DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਅੰਤਰ-ਰਾਸ਼ਟਰੀ ਔਰਤ ਦਿਵਸ’ ਨੂੰ ਸਮਰਪਿਤ ਇਕੱਤਰਤਾ

ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਮਾਰਚ ਮਹੀਨੇ ਦੀ ਇਕੱਤਰਤਾ ਜੈਨੇਸਿਜ਼ ਸੈਂਟਰ ਵਿੱਚ ਉਪ-ਪ੍ਰਧਾਨ ਗੁਰਦੀਸ਼ ਗਰੇਵਾਲ ਅਤੇ ਸਭਾ ਦੇ ਸੀਨੀਅਰ ਮੈਂਬਰ ਜੁਗਿੰਦਰ ਪੁਰਬਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਕੋਆਰਡੀਨੇਟਰ ਗੁਰਚਰਨ ਥਿੰਦ ਨੇ ਲੰਘ ਚੁੱਕੇ ‘ਅੰਤਰ-ਰਾਸ਼ਟਰੀ ਔਰਤ ਦਿਵਸ’ ਬਾਰੇ...

  • fb
  • twitter
  • whatsapp
  • whatsapp
Advertisement

ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਮਾਰਚ ਮਹੀਨੇ ਦੀ ਇਕੱਤਰਤਾ ਜੈਨੇਸਿਜ਼ ਸੈਂਟਰ ਵਿੱਚ ਉਪ-ਪ੍ਰਧਾਨ ਗੁਰਦੀਸ਼ ਗਰੇਵਾਲ ਅਤੇ ਸਭਾ ਦੇ ਸੀਨੀਅਰ ਮੈਂਬਰ ਜੁਗਿੰਦਰ ਪੁਰਬਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਕੋਆਰਡੀਨੇਟਰ ਗੁਰਚਰਨ ਥਿੰਦ ਨੇ ਲੰਘ ਚੁੱਕੇ ‘ਅੰਤਰ-ਰਾਸ਼ਟਰੀ ਔਰਤ ਦਿਵਸ’ ਬਾਰੇ ਗੱਲਬਾਤ ਨਾਲ ਸ਼ੁਰੂ ਕੀਤੀ।

ਉਨ੍ਹਾਂ ਕਿਹਾ ਕਿ 1909 ਵਿੱਚ ਪਹਿਲੀ ਵਾਰ ਨਿਊਯਾਰਕ ਵਿੱਚ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਵੱਲੋਂ ਔਰਤਾਂ ਦਾ ਇਹ ਦਿਵਸ ਐਲਾਨਿਆ ਗਿਆ ਅਤੇ ਅਗਲੇ ਸਾਲ ਹੀ ਕੋਪਨਹੈਗਨ ਵਿੱਚ ਕਮਿਊਨਿਸਟ ਕਾਰਕੁਨ ਕਲਾਰਾ ਜੈਟਕਿਨ ਵੱਲੋਂ ਇਸ ਦਿਨ ਨੂੰ ‘ਕੰਮਕਾਰੀ ਔਰਤਾਂ’ ਨੂੰ ਸਮਰਪਿਤ ਦਿਨ ਵਜੋਂ ਮਨਾਉਣ ਦਾ ਸੁਝਾਅ ਪੇਸ਼ ਹੋਇਆ। ਉਪਰੰਤ ਯੂਰਪ, ਸੋਵੀਅਤ ਯੂਨੀਅਨ ਤੇ ਹੋਰ ਦੇਸ਼ਾਂ ਸਮੇਤ ਯੂਨਾਈਟਡ ਨੇਸ਼ਨਜ਼ ਨੇ ਵੀ ਇਸ ਨੂੰ ਪ੍ਰਵਾਨਗੀ ਦੇ ਦਿੱਤੀ। ਲਗਪਗ ਸੌ ਸਾਲ ਤੋਂ ਔਰਤਾਂ ਦੀ ਸਮਾਜਿਕ, ਰਾਜਨੀਤਕ, ਆਰਥਿਕ ਤੇ ਨਿੱਜੀ ਆਜ਼ਾਦੀ ਦੇ ਹੱਕਾਂ ਲਈ ਮਨਾਏ ਜਾਣ ਤੋਂ ਬਾਅਦ ਵੀ ਇਸ ਦਿਹਾੜੇ ਨੂੰ ਹਰ ਸਾਲ ਚੇਤੇ ਕਰਨ ਦੀ ਲੋੜ ਪੈ ਰਹੀ ਹੈ, ਕਿਉਂਕਿ ਔਰਤਾਂ ਦੀ ਸਥਿਤੀ ਸੁਧਾਰ ਵੱਲ ਘੱਟ ਤੇ ਨਿਘਾਰ ਵੱਲ ਜ਼ਿਆਦਾ ਜਾ ਰਹੀ ਹੈ। ਇਹ ਦਿਹਾੜਾ ਵਧਾਈ ਸਾਂਝੀ ਕਰਨ ਦਾ ਨਹੀਂ ਹੈ ਬਲਕਿ ਇਸ ਦੀ ਲੋੜ ਨੂੰ ਸਮਝਣਾ ਜ਼ਰੂਰੀ ਹੈ।

