DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਂ ਬੋਲੀ ਦੇ ਮਹੱਤਵ ’ਤੇ ਚਾਨਣਾ ਪਾਇਆ

ਸਰੀ: ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਹੀਨਾਵਾਰ ਮੀਟਿੰਗ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਰਹੀ। ਸਥਾਨਕ ਸੀਨੀਅਰ ਸੈਂਟਰ ਵਿੱਚ ਹੋਏ ਇਸ ਸਾਹਿਤਕ ਇਕੱਠ ਨੇ ਪੰਜਾਬੀ ਭਾਸ਼ਾ ਦੇ ਮਾਣ, ਵਿਕਾਸ ਅਤੇ ਸੰਭਾਲ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ। ਮੀਟਿੰਗ ਦੀ ਸਾਂਝੀ...

  • fb
  • twitter
  • whatsapp
  • whatsapp
Advertisement

ਸਰੀ: ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਹੀਨਾਵਾਰ ਮੀਟਿੰਗ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਰਹੀ। ਸਥਾਨਕ ਸੀਨੀਅਰ ਸੈਂਟਰ ਵਿੱਚ ਹੋਏ ਇਸ ਸਾਹਿਤਕ ਇਕੱਠ ਨੇ ਪੰਜਾਬੀ ਭਾਸ਼ਾ ਦੇ ਮਾਣ, ਵਿਕਾਸ ਅਤੇ ਸੰਭਾਲ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ। ਮੀਟਿੰਗ ਦੀ ਸਾਂਝੀ ਪ੍ਰਧਾਨਗੀ ਡਾ. ਰਣਜੀਤ ਸਿੰਘ ਪੰਨੂ, ਜਸਵੀਰ ਸਿੰਘ ਭਲੂਰੀਆ ਅਤੇ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਕੀਤੀ।

ਸਾਹਿਤਕ ਦੌਰ ਦੀ ਸ਼ੁਰੂਆਤ ਗੁਰਮੀਤ ਸਿੰਘ ਕਾਲਕਟ ਦੇ ਧਾਰਮਿਕ ਗੀਤ ਨਾਲ ਹੋਈ। ਉਪਰੰਤ ਗ਼ਜ਼ਲਗੋ ਨਰਿੰਦਰ ਬਾਹੀਆ ਨੇ ਆਪਣੀ ਗ਼ਜ਼ਲ ‘ਜੋ ਬੰਦਗੀ ਖ਼ੁਦਾ ਦੀ ਕਰਦੇ ਨੇ ਜਹਾਨ ਅੰਦਰ, ਗੁੜ ਦੀ ਮਿਠਾਸ ਰੱਖਦੇ ਆਪਣੀ ਜ਼ੁਬਾਨ ਅੰਦਰ’ ਰਾਹੀਂ ਮਾਹੌਲ ਨੂੰ ਕਾਵਿ-ਮਈ ਬਣਾ ਦਿੱਤਾ। ਗਿਆਨ ਸਿੰਘ ਕੋਟਲੀ ਨੇ ਦੇਸ਼ ਭਗਤੀ ਦੀ ਕਵਿਤਾ, ਸੁੱਖ ਗੋਹਲਵੜ ਨੇ ਗੀਤ, ਸੁੱਖੀ ਸਿੱਧੂ ਨੇ ਨਜ਼ਮ ਅਤੇ ਜਸਵੀਰ ਭਲੂਰੀਆ ਨੇ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਕਵਿਤਾ ਪੜ੍ਹੀ। ਸੁਰਜੀਤ ਸਿੰਘ ਬਾਠ, ਸੁੱਖਪ੍ਰੀਤ ਬੱਡੋਂ, ਜਗਦੀਪ ਕੌਰ ਨੂਰਾਨੀ, ਮਨਜੀਤ ਸਿੰਘ ਮੱਲਾ, ਇੰਦਰਪਾਲ ਸਿੰਘ ਸੰਧੂ ਅਤੇ ਇੰਦਰਜੀਤ ਸਿੰਘ ਧਾਮੀ ਨੇ ਆਪਣੀਆਂ ਰਚਨਾਵਾਂ ਤੇ ਵਿਚਾਰਾਂ ਰਾਹੀਂ ਹਾਜ਼ਰੀ ਲਵਾਈ। ਸ਼ਾਇਰ ਅਮਰੀਕ ਪਲਾਹੀ ਦੀ ਕਵਿਤਾ ਦੀ ਵੀ ਭਰਪੂਰ ਸ਼ਲਾਘਾ ਹੋਈ।

