DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

AI ਦੇ ਨਿਯਮਾਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੱਕ, Australia ਦੀ ਵੱਡੀ ਪਹਿਲ

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ (Anthony Albanese) ਨੇ ਨਿਊਯਾਰਕ ਵਿੱਚ ਆਸਟਰੇਲੀਆ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਾਲ 2029-30 ਦੀ ਗ਼ੈਰ-ਸਥਾਈ ਮੈਂਬਰਸ਼ਿਪ ਲਈ ਰਸਮੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਆਸਟਰੇਲੀਆ ਦਾ ਕਹਿਣਾ ਹੈ ਕਿ ਕੌਂਸਲ ਵਿੱਚ ਸੀਟ ਮਿਲਣ ਨਾਲ ਉਹ ਵਿਸ਼ਵ...

  • fb
  • twitter
  • whatsapp
  • whatsapp
featured-img featured-img
AI ਦੇ ਨਿਯਮਾਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੱਕ, Australia ਦੀ ਵੱਡੀ ਪਹਿਲ
Advertisement

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ (Anthony Albanese) ਨੇ ਨਿਊਯਾਰਕ ਵਿੱਚ ਆਸਟਰੇਲੀਆ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਾਲ 2029-30 ਦੀ ਗ਼ੈਰ-ਸਥਾਈ ਮੈਂਬਰਸ਼ਿਪ ਲਈ ਰਸਮੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਆਸਟਰੇਲੀਆ ਦਾ ਕਹਿਣਾ ਹੈ ਕਿ ਕੌਂਸਲ ਵਿੱਚ ਸੀਟ ਮਿਲਣ ਨਾਲ ਉਹ ਵਿਸ਼ਵ ਪੱਧਰ ’ਤੇ ਜੰਗਾਂ, ਸੁਰੱਖਿਆ, ਜਲਵਾਯੂ ਤਬਦੀਲੀ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਨਕਲੀ ਬੁੱਧੀ) ਵਰਗੇ ਮੁੱਦਿਆਂ ’ਤੇ ਵਧੇਰੇ ਪ੍ਰਭਾਵ ਪਾ ਸਕੇਗਾ।

ਅਲਬਾਨੀਜ਼ ਨੇ ਖ਼ਾਸ ਤੌਰ ’ਤੇ ਅਮਰੀਕਾ ਅਤੇ ਚੀਨ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਬਾਰੇ ਸਾਂਝੇ ਕੌਮਾਂਤਰੀ ਨਿਯਮ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਤੇਜ਼ ਵਿਕਾਸ ਦੇ ਨਾਲ ਮਨੁੱਖੀ ਨਿਯੰਤਰਣ ਅਤੇ ਸੁਰੱਖਿਆ ਯਕੀਨੀ ਬਣਾਉਣੀ ਜ਼ਰੂਰੀ ਹੈ। ਆਸਟਰੇਲੀਆ ਅਗਲੇ ਸਾਲ ਨਕਲੀ ਬੁੱਧੀ ਲਈ ਆਪਣੇ ਕਾਨੂੰਨੀ ਢਾਂਚੇ ਨੂੰ ਵੀ ਅੱਗੇ ਵਧਾਉਣ ਦੀ ਯੋਜਨਾ ਰੱਖਦਾ ਹੈ।

Advertisement

ਇੱਥੇ ਜ਼ਿਕਰਯੋਗ ਹੈ ਕਿ ਸੁਰੱਖਿਆ ਕੌਂਸਲ ਦੀਆਂ ਦੋ ਸੀਟਾਂ ਲਈ ਆਸਟਰੇਲੀਆ ਅਤੇ ਫ਼ਿਨਲੈਂਡ ਉਮੀਦਵਾਰ ਹਨ। ਸਾਲ 2028 ਵਿੱਚ ਹੋਣ ਵਾਲੀ ਗੁਪਤ ਵੋਟਿੰਗ ਵਿੱਚ ਜਿੱਤ ਲਈ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੇ ਦੋ-ਤਿਹਾਈ ਸਮਰਥਨ ਦੀ ਲੋੜ ਹੋਵੇਗੀ।

Advertisement

Advertisement
×