DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਿੰਦੀ ਕਵੀ ਅਨਿਲ ਵਰਮਾ ਇਪਸਾ ਸਾਹਿਤ ਐਵਾਰਡ ਨਾਲ ਸਨਮਾਨਿਤ

ਸਰਬਜੀਤ ਸਿੰਘ ਬ੍ਰਿਸਬੇਨ: ਇੰਡੋ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਕਰਵਾਏ ਜਾ ਰਹੇ ਭਾਰਤੀ ਸਾਹਿਤ ਉਤਸਵ 2026 ਤਹਿਤ ‘ਇਪਸਾ ਲਿਟਰੇਚਰ ਐਵਾਰਡ’ ਸਮਾਗਮ ਇਨਾਲਾ ਵਿਖੇ ਸਥਿਤ ਇੰਡੋਜ਼ ਪੰਜਾਬੀ ਲਾਇਬ੍ਰੇਰੀ ਬ੍ਰਿਸਬੇਨ ਵਿੱਚ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ...

  • fb
  • twitter
  • whatsapp
  • whatsapp
Advertisement

ਸਰਬਜੀਤ ਸਿੰਘ

ਬ੍ਰਿਸਬੇਨ: ਇੰਡੋ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਕਰਵਾਏ ਜਾ ਰਹੇ ਭਾਰਤੀ ਸਾਹਿਤ ਉਤਸਵ 2026 ਤਹਿਤ ‘ਇਪਸਾ ਲਿਟਰੇਚਰ ਐਵਾਰਡ’ ਸਮਾਗਮ ਇਨਾਲਾ ਵਿਖੇ ਸਥਿਤ ਇੰਡੋਜ਼ ਪੰਜਾਬੀ ਲਾਇਬ੍ਰੇਰੀ ਬ੍ਰਿਸਬੇਨ ਵਿੱਚ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ ਸਾਹਿਤ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।

Advertisement

ਸਮਾਗਮ ਦਾ ਮੁੱਖ ਆਕਰਸ਼ਣ ਹਿੰਦੀ ਕਵੀ ਅਨਿਲ ਵਰਮਾ ਨੂੰ ‘ਦਸਵੇਂ ਇਪਸਾ ਲਿਟਰੇਚਰ ਐਵਾਰਡ’ ਨਾਲ ਸਨਮਾਨਿਤ ਕਰਨਾ ਰਿਹਾ। ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਾਹਿਤਕ ਸੇਵਾ ਅਤੇ ਰਚਨਾਤਮਕ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਇਪਸਾ ਵੱਲੋਂ ਇਹ ਮਾਣਮੱਤਾ ਸਨਮਾਨ ਭੇਟ ਕੀਤਾ ਗਿਆ। ਰੁਪਿੰਦਰ ਸੋਜ਼ ਨੇ ਅਨਿਲ ਵਰਮਾ ਦੀ ਸਾਹਿਤਕ ਯਾਤਰਾ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਪ੍ਰਭਾਵਸ਼ਾਲੀ ਵਿਚਾਰ ਸਾਂਝੇ ਕੀਤੇ ਗਏ। ਸਿਡਨੀ ਤੋਂ ਵਿਸ਼ੇਸ਼ ਰੂਪ ਵਿੱਚ ਬੁਲਾਏ ਗਏ ਸਮਾਗਮ ਦੇ ਮੁੱਖ ਮਹਿਮਾਨ ਕਵੀ ਅਨਿਲ ਵਰਮਾ ਨੇ ਤਰੰਨਮ ਵਿੱਚ ਕਵਿਤਾਵਾਂ ਗਾ ਕੇ ਮਾਹੌਲ ਨੂੰ ਸੁਹਾਵਣਾ ਬਣਾ ਦਿੱਤਾ।