Advertisement

ਸੁਰਿੰਦਰ ਸਿੰਘ ਜੱਬਲ ਨੇ ਸਰੀ ਦੀਆਂ ਸਾਹਿਤਕ ਸੰਸਥਾਵਾਂ ਦੇ ਯੋਗਦਾਨ ਦੀ ਚਰਚਾ ਕੀਤੀ, ਜਦਕਿ ਬਲਬੀਰ ਸਿੰਘ ਸੰਘਾ ਨੇ ਡਾ. ਮਹਿੰਦਰ ਸਿੰਘ ਰੰਧਾਵਾ ਦੀ ਸ਼ਖ਼ਸੀਅਤ ਬਾਰੇ ਲੇਖ ਪੜ੍ਹਿਆ। ਪੰਜਾਬੀ ਮਾਂ ਬੋਲੀ ਬਾਰੇ ਚਰਚਾ ਕਰਦਿਆਂ ਪੱਤਰਕਾਰ ਕੁਲਵੰਤ ਸਰੋਤਾ ਨੇ ਕਿਹਾ ਕਿ ਪੰਜਾਬੀ ਵਿਸ਼ਵ ਭਰ ਦੀਆਂ ਬੋਲੀਆਂ ਵਿੱਚ 10ਵੇਂ ਸਥਾਨ ’ਤੇ ਹੈ, ਜੋ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ। ਵਿਦਵਾਨ ਪ੍ਰੋ. ਕਸ਼ਮੀਰਾ ਸਿੰਘ ਨੇ ਭਾਸ਼ਾ ਵਿਗਿਆਨਕ ਪੱਖ ਤੋਂ ਸ਼ਬਦਾਂ ਦੇ ਆਦਾਨ-ਪ੍ਰਦਾਨ ਅਤੇ ਅਲੋਪ ਹੋ ਰਹੇ ਪੁਰਾਤਨ ਸ਼ਬਦਾਂ ਬਾਰੇ ਚਿੰਤਾ ਜ਼ਾਹਿਰ ਕੀਤੀ। ਜਸਵੀਰ ਸਿੰਘ ਭਲੂਰੀਆ ਨੇ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਦੀ ਪੰਜਾਬੀ ਲਿੱਪੀ ਬਾਰੇ ਮਹੱਤਵਪੂਰਨ ਖੋਜ ਸਾਂਝੀ ਕੀਤੀ। ਵਿਸ਼ੇਸ਼ ਮਹਿਮਾਨ ਡਾ. ਪੰਨੂ ਨੇ ਸਭਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ।

Advertisement

ਇਸ ਮੌਕੇ ਸਾਬਕਾ ਜੱਜ ਛਿੰਦਰ ਪੁਰੇਵਾਲ, ਕੇ. ਐੱਸ. ਗਿੱਲ, ਮਲਕੀਤ ਸਿੰਘ ਖੰਗੂੜਾ, ਗੁਰਮੁਖ ਸਿੰਘ ਮੋਰਿੰਡਾ, ਜਸਵਿੰਦਰ ਕੌਰ ਬਾਠ, ਰਣਬੀਰ ਸਿੰਘ ਢਿੱਲੋਂ, ਡਾ. ਰਾਜਿੰਦਰ ਸਿੰਘ ਮੁਕਤਸਰ, ਜਗਦੀਪ ਸਿੰਘ ਮਾਛੀ ਕੇ, ਰਾਜਿੰਦਰ ਸਿੰਘ ਕੋਟਲੀ, ਸੁਖਜਿੰਦਰ ਕੌਰ ਸਿੱਧੂ, ਰਣਜੀਤ ਕੌਰ ਸਿੱਧੂ ਅਤੇ ਭਗਵੰਤ ਸਿੰਘ ਅਟਵਾਲ ਵੀ ਹਾਜ਼ਰ ਸਨ। ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਆਪਣੀ ਕਵਿਤਾ ਵੀ ਪੇਸ਼ ਕੀਤੀ।

ਸੰਪਰਕ: +1 604 308 6663

Advertisement
×