ਨੌਜਵਾਨ ਕਲਮਾਂ

ਭਾਰਤ ਜਾਈਆਂ, ਅੰਬਰੀਂ ਛਾਈਆਂ

ਭਾਰਤ ਜਾਈਆਂ, ਅੰਬਰੀਂ ਛਾਈਆਂ

ਸੁਖਪ੍ਰੀਤ ਕੌਰ

ਅਜੋਕੀ ਔਰਤ ਹਰ ਖੇਤਰ ਵਿੱਚ ਆਪਣੀ ਪਛਾਣ ਦੇ ਨਵੇਂ ਤੇ ਅਦਭੁਤ ਸਿਰਨਾਵੇਂ ਰੱਖਦੀ ਹੈ। ਸਾਡੇ ਕੋਲ ਔਰਤ ਸ਼ਕਤੀ ਦੀਆਂ ਅਣਗਿਣਤ ਲਾਸਾਨੀ ਮਿਸਾਲਾਂ ਮੌਜੂਦ ਹਨ। ਇਸ ਸਾਲ ਦੇ ‘ਪੁਲਾੜ ਹਫ਼ਤੇ’ (ਸਪੇਸ ਵੀਕ 4 ਤੋਂ 10 ਅਕਤੂਬਰ) ਦਾ ਵਿਸ਼ਾ ‘ਪੁਲਾੜ ਵਿਚ ਔਰਤਾਂ’ (Women in Space) ਵੀ ਪੁਲਾੜ ਵਿਚ ਔਰਤਾਂ ਵੱਲੋਂ ਮਾਰੀਆਂ ਮੱਲਾਂ ਵੱਲ ਧਿਆਨ ਖਿੱਚਦਾ ਹੈ।

ਪੁਲਾੜ ਸ਼ਬਦ ਸੁਣਦਿਆਂ ਹੀ ਸਾਡੇ ਜ਼ਿਹਨ ਵਿਚ ‘ਅੰਬਰਾਂ ਦੀ ਧੀ’ ਕਲਪਨਾ ਚਾਵਲਾ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ, ਜੋ ਪੁਲਾੜ ਯਾਤਰਾ ਕਰਨ ਵਾਲੀ ਪਹਿਲੀ ਭਾਰਤੀ ਮੂਲ ਦੀ ਔਰਤ ਸੀ। 1 ਜੁਲਾਈ, 1961 ਨੂੰ ਪਿਤਾ ਬਨਾਰਸੀ ਦਾਸ ਚਾਵਲਾ ਦੇ ਘਰ ਜਨਮੀ ਕਲਪਨਾ ਨੇ ਆਪਣੇ ਹਿੱਸੇ ਦਾ ਅੰਬਰ ਖ਼ੁਦ ਚੁਣਿਆ। ਬਚਪਨ ਤੋਂ ਹੀ ਤਾਰਿਆਂ, ਜਹਾਜ਼ਾਂ ਵਿਚ ਵਿਸ਼ੇਸ਼ ਰੁਚੀ ਰੱਖਣ ਵਾਲੀ ਕਲਪਨਾ ਆਪਣੇ ਕਾਲਜ ਵਿਚ ਜਹਾਜ਼ਰਾਨੀ ਦੀ ਇੰਜਨੀਅਰਿੰਗ ਕਰਨ ਵਾਲੀ ਇਕਲੌਤੀ ਕੁੜੀ ਸੀ। ਇੱਥੇ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਸ ਦਾ ਆਪਣੇ ਸੁਪਨੇ ਪ੍ਰਤੀ ਦ੍ਰਿੜ੍ਹ ਨਿਸ਼ਚਾ ਉਸ ਨੂੰ ਅਮਰੀਕਾ ਲੈ ਗਿਆ, ਜਿੱਥੇ ਅਗਲੇਰੀ ਸਿੱਖਿਆ ਤੋਂ ਬਾਅਦ ਉਹ ਨਾਸਾ ਵਿਚ ਚੁਣੀ ਗਈ ਤੇ ਉਸ ਨੇ ਆਪਣੇ ਅਰਸ਼ੀਂ ਉੱਡਣ ਦਾ ਆਪਣਾ ਸੁਪਨਾ 19 ਨਵੰਬਰ, 1997 ਨੂੰ ਸਾਕਾਰ ਕੀਤਾ। ਇਸ ਉਡਾਣ ਦੌਰਾਨ ਉਸਨੇ ਧਰਤੀ ਦੁਆਲੇ 252 ਚੱਕਰ ਕੱਢੇ। 2003 ਵਿੱਚ ਫਿਰ ਉਸਨੂੰ ਫਿਰ ਪੁਲਾੜ ਸਫ਼ਰ ਦਾ ਮੌਕਾ ਮਿਲਿਆ ਪਰ ਇਹ ਉਸ ਲਈ ਆਖਰੀ ਉਡਾਣ ਬਣ ਗਈ। ਉਸਦਾ ਸਪੇਸ ਸ਼ਟਲ ਧਰਤੀ ’ਤੇ ਪਹੁੰਚਣ ਤੋਂ 16 ਮਿੰਟ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ‘‘ਮੈਂ ਅੰਤਰਿਕਸ਼ ਲਈ ਹੀ ਬਣੀ ਹਾਂ’’, ਕਹਿਣ ਵਾਲੀ ਕਲਪਨਾ ਹਮੇਸ਼ਾ ਲਈ ਤਾਰਿਆਂ ਦੀ ਦੁਨੀਆਂ ‘ਚ ਜਾ ਵਸੀ। ਅੱਜ ਉਹ ਹਰ ਕੁੜੀ, ਹਰ ਨੌਜਵਾਨ ਲਈ ਪ੍ਰੇਰਨਾਸ੍ਰੋਤ ਹੈ।