Advertisement

ਸਮਾਗਮ ਦੀ ਸ਼ੁਰੂਆਤ ਤਰਕਸ਼ੀਲ ਲੇਖਕ ਮਨਜੀਤ ਬੋਪਰਾਏ ਵੱਲੋਂ ਦਿੱਤੇ ਗਈ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ਵਿੱਚ ਉਨ੍ਹਾਂ ਨੇ ਆਏ ਹੋਏ ਮਹਿਮਾਨਾਂ, ਸਾਹਿਤਕਾਰਾਂ ਅਤੇ ਸਰੋਤਿਆਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਅਨਿਲ ਵਰਮਾ ਵੱਲੋਂ ਸ਼ਮਾਂ ਰੌਸ਼ਨ ਕਰਕੇ ਸਮਾਗਮ ਦਾ ਰਸਮੀ ਰੂਪ ਵਿੱਚ ਆਗਾਜ਼ ਕੀਤਾ ਗਿਆ। ਸਮਾਗਮ ਦੇ ਪਹਿਲੇ ਭਾਗ ਵਿੱਚ ਸਰਬਜੀਤ ਸੋਹੀ, ਸ਼ੋਇਬ ਜ਼ਾਇਦੀ, ਰੁਪਿੰਦਰ ਸੋਜ਼, ਪੁਸ਼ਪਿੰਦਰ ਤੂਰ, ਨਿਰਮਲ ਸਿੰਘ ਦਿਓਲ, ਸਹਿਜਦੀਪ ਸਰਾਂ ਵੱਲੋਂ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਦਾਦ ਮਿਲੀ। ਨੀਤੂ ਸਿੰਘ ਸੁਹਾਗ ਵੱਲੋਂ ਸਟੇਜ ’ਤੇ ਕੁਝ ਸ਼ਿਅਰਾਂ ਨਾਲ ਆਪਣੀ ਹਾਜ਼ਰੀ ਲਵਾਈ ਗਈ। ਸਮਾਗਮ ਦੇ ਦੂਜੇ ਭਾਗ ਵਿੱਚ ਤ੍ਰੈ-ਭਾਸ਼ਾਈ ਕਵੀ ਦਰਬਾਰ ਵਿੱਚ ਉਰਦੂ ਸ਼ਾਇਰ ਵਕਾਸ ਅਹਿਮਦ, ਫਾਦੀਆ ਵਹੀਮ, ਹਿੰਦੀ ਕਵੀ ਕਿਸ਼ੋਰ ਮਿਸ਼ਰਾ, ਪੰਕਲ ਅਗਰਵਾਲ ਅਤੇ ਮੈਲਬੌਰਨ ਤੋਂ ਆਏ ਪੰਜਾਬੀ ਕਵੀ ਅਮਰੀਕ ਚੰਨ ਅਤੇ ਹਰਪਾਲ ਨਾਗਰਾ ਨੇ ਆਪੋ ਆਪਣੀਆਂ ਭਾਸ਼ਾਵਾਂ ਦੀ ਪ੍ਰਤੀਨਿਧਤਾ ਕਰਦਿਆਂ ਆਪਣੀ ਜ਼ਿਕਰਯੋਗ ਹਾਜ਼ਰੀ ਲਵਾਈ।

ਸਮਾਗਮ ਦੀ ਸਟੇਜ ਦਾ ਸੰਚਾਲਨ ਜਸਕਰਨ ਸ਼ੀਂਹ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ਬਿਕਰਮਜੀਤ ਚੰਦੀ, ਪਾਲ ਰਾਊਕੇ, ਸੁਮੀਤ ਸਿੰਘ ਦਿਓ, ਜਸਪਾਲ ਸਿੰਘ ਸੰਘੇੜਾ, ਤੇਜਿੰਦਰ ਭੰਗੂ, ਬਲਰਾਜ ਸਿੰਧ ਮਾਝਾ ਯੂਥ ਕਲੱਬ, ਨਿੰਦਰ ਸਿੰਘ ਥਿੰਦ, ਗੁਰਦੀਪ ਜਗੇੜਾ, ਰਿਤਿਕਾ ਅਹੀਰ, ਕੁਲਦੀਪ ਭਾਟੀਆ ਸਮੇਤ ਕਈ ਸਾਹਿਤ ਪ੍ਰੇਮੀ ਅਤੇ ਸਮਾਜ ਸੇਵੀ ਹਾਜ਼ਰ ਸਨ।

Advertisement
×