ਆਸਟਰੇਲੀਆ ਵਿੱਚ ਔਰਤ ਦੀ ਹੱਤਿਆ ਦੇ ਮਾਮਲੇ ’ਚ ਭਗੌੜਾ ਪਰਵਾਸੀ ਪੰਜਾਬੀ ਦਿੱਲੀ ’ਚ ਗ੍ਰਿਫਤਾਰ : The Tribune India

ਆਸਟਰੇਲੀਆ ਵਿੱਚ ਔਰਤ ਦੀ ਹੱਤਿਆ ਦੇ ਮਾਮਲੇ ’ਚ ਭਗੌੜਾ ਪਰਵਾਸੀ ਪੰਜਾਬੀ ਦਿੱਲੀ ’ਚ ਗ੍ਰਿਫਤਾਰ

ਆਸਟਰੇਲੀਆ ਪੁਲੀਸ ਨੇ ਐਲਾਨਿਆ ਸੀ 5.3 ਕਰੋੜ ਦਾ ਇਨਾਮ

ਆਸਟਰੇਲੀਆ ਵਿੱਚ ਔਰਤ ਦੀ ਹੱਤਿਆ ਦੇ ਮਾਮਲੇ ’ਚ ਭਗੌੜਾ ਪਰਵਾਸੀ ਪੰਜਾਬੀ ਦਿੱਲੀ ’ਚ ਗ੍ਰਿਫਤਾਰ

ਮੁਲਜ਼ਮ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਂਦੇ ਹੋਏ ਪੁਲੀਸ ਮੁਲਾਜ਼ਮ।

ਮਹਿੰਦਰ ਸਿੰਘ ਰੱਤੀਆਂ

ਮੋਗਾ, 25 ਨਵੰਬਰ

ਆਸਟਰੇਲੀਆ ਪੁਲੀਸ ਨੇ ਅੱਜ ਇਕ ਟਵੀਟ ਰਾਹੀਂ ਦੱਸਿਆ ਕਿ 2018 ਵਿੱਚ ਕੁਇਨਜ਼ਲੈਂਡ ਬੀਚ ’ਤੇ 24 ਸਾਲਾ ਤੋਯਾ ਕੋਰਡਿੰਗਲੇਅ ਨਾਮ ਦੀ ਇੱਕ ਮਹਿਲਾ ਦੀ ਹੱਤਿਆ ਕਰਨ ਵਾਲੇ ਪਰਵਾਸੀ ਪੰਜਾਬੀ ਨੂੰ ਦਿੱਲੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਆਸਟਰੇਲੀਆ ਪੁਲੀਸ ਨੇ ਮੁਲਜ਼ਮ ਦੀ ਸੂਹ ਦੇਣ ਵਾਲੇ ’ਤੇ 5.3 ਕਰੋੜ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਆਸਟਰੇਲੀਆ ਪੁਲੀਸ ਨੇ ਕਿਹਾ ਕਿ ਰਾਜਵਿੰਦਰ ਸਿੰਘ ਦੀ ਹਵਾਲਗੀ ਅਦਾਲਤ ਵਿੱਚ ਸੁਣਵਾਈ ਤੋਂ ਬਾਅਦ ਜਲਦੀ ਹੀ ਹੋਵੇਗੀ। ਉਸ ਨੂੰ ਆਸਟਰੇਲੀਆ ਵਾਪਸ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਉਸ ਨੂੰ ਦਿੱਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਆਸਟਰੇਲੀਆ ਪੁਲੀਸ ਨੇ 3 ਨਵੰਬਰ ਨੂੰ ਇਨਿਸਫੇਲ ਵਿੱਚ ਨਰਸ ਵਜੋਂ ਕੰਮ ਕਰਨ ਵਾਲੇ ਕਥਿਤ ਮੁਲਜ਼ਮ ਰਾਜਵਿੰਦਰ ਸਿੰਘ (38) ਬਾਰੇ ਜਾਣਕਾਰੀ ਦੇਣ ਲਈ ਰਿਕਾਰਡ ਇਕ ਮਿਲੀਅਨ ਡਾਲਰ (5.31 ਕਰੋੜ ਰੁਪਏ) ਦਾ ਇਨਾਮ ਰੱਖਿਆ ਸੀ।

ਮੁਲਜ਼ਮ ਅਤੇ ਮ੍ਰਿਤਕਾ ਦੀਆਂ ਪੁਰਾਣੀਆਂ ਤਸਵੀਰਾਂ।

ਮੁਲਜ਼ਮ ’ਤੇ ਦੋਸ਼ ਹਨ ਕਿ ਉਹ ਤੋਯਾ ਕੋਰਡਿੰਗਲੇਅ ਦੀ ਹੱਤਿਆ ਕਰਨ ਤੋਂ ਬਾਅਦ ਭਾਰਤ ਭੱਜ ਆਇਆ ਸੀ। ਉਸ ਦੀਆਂ ਤਸਵੀਰਾਂ ਪੁਲੀਸ ਵੱਲੋਂ ਜਾਰੀ ਕੀਤੀਆਂ ਗਈਆਂ ਸਨ ਜਦੋਂ ਉਹ 23 ਅਕਤੂਬਰ, 2018 ਨੂੰ ਉਹ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਛੱਡ ਕੇ ਭਾਰਤ ਭੱਜ ਆਇਆ ਸੀ। ਪੁਲੀਸ ਮੁਤਾਬਕ ਆਸਟਰੇਲਿਆ ਰਹਿੰਦੇ ਉਸ ਦੇ ਪਰਿਵਾਰ  ਨੇ ਕਿਹਾ ਸੀ ਕਿ ਰਾਜਵਿੰਦਰ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ ਸੀ ਅਤੇ ਕੰਮ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਮਾਨਸਿਕ ਪ੍ਰੇਸ਼ਾਨੀ ਵਿੱਚ ਸੀ। ਪੁਲੀਸ ਨੂੰ ਸ਼ੱਕ ਹੈ ਕਿ ਉਸ ਨੇ ਪਾਸਪੋਰਟ ਅਤੇ ਵੀਜ਼ਾ ਲੈਣ ਲਈ ਕਥਿਤ ਤੌਰ ’ਤੇ ਜਾਅਲੀ ਪਤੇ ਦੀ ਵਰਤੋਂ ਕੀਤੀ ਹੋ ਸਕਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਵਿਦੇਸ਼ੀ ਯੂਨੀਵਰਸਿਟੀਆਂ ਦੀ ਆਮਦ ਦੇ ਮਸਲੇ

ਵਿਦੇਸ਼ੀ ਯੂਨੀਵਰਸਿਟੀਆਂ ਦੀ ਆਮਦ ਦੇ ਮਸਲੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