ਭਾਰਤੀ-ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼, ਕਲਪਨਾ ਦੀ ਪਹਿਲੀ ਵਾਰਿਸ ਬਣੀ। 19 ਸਤੰਬਰ, 1965 ਨੂੰ ਅਮਰੀਕਾ ਵਿੱਚ ਜਨਮੀ ਸੁਨੀਤਾ ਪਹਿਲਾਂ ਅਮਰੀਕੀ ਫ਼ੌਜ ਦਾ ਹਿੱਸਾ ਸੀ। ਨਾਸਾ ਵਲੋਂ ਉਸ ਨੇ 9 ਦਸੰਬਰ, 2006 ਵਿੱਚ ਸਪੇਸ ਸਟੇਸ਼ਨ ਵੱਲ ਉਡਾਰੀ ਭਰੀ, ਜਿੱਥੇ ਉਹ 195 ਦਿਨ ਰਹੀ। ਚਾਰ ਸਪੇਸਵਾਕਸ ਦੌਰਾਨ 29 ਘੰਟੇ ਕੰਮ ਕੀਤਾ। ਅਜਿਹਾ ਕਰਨ ਵਾਲੀ ਉਹ ਪਹਿਲੀ ਔਰਤ ਸੀ। ਸਪੇਸ ਸਟੇਸ਼ਨ ‘ਤੇ ਦੂਜੀ ਫੇਰੀ ਦੌਰਾਨ ਉਸਨੇ ਹੋਰ ਪੁਲਾੜ ਵਿਚ ਟਰਾਈਐਥਲੋਨ ਪੂਰੀ ਕੀਤੀ। ਸਮੁੱਚੀ ਮਾਨਵ ਜਾਤੀ ਵਿੱਚੋਂ ਅਜਿਹਾ ਕਰਨ ਵਾਲੀ ਉਹ ਪਹਿਲੀ ਸੀ। ਲਗਪਗ 322 ਦਿਨ ਪੁਲਾੜ ਵਿਚ ਬਿਤਾ ਕੇ ਉਹ ਪੁਲਾੜ ਵਿੱਚ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੀ ਦੂਸਰੀ ਮਹਿਲਾ ਹੈ।

ਹਾਲ ਹੀ ਵਿਚ 11 ਜੁਲਾਈ, 2021 ਨੂੰ ਸਿਰੀਸ਼ਾ ਬਾਂਦਲਾ, ਪੁਲਾੜ ਵਿੱਚ ਜਾਣ ਵਾਲੀ ਤੀਜੀ ਭਾਰਤੀ-ਅਮਰੀਕੀ ਮਹਿਲਾ ਹੈ। ਵਰਜਿਨ ਗਲੈਕਟਿਕ ਕੰਪਨੀ ਦੀ ਸਪੇਸ ਫਲਾਈਟ ਰਾਹੀਂ ਉਸਦਾ ਸੁਪਨਾ ਸਾਕਾਰ ਹੋਇਆ, ਜਦਕਿ ਨਜ਼ਰ ਦੀ ਸਮੱਸਿਆ ਕਾਰਨ ਉਹ ਨਾਸਾ ਵਿਚ ਪੁਲਾੜ ਯਾਤਰੀ ਵਜੋਂ ਨਹੀਂ ਚੁਣੀ ਗਈ ਸੀ।

ਭਾਰਤ ਦੇ ਪਹਿਲੀ ਹੀ ਕੋਸ਼ਿਸ਼ ਵਿਚ ਮੰਗਲ ’ਤੇ ਸਫਲਤਾਪੂਰਵਕ ਪਹੁੰਚਣ ਪਿੱਛੇ ਮਹਿਲਾ ਵਿਗਿਆਨੀਆਂ ਦੀ ਵਿਸ਼ੇਸ਼ ਭੂਮਿਕਾ ਰਹੀ। ਇਸ ਮਿਸ਼ਨ ਦੀ ਡਿਪਟੀ ਡਾਇਰੈਕਟਰ ਡਾ. ਰਿਤੂ ਕਰਿਧਾਲ, ਭਾਰਤ ਦੀ ‘ਰਾਕੇਟ ਵੋਮੈਨ’ ਵਜੋਂ ਜਾਣੀ ਜਾਂਦੀ ਹੈ। ਕਲਪਨਾ ਵਾਂਗ ਬਚਪਨ ਵਿੱਚ ਹੀ ਉਸਦਾ ਮਨ ਤਾਰਿਆਂ ਭਰੇ ਅਕਾਸ਼ ਵੱਲ ਮੋਹਿਆ ਗਿਆ। ਇਸ ਤਰ੍ਹਾਂ ਉਸ ਨੇ ਨਾਸਾ ਅਤੇ ਇਸਰੋ ਦੀਆਂ ਗਤੀਵਿਧੀਆਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਇਸਰੋ ਵਿੱਚ ਉਸਦਾ ਸਫ਼ਰ 1997 ਵਿੱਚ ਸ਼ੁਰੂ ਹੋਇਆ।

