DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੋਲੀ ਦੇ ਮੇਲੇ ’ਚ ਝਗੜਾ, ਕਈ ਪੰਜਾਬੀ ਫੜੇ

ਇੱਥੇ ਰਹਿੰਦੇ ਭਾਰਤੀ ਭਾਈਚਾਰੇ ਵੱਲੋਂ ਹੋਲੀ ਮੌਕੇ ਕਰਵਾਏ ਗਏ ਮੇਲੇ ’ਚ ਹੋਏ ਲੜਾਈ-ਝਗੜੇ ਮਗਰੋਂ ਪੁਲੀਸ ਨੇ ਦਰਜਨ ਦੇ ਕਰੀਬ ਪੰਜਾਬੀ ਨੌਜਵਾਨਾਂ ਨੂੰ ਫੜ ਕੇ ਕੇਸ ਦਰਜ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੋਲੀ ਸਬੰਧੀ ਕਰਵਾਏ ਗਏ ਮੇਲੇ ’ਚ ਵੱਡੀ ਗਿਣਤੀ ਲੋਕ...

  • fb
  • twitter
  • whatsapp
  • whatsapp
Advertisement

ਇੱਥੇ ਰਹਿੰਦੇ ਭਾਰਤੀ ਭਾਈਚਾਰੇ ਵੱਲੋਂ ਹੋਲੀ ਮੌਕੇ ਕਰਵਾਏ ਗਏ ਮੇਲੇ ’ਚ ਹੋਏ ਲੜਾਈ-ਝਗੜੇ ਮਗਰੋਂ ਪੁਲੀਸ ਨੇ ਦਰਜਨ ਦੇ ਕਰੀਬ ਪੰਜਾਬੀ ਨੌਜਵਾਨਾਂ ਨੂੰ ਫੜ ਕੇ ਕੇਸ ਦਰਜ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੋਲੀ ਸਬੰਧੀ ਕਰਵਾਏ ਗਏ ਮੇਲੇ ’ਚ ਵੱਡੀ ਗਿਣਤੀ ਲੋਕ ਪੁੱਜੇ ਹੋਏ ਸਨ। ਲੜਾਈ-ਝਗੜੇ ਦੀ ਸ਼ੁਰੂਆਤ ਡੀ ਜੇ ’ਤੇ ਆਪਣੀ ਮਰਜ਼ੀ ਦੇ ਗੀਤ ਵਜਵਾਉਣ ਨੂੰ ਲੈ ਕੇ ਹੋਈ। ਕੁਝ ਨੌਜਵਾਨ ਸਟੇਜ ’ਤੇ ਚੜ੍ਹ ਕੇ ਡੀ ਜੇ ਵਾਲਿਆਂ ਅਤੇ ਗਾਇਕਾਂ ’ਤੇ ਗੀਤਾਂ ਲਈ ਦਬਾਅ ਬਣਾਉਣ ਲੱਗੇ। ਸੁਰੱਖਿਆ ਕਰਮੀਆਂ ਨੇ ਸਥਿਤੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਇਸ ਮਗਰੋਂ ਪੁਲੀਸ ਨੇ ਪਹੁੰਚ ਕੇ ਸਥਿਤੀ ਕਾਬੂ ਕੀਤੀ। ਪੁਲੀਸ ਨੇ ਦਰਜਨਾਂ ਨੌਜਵਾਨਾਂ ਦੇ ਵੇਰਵੇ ਲੈ ਕੇ ਕਈਆਂ ਨੂੰ ਹਿਰਾਸਤ ’ਚ ਲਿਆ ਹੈ। ਪੁਲੀਸ ਨੇ ਛੇੜਛਾੜ, ਨਸ਼ੀਲੇ ਪਦਾਰਥਾਂ ਦੀ ਵਰਤੋਂ ਤੇ ਲੜਾਈ-ਝਗੜੇ ਸਬੰਧੀ ਕੇਸ ਦਰਜ ਕੀਤੇ ਹਨ।

Advertisement
Advertisement
×