DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗੁਰਚਰਨ ਸਿੰਘ ਦਾ ਕਾਵਿ-ਸੰਗ੍ਰਹਿ ਰਿਲੀਜ਼

ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਮੀਟਿੰਗ ਵਿੱਚ ਸਭਾ ਦੇ ਮੈਂਬਰ ਗੁਰਚਰਨ ਸਿੰਘ ਦੀ ਕਾਵਿ-ਪੁਸਤਕ ‘ਅਰਪਨ’ ਰਿਲੀਜ਼ ਕੀਤੀ ਗਈ। ਇਕੱਤਰਤਾ ਦੀ ਸ਼ੁਰੂਆਤ ਸਕੱਤਰ ਗੁਰਚਰਨ ਕੌਰ ਥਿੰਦ ਵੱਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਜਸਵੀਰ ਸਿੰਘ ਸਿਹੋਤਾ, ਗੁਰਚਰਨ ਸਿੰਘ ਹੇਹਰ ਤੇ ਬਲਵਿੰਦਰ...

  • fb
  • twitter
  • whatsapp
  • whatsapp
Advertisement

ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਮੀਟਿੰਗ ਵਿੱਚ ਸਭਾ ਦੇ ਮੈਂਬਰ ਗੁਰਚਰਨ ਸਿੰਘ ਦੀ ਕਾਵਿ-ਪੁਸਤਕ ‘ਅਰਪਨ’ ਰਿਲੀਜ਼ ਕੀਤੀ ਗਈ। ਇਕੱਤਰਤਾ ਦੀ ਸ਼ੁਰੂਆਤ ਸਕੱਤਰ ਗੁਰਚਰਨ ਕੌਰ ਥਿੰਦ ਵੱਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਜਸਵੀਰ ਸਿੰਘ ਸਿਹੋਤਾ, ਗੁਰਚਰਨ ਸਿੰਘ ਹੇਹਰ ਤੇ ਬਲਵਿੰਦਰ ਬਰਾੜ ਮੌਜੂਦ ਸਨ। ਇਸ ਉਪਰੰਤ ਸੁਖਮੰਦਰ ਸਿੰਘ ਗਿੱਲ ਨੇ ਧਾਰਮਿਕ ਗੀਤ ‘ਗੁਰੂ ਗ੍ਰੰਥ ਸਾਹਿਬ ਜੀ ਮਹਾਨ ਹੈ, ਪੰਥ ਮਹਾਰਾਜ ਜੀ ਦੇ ਝੂਲਦੇ ਨਿਸ਼ਾਨ’ ਨਾਲ ਅਗਲੇਰੀ ਕਾਰਵਾਈ ਦੀ ਸ਼ੁਰੂਆਤ ਕੀਤੀ।

ਉਪਰੰਤ ਕਾਵਿ ਸੰਗ੍ਰਹਿ ‘ਅਰਪਨ’ ਬਾਰੇ ਚਰਚਾ ਸ਼ੁਰੂ ਕਰਦਿਆਂ ਸਕੱਤਰ ਨੇ ਕਿਹਾ ਕਿ ਸਾਇੰਸ ਤੇ ਇਤਿਹਾਸ ਦੀ ਮਾਸਟਰ ਡਿਗਰੀ ਲੈ ਕੇ ਅਧਿਆਪਨ ਕਿੱਤੇ ਨੂੰ ਸਮਰਪਿਤ ਅਧਿਆਪਕ ਗੁਰਚਰਨ ਸਿੰਘ ਹੇਹਰ ਗੀਤਾਂ ਦੀ ਛਹਿਬਰ ਲਾਉਣ ਵਾਲਾ ਕਵੀ ਬਣ ਗਿਆ। ਚਰਨਦੀਪ ਕੌਰ ਨੇ ਇਸ ਸਬੰਧੀ ਪੇਪਰ ਪੜ੍ਹਦੇ ਦੱਸਿਆ ਕਿ ਕਵੀ ਦੀ ਕਲਮ ਵਿੱਚ ਰਵਾਨਗੀ ਹੈ, ਕਵਿਤਾਵਾਂ ਸੰਦੇਸ਼ ਦਿੰਦੀਆਂ ਹਨ ਅਤੇ ਵਹਾਅ ਕੇ ਨਾਲ ਲੈ ਤੁਰਦੀਆਂ ਹਨ। ਗੀਤਾਂ ਤੇ ਕਵਿਤਾਵਾਂ ਵਿੱਚ ‘ਸਰਵਾੜ’ ਵਰਗੇ ਸ਼ਬਦਾਂ ਦੀ ਵਰਤੋਂ ਸਾਨੂੰ ਆਪਣੀਆਂ ਜੜਾਂ ਨਾਲ ਜੋੜਦੀਆਂ ਪ੍ਰਤੀਤ ਹੁੰਦੀਆਂ ਹਨ। ਜਗਦੇਵ ਸਿੰਘ ਸਿੱਧੂ ਨੇ ਕਾਵਿ-ਸੰਗ੍ਰਹਿ ਬਾਰੇ ਆਪਣੇ ਵਿਸਥਾਰਤ ਪਰਚੇ ਰਾਹੀਂ ਦਰਸਾਇਆ ਕਿ ਇਸ ਸੰਗ੍ਰਹਿ ਦੇ ਗੀਤਾਂ ਤੇ ਕਵਿਤਾਵਾਂ ਵਿੱਚ ਅਲੰਕਾਰਾਂ ਤੇ ਬਿੰਬਾਂ ਦੀ ਭਰਮਾਰ ਹੈ ਅਤੇ ਬਹਿਰ ਵਜ਼ਨ, ਕਾਫ਼ੀਏ, ਸ਼ਬਦ ਚੋਣ, ਸ਼ਬਦ ਜੜ੍ਹਤ ਤੇ ਰਵਾਨਗੀ ਕਮਾਲ ਦੀ ਹੈ। ਕਾਵਿ ਰਚਨਾਵਾਂ ਧਾਰਮਿਕ, ਸਿਆਸੀ, ਸੱਭਿਆਚਾਰਕ ਅਤੇ ਆਰਥਿਕ ਸਰੋਕਾਰਾਂ ਨੂੰ ਕਲਾਵੇ ਵਿੱਚ ਲੈਂਦੀਆਂ ਹਨ।

