਨੂੰ 2035 ਤੱਕ ਸੇਵਾ ਤੋਂ ਬਾਹਰ ਕੀਤੇ ਜਾਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਵੇਲੇ ਕੈਨੇਡਾ ਕੋਲ ਵਿਕਟੋਰੀਆ ਸ਼੍ਰੇਣੀ ਦੀਆਂ ਚਾਰ ਪਣਡੁੱਬੀਆਂ ਹਨ, ਪਰ ਉਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਕਾਰਜਸ਼ੀਲ ਹੈ, ਜਦੋਂਕਿ ਬਾਕੀਆਂ ਦੇ ਪੁਰਜ਼ੇ ਲਾਹ ਕੇ ਕੰਮ ਚਲਾਇਆ ਜਾ ਰਿਹਾ ਹੈ।

Advertisement

ਦੱਖਣੀ ਕੋਰੀਆ ਦੀ ਕੰਪਨੀ ‘ਰਿਜ਼ਰਵ’ ’ਤੇ ਅਤੇ 212CD ਸ਼੍ਰੇਣੀ ਦੀਆਂ ਖ਼ੂਬੀਆਂ

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੱਖਣੀ ਕੋਰੀਆ ਦੀ 'ਹੈਨਵਾ ਓਸ਼ਨ' (Hanwha Ocean) ਨੂੰ ਰਾਖਵਾਂ ਸਪਲਾਇਰ (Reserve Supplier) ਰੱਖਿਆ ਗਿਆ ਹੈ। ਜੇਕਰ ਕਿਸੇ ਕਾਰਨ ਟੀ.ਕੇ.ਐੱਮ.ਐੱਸ. ਨਾਲ ਗੱਲਬਾਤ ਸਫ਼ਲ ਨਹੀਂ ਹੁੰਦੀ, ਤਾਂ ਸਰਕਾਰ ਹੈਨਵਾ ਓਸ਼ਨ ਨਾਲ ਸਮਝੌਤੇ ਵੱਲ ਕਦਮ ਵਧਾਏਗੀ। ਉਨ੍ਹਾਂ ਮੰਨਿਆ ਕਿ ਦੋਵੇਂ ਕੰਪਨੀਆਂ ਬਹੁਤ ਮਜ਼ਬੂਤ ਦਾਅਵੇਦਾਰ ਸਨ, ਜਿਸ ਕਾਰਨ ਫ਼ੈਸਲਾ ਕਰਨਾ ਸੌਖਾ ਨਹੀਂ ਸੀ।

ਸਰਕਾਰ ਮੁਤਾਬਕ ਟੀ.ਕੇ.ਐੱਮ.ਐੱਸ. ਵੱਲੋਂ ਪੇਸ਼ ਕੀਤੀ ਗਈ '212CD ਸ਼੍ਰੇਣੀ' ਦੀਆਂ ਆਧੁਨਿਕ ਪਣਡੁੱਬੀਆਂ ਬਹੁਤ ਘੱਟ ਧੁਨੀ (ਅਵਾਜ਼) ਅਤੇ ਘੱਟ ਚੁੰਬਕੀ ਨਿਸ਼ਾਨ ਛੱਡਦੀਆਂ ਹਨ, ਜਿਸ ਕਾਰਨ ਇਹ ਦੁਸ਼ਮਣ ਦੇ ਸੋਨਾਰ ਸਿਸਟਮ ਤੋਂ ਬਚਣ ਦੀ ਵਿਸ਼ੇਸ਼ ਸਮਰੱਥਾ ਰੱਖਦੀਆਂ ਹਨ। ਇਹ ਪਣਡੁੱਬੀਆਂ ਐਟਲਾਂਟਿਕ, ਪ੍ਰਸ਼ਾਂਤ ਅਤੇ ਆਰਕਟਿਕ ਖੇਤਰਾਂ ਵਿੱਚ ਗਸ਼ਤ, ਖ਼ੁਫ਼ੀਆ ਨਿਗਰਾਨੀ ਅਤੇ ਨਾਟੋ (NATO) ਸਹਿਯੋਗੀਆਂ ਨਾਲ ਸਾਂਝੇ ਅਭਿਆਨਾਂ ਲਈ ਵਰਤੀਆਂ ਜਾਣਗੀਆਂ।

ਜਰਮਨੀ ਅਤੇ ਨਾਰਵੇ ਲਈ ਬਣ ਰਹੀਆਂ ਪਣਡੁੱਬੀਆਂ ਦੇ ਉਤਪਾਦਨ ਕ੍ਰਮ (ਪ੍ਰੋਡਕਸ਼ਨ ਸੀਕੁਐਂਸ) ਵਿੱਚ ਤਬਦੀਲੀ ਕਰਨ ਦੀ ਕੰਪਨੀ ਦੀ ਪੇਸ਼ਕਸ਼ ਕਾਰਨ ਹੀ ਕੈਨੇਡਾ ਨੂੰ 2034 ਤੱਕ ਪਹਿਲੀ ਖੇਪ ਮਿਲਣੀ ਸੰਭਵ ਹੋ ਸਕੇਗੀ। ਟੀ.ਕੇ.ਐੱਮ.ਐੱਸ. ਯੂਰਪ ਵਿੱਚ ਰਵਾਇਤੀ ਪਣਡੁੱਬੀਆਂ ਦੀ ਪ੍ਰਮੁੱਖ ਨਿਰਮਾਤਾ ਕੰਪਨੀ ਹੈ। ਇੱਕੋ ਮਾਡਲ ਦੀ ਵਰਤੋਂ ਹੋਣ ਕਾਰਨ ਕੈਨੇਡਾ, ਜਰਮਨੀ ਅਤੇ ਨਾਰਵੇ ਵਿਚਾਲੇ ਸਿਖਲਾਈ, ਰੱਖ-ਰਖਾਅ ਅਤੇ ਫ਼ੌਜੀ ਸੰਚਾਲਨ ਵਿੱਚ ਬਿਹਤਰ ਤਾਲਮੇਲ ਬਣਿਆ ਰਹੇਗਾ।

Advertisement
×