ਆਸਟਰੇਲੀਆ ਤੇ ਯੂਰੋਪੀਅਨ ਯੂਨੀਅਨ ਵਿਚਾਲੇ ਮੁਕਤ ਵਪਾਰ ਸਮਝੌਤਾ
ਦੇਸ਼ ਦੇ ਅਰਥਚਾਰੇ ਨੂੰ ਸਾਲਾਨਾ 10 ਅਰਬ ਡਾਲਰ ਦਾ ਲਾਭ ਹੋਣ ਦੀ ਆਸ
Advertisement
ਆਸਟਰੇਲੀਆ ਨੇ ਲਗਪਗ ਦਹਾਕਾ ਲੰਮੀ ਗੱਲਬਾਤ ਤੋਂ ਬਾਅਦ ਯੂਰੋਪੀਅਨ ਯੂਨੀਅਨ ਨਾਲ ਅਹਿਮ ਮੁਕਤ ਵਪਾਰ ਸਮਝੌਤਾ ਕੀਤਾ ਹੈ, ਜਿਸ ਨਾਲ ਦੇਸ਼ ਦੇ ਅਰਥਚਾਰੇ ਨੂੰ ਹਰੇਕ ਸਾਲ ਕਰੀਬ 10 ਅਰਬ ਡਾਲਰ ਦਾ ਫ਼ਾਇਦਾ ਹੋਣ ਦੀ ਆਸ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੂਲਾ ਵੋਨ ਡਰ ਲੇਅਨ ਨਾਲ ਕੈਨਬਰਾ ਸਥਿਤ ਸੰਸਦ ਵਿੱਚ ਇਸ ਸਮਝੌਤੇ ਦੀ ਪੁਸ਼ਟੀ ਕੀਤੀ। ਇਸ ਸਮਝੌਤੇ ਨੂੰ ਦੋਵੇਂ ਦੇਸ਼ਾਂ ਲਈ ਫ਼ਾਇਦੇਮੰਦ ਕਰਾਰ ਦਿੱਤਾ ਗਿਆ। ਇਸ ਸਮਝੌਤੇ ਨਾਲ ਆਸਟਰੇਲਿਆਈ ਕਿਸਾਨਾਂ ਲਈ ਵੱਡੇ ਮੌਕੇ ਖੁੱਲ੍ਹਣਗੇ, ਖ਼ਾਸ ਕਰ ਕੇ ਬੀਫ਼ ਦੀ ਯੂਰੋਪ ਨੂੰ ਬਰਾਮਦ ਵਿੱਚ ਵੱਡੀ ਪੱਧਰ ’ਤੇ ਵਾਧਾ ਹੋਵੇਗਾ। ਬਰਾਮਦ ਕੀਤੇ ਜਾਣ ਵਾਲੇ ਮੁੱਖ ਉਤਪਾਦਾਂ ’ਤੇ ਟੈਰਿਫ ਹਟਾਏ ਜਾਣਗੇ ਅਤੇ 35,000 ਟਨ ਮੀਟ ਬਿਨਾਂ ਟੈਕਸ ਤੋਂ ਯੂਰੋਪ ਭੇਜਿਆ ਜਾ ਸਕੇਗਾ। ਬਦਲੇ ਵਿੱਚ ਆਸਟਰੇਲੀਆ ਲਗਜ਼ਰੀ ਕਾਰ ਟੈਕਸ ਅਤੇ ਯੂਰੋਪੀ ਵਸਤਾਂ ’ਤੇ 5 ਫ਼ੀਸਦ ਟੈਰਿਫ ਖ਼ਤਮ ਕਰੇਗਾ, ਜਿਸ ਨਾਲ ਖ਼ਪਤਕਾਰਾਂ ਨੂੰ ਸਾਮਾਨ ਸਸਤਾ ਮਿਲਣ ਦੀ ਉਮੀਦ ਹੈ।
Advertisement
Advertisement
×