Advertisement

ਬਲਵਿੰਦਰ ਬਰਾੜ ਨੇ ਕਿਹਾ ਕਿ ਪੰਜਾਬੀ ਮਾਨਸਿਕਤਾ ਧਾਰਮਿਕ ਪ੍ਰਭਾਵ ਤੋਂ ਬਣੀ ਹੈ, ਕਵੀ ਧਾਰਮਿਕ ਬਿਰਤੀ ਦਾ ਹੋਣ ਕਰਕੇ ਉਸ ਦਾ ਇਹ ਕਾਵਿ-ਸੰਗ੍ਰਹਿ ਪਾਠਕ ਨੂੰ ਨੈਤਿਕਤਾ ਵੱਲ ਮੋੜਨ ਦਾ ਯਤਨ ਕਰਦਾ ਹੈ ਅਤੇ ਉਸ ਨੇ ਸਿੱਖੀ ਸੰਕਲਪ ਨੂੰ ਅੱਗੇ ਲਿਆਂਦਾ ਹੈ। ਜਸਵੀਰ ਸਿਹੋਤਾ ਨੇ ਗੁਰਚਰਨ ਸਿੰਘ ਦੀ ਸਿੱਖੀ ਸੋਚ ਅਤੇ ਸਾਫ਼ ਸੁਥਰੀ ਧਾਰਮਿਕ ਰਹਿਣੀ ਬਹਿਣੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹਾ ਇਨ੍ਹਾਂ ਦੇ ਗੀਤਾਂ ਤੇ ਕਵਿਤਾਵਾਂ ਵਿੱਚ ਵੀ ਪ੍ਰਤੱਖ ਹੈ। ਸੁਰਿੰਦਰ ਢਿੱਲੋਂ ਨੇ ਕਿਹਾ ਕਿ ਕਵਿਤਾ ਨੂੰ ਜਦ ਸੰਗੀਤ ਦੇ ਦਿੱਤਾ ਜਾਵੇ ਤਾਂ ਉਸ ਤੋਂ ਉੱਪਰ ਕੁਝ ਨਹੀਂ ਹੁੰਦਾ। ਉਨ੍ਹਾਂ ਸੰਗੀਤ ਦੀਆਂ ਸੱਤ ਸੁਰਾਂ ਨੂੰ ਬਾਖ਼ੂਬੀ ਵਿਸਥਾਰਤ ਕੀਤਾ।

Advertisement

ਉਪਰੰਤ ਸਭਾ ਦੇ ਕਾਰਜਕਾਰੀ ਮੈਂਬਰਾਂ ਨੇ ਕਾਵਿ-ਸੰਗ੍ਰਹਿ ‘ਅਰਪਨ’ ਨੂੰ ਰਿਲੀਜ਼ ਕਰਨ ਦੀ ਰਸਮ ਨਿਭਾਈ। ਆਪਣੇ ਸੰਬੋਧਨ ਵਿੱਚ ਗੁਰਚਰਨ ਸਿੰਘ ਨੇ ਕਿਹਾ ਕਿ ਮੈਂ ਸਾਹਿਤ ਵਿੱਚ ਕਿਸ ਸਥਾਨ ’ਤੇ ਖੜ੍ਹਾ ਹਾਂ, ਮੈਨੂੰ ਇਸ ਕਿਤਾਬ ਬਾਰੇ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੀਆਂ ਕੁਝ ਰਚਨਾਵਾਂ ਸਾਂਝੀਆਂ ਕੀਤੀਆਂ।