ਨਾਸਾ ਦਾ ਮੰਗਲ ਮਿਸ਼ਨ 2020 ਦੋ ਹੋਰ ਭਾਰਤੀ-ਅਮਰੀਕੀ ਚਿਹਰੇ ਸੁਰਖੀਆਂ ਵਿੱਚ ਲੈ ਕੇ ਆਇਆ। ਪਹਿਲੀ ਸਵਾਤੀ ਮੋਹਨ ਜਿਸਨੇ ਇਸ ਮਿਸ਼ਨ ਦੇ ‘ਗਾਈਡੈਂਸ ਐਂਡ ਕੰਟਰੋਲ ਓਪਰੇਸ਼ਨਜ਼’ ਦਾ ਸੰਚਾਲਨ ਕੀਤਾ । ਦੂਜੀ ਮਿਸ਼ਨ ਦੇ ਰੋਵਰ ਨੂੰ ਚਲਾਉਣ ਵਾਲੀ ਡਾ. ਵੰਦੀ (ਵੰਦਨਾ) ਵਰਮਾ, ਜੋ ਰੋਵਰ ਡਰਾਈਵਰ ਵਜੋਂ ਜਾਣੀ ਜਾਂਦੀ ਹੈ। ਵਰਮਾ ਪੰਜਾਬ ਦੇ ਹਲਵਾਰਾ ਦੀ ਜੰਮਪਲ ਹੈ। ਪੰਜਾਬ ਇੰਜਨੀਅਰਿੰਗ ਕਾਲਜ ਤੋਂ ਇਲੈਕਟ੍ਰੀਕਲ ਇੰਜਨੀਅਰਿੰਗ ਕਰਨ ਪਿੱਛੋਂ ਅਮਰੀਕਾ ਜਾ ਵਸੀ ਸੀ।

ਇਹ ਹਨ ਉਹ ਔਰਤਾਂ ਜਿੰਨਾ ਭਾਰਤੀ ਔਰਤ ਸ਼ਕਤੀ ਦਾ ਝੰਡਾ ਬ੍ਰਹਿਮੰਡ ’ਚ ਲਹਿਰਾਇਆ। ਸੱਚਮੁਚ ਕਿੰਨਾ ਰੌਚਿਕ ਤੇ ਸ਼ਾਨਦਾਰ ਹੁੰਦਾ ਹੈ ਸੁਪਨੇ ਦੇਖਣਾ, ਉਨ੍ਹਾਂ ਨੂੰ ਪੂਰੇ ਕਰਨ ਦੇ ਜਨੂੰਨ ‘ਚ ਜੀਣਾ ਅਤੇ ਮੰਜ਼ਿਲ ’ਤੇ ਪੁੱਜ ਜਾਣਾ।

-ਖੇੜੀ ਕਲਾਂ (ਸੰਗਰੂਰ)।

ਸੰਪਰਕ: 95019-80617

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਸੁਪਰੀਮ ਕੋਰਟ ਦਾ ਫ਼ੈਸਲਾ

ਸੁਪਰੀਮ ਕੋਰਟ ਦਾ ਫ਼ੈਸਲਾ

ਮੁੱਖ ਖ਼ਬਰਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਚੋਣ ਕਮਿਸ਼ਨ ਨੇ ਗੁਰੂ ਰਵਿਦਾਸ ਜੈਅੰਤੀ ਦੇ ਹਵਾਲੇ ਨਾਲ ਤਰੀਕ ਅੱਗੇ ਪਾਈ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਫ਼ਿਰੋਜ਼ਪੁਰ ਦਿਹਾਤੀ ਤੋਂ ‘ਆਪ’ ਉਮੀਦਵਾਰ ਆਸ਼ੂ ਬੰਗੜ ਕਾਂਗਰਸ ’ਚ ਸ਼ਾਮਲ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਛੇ ਸ਼ਰਧਾਲੂ ਜ਼ਖ਼ਮੀ; ਪਟਨਾ ਸਾਹਿਬ ਤੋਂ ਮੁਹਾਲੀ ਪਰਤ ਰਹੇ ਸਨ ਸ਼ਰਧਾਲੂ

ਸ਼ਹਿਰ

View All