Advertisement

ਉਪਰੰਤ ਗੁਰਬਾਣੀ, ਗੁਰਦੀਸ਼ ਗਰੇਵਾਲ, ਬਲਜਿੰਦਰ ਕੌਰ ਧਾਲੀਵਾਲ, ਚਰਨਜੀਤ ਕੌਰ ਅਤੇ ਕਿਰਨ ਕਲਸੀ ਨੇ ਇਸ ਦਿਹਾੜੇ ਨਾਲ ਸਬੰਧਤ ਰਚਨਾਵਾਂ ਸਾਂਝੀਆਂ ਕੀਤੀਆਂ। ਸੰਤੋਸ਼ ਚੀਮਾ, ਅਮਰਜੀਤ ਸੱਗੂ ਤੇ ਕੁਝ ਹੋਰ ਭੈਣਾਂ ਨੇ ਵੀ ਆਪਣੇ ਢੰਗ ਨਾਲ ਹਾਜ਼ਰੀ ਲੁਆਈ।

Advertisement

ਮੀਟਿੰੰਗ ਵਿੱਚ ਐੱਮਐੱਲਏ ਗੁਰਿੰਦਰ ਬਰਾੜ ਦੀ ਹਾਜ਼ਰੀ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਰਹੀ। ਸਭਾ ਦੀਆਂ ਮੈਂਬਰਾਂ ਨੇ ਉਨ੍ਹਾਂ ਨਾਲ ਕੈਲਗਰੀ ਦੇ ਨਾਰਥ ਈਸਟ ਖਿੱਤੇ ਸਬੰਧੀ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ। ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਇੱਥੇ ਲੈਟਰ ਬਾਕਸ ਦੇ ਤਾਲਿਆਂ ਦਾ ਟੁੱਟਣਾ, ਬੈਂਕ ਦੇ ਏ.ਟੀ.ਐੱਮ. ਤੋਂ ਬਜ਼ੁਰਗਾਂ ਨੂੰ ਚਾਕੂ ਵਿਖਾ ਕੇ ਪੈਸੇ ਲੈਣ ਦੀ ਘਟਨਾ, ਤੁਰੀਆਂ ਜਾਂਦੀਆਂ ਔਰਤਾਂ ਤੋਂ ਸੋਨੇ ਦੇ ਗਹਿਣਿਆਂ ਨੂੰ ਹਥਿਆਉਣ ਦੀਆਂ ਘਟਨਾਵਾਂ, ਸ਼ਰੇਆਮ ਕਾਰਾਂ ਦਾ ਚੋਰੀ ਹੋਣਾ, ਅੰਦਰਲੀਆਂ ਗਲੀਆਂ ਵਿੱਚ ਬੇਤਹਾਸ਼ਾ ਤੇਜ਼ ਗੱਡੀਆਂ ਚਲਾਉਣਾ, ਘਰਾਂ ਦੇ ਗਰਾਜਾਂ ਵਿੱਚ ਬੈਠ ਬੇਲੋੜਾ ਖਰੂਦ ਪਾਉਣਾ ਆਦਿ ਸ਼ਾਮਲ ਹਨ। ਜਦੋਂ ਪੁਲੀਸ ਕੋਲ ਇਸ ਸਬੰਧੀ ਫੋਨ ਕੀਤਾ ਜਾਂਦਾ ਹੈ ਤਾਂ ਨਤੀਜੇ ਸੰਤੋਸ਼ਜਨਕ ਨਹੀਂ ਹੁੰਦੇ। ਜੇਕਰ ਇਸ ਹਿੱਸੇ ਵਿੱਚ ਪੁਲੀਸ ਦੀ ਪੈਟਰੋਲਿੰਗ ਵਧਾਉਣ ਦੀ ਗੱਲ ਆਖੀ ਜਾਵੇ ਤਾਂ ਸ਼ਹਿਰ ਵਿੱਚ ਪੁਲੀਸ ਦੀ ਗਿਣਤੀ ਘੱਟ ਹੋਣ ਦੀ ਗੱਲ ਸਾਹਮਣੇ ਆ ਖਲੋਂਦੀ ਹੈ। ਸੋ ਇਸ ਤਰ੍ਹਾਂ ਮੈਂਬਰਾਂ ਵੱਲੋਂ ਬੜੀ ਸੰਜੀਦਗੀ ਨਾਲ ਇਸ ਹਿੱਸੇ ਦੀ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਵੱਲ ਧਿਆਨ ਦੁਆਇਆ ਗਿਆ ਅਤੇ ਇਸ ਸਬੰਧੀ ਪ੍ਰੋਵਿੰਸ ਵੱਲੋਂ ਲੋੜੀਂਦੇ ਕਦਮ ਉਠਾਉਣ ਦੀ ਮੰਗ ਕੀਤੀ ਗਈ।

‘ਹੀਲ ਟੱਚ ਕੇਅਰ ਹੋਮ ਕੰਪਨੀ’ ਵੱਲੋਂ ਖੁਸ਼ਮਨ ਕੌਰ ਸ਼ਾਮਲ ਹੋਏ ਅਤੇ ਵਿਸਥਾਰ ਵਿੱਚ ਇਸ ਕੰਪਨੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਵਧਦੀ ਉਮਰ ਵਿੱਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਲੋੜੀਂਦੇ ਵਿਟਾਮਨ ਦੀ ਯੋਗ ਵਰਤੋਂ ਬਾਰੇ ਸੁਚੇਤ ਕੀਤਾ।

ਖ਼ਬਰ ਸਰੋਤ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ

ਸੰਪਰਕ: 403-402-9635

Advertisement
×