ਇਸ ਤੋਂ ਬਾਅਦ ਹਾਜ਼ਰੀਨ ਵੱਲੋਂ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਗੁਰਦਿਆਲ ਖਹਿਰਾ ਨੇ ਪੰਜਾਬੀ ਬੋਲੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਗੁਰਬਾਣੀ ਨੇ ਅਧਿਆਪਕ ਦਿਵਸ ਨੂੰ ਸਮਰਪਤ ਰਚਨਾ ‘ਅਧਿਆਪਕ ਉਹ ਨਹੀਂ ਜੋ ਸਿਰਫ਼ ਕਿਤਾਬਾਂ ਦੇ ਅੱਖਰ ਪੜ੍ਹਾਵੇ, ਅਧਿਆਪਕ ਉਹ ਹੈ ਜੋ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਵੇ’ ਸਾਂਝੀ ਕੀਤੀ। ਗੁਰਦੀਸ਼ ਗਰੇਵਾਲ ਨੇ ਅਧਿਆਪਕ ਨੂੰ ਮਲਾਹ ਦੱਸਿਆ ਜੋ ਬੇੜੇ ਪਾਰ ਲਾਉਂਦਾ ਹੈ। ਲਖਵਿੰਦਰ ਸਿੰਘ ਸਿੱਧੂ ਅਤੇ ਗੁਰਮੀਤ ਸਿੰਘ ਨੇ ਵੀ ਅਧਿਆਪਕ ਦਿਵਸ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।

ਮਨਿੰਦਰ ਕੌਰ ਨੇ ਆਪਣੀ ਰਚਨਾ ਪੇਸ਼ ਕਰਕੇ ਹਾਜ਼ਰੀ ਲੁਆਈ। ਸੋਹਣ ਸਿੰਘ ਭੁੱਚੋ, ਅਲਬੇਲ ਬਰਾੜ, ਜਤਿੰਦਰ ਸਿੰਘ, ਸੁਖਵਿੰਦਰ ਤੂਰ, ਮਨਮੋਹਨ ਸਿੰਘ ਬਾਠ ਨੇ ਗੀਤ ਗਾਏ। ਇੰਜ: ਜੀਰ ਸਿੰਘ ਬਰਾੜ, ਮੋਹਨ ਸਿੰਘ ਪਪਰਾਲਾ, ਗੁਰਦੀਪ ਧਾਲੀਵਾਲ, ਦਰਸ਼ਨ ਬਰਾੜ, ਮਾਸਟਰ ਹਰਭਜਨ ਸਿੰਘ ਨੇ ਆਪੋ ਆਪਣੇ ਅੰਦਾਜ਼ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਵਰਿੰਦਰ ਕੌਰ ਨੇ 2 ਅਕਤੂਬਰ ਨੂੰ ਏਅਰ ਡਰੀ ਵਿਖੇ ‘ਬਰਟ ਚਰਚ ਥੀਏਟਰ’ ਵਿੱਚ ਖੇਡੇ ਜਾਣ ਵਾਲੇ ਆਪਣੇ ਨਾਟਕ ‘ਇੱਕ ਕਹਾਣੀ ਹੋਰ’ ਬਾਰੇ ਜਾਣਕਾਰੀ ਸਾਂਝੀ ਕੀਤੀ।

ਅੰਤ ਵਿੱਚ ਸਕੱਤਰ ਨੇ ਚਰਨਜੀਵ ਸਿੰਘ, ਸਰਬਜੀਤ ਉੱਪਲ, ਬੱਬਰਜੀਤ ਸਿੰਘ ਸਿੱਧੂ, ਅਨਮੋਲਦੀਪ ਕੌਰ, ਮਨਰਾਜ ਕੌਰ, ਸੁਖਵਿੰਦਰ ਥਿੰਦ, ਰਵੀ ਜਨਾਗਲ, ਰੋਸ਼ਨ ਭੱਟ ਅਤੇ ਅਸ਼ੋਕ ਸੱਗੂ ਦੀ ਵੱਡਮੁੱਲੀ ਹਾਜ਼ਰੀ ਦਾ ਜ਼ਿਕਰ ਕੀਤਾ।

ਖ਼ਬਰ ਸਰੋਤ: ਕੈਲਗਰੀ ਲੇਖਕ ਸਭਾ

Advertisement